ਹਨੀਪ੍ਰੀਤ ਦਾ ਚਚੇਰਾ ਭਰਾ ਮੀਡੀਆ ਸਾਹਮਣੇ, ਜਾਣੋ ਕੀ ਕਿਹਾ ਸੌਦਾ ਸਾਧ ਅਤੇ ਹਨੀਪ੍ਰੀਤ ਬਾਰੇ
Published : Sep 29, 2017, 1:59 pm IST
Updated : Sep 29, 2017, 8:29 am IST
SHARE ARTICLE

ਪੁਲਿਸ ਹੋਵੇ, ਤੇ ਚਾਹੇ ਹੋਣ ਆਮ ਨਾਗਰਿਕ, ਇਸ ਵਕਤ ਸਭ ਦੀਆਂ ਨਜ਼ਰਾਂ ਹਨੀਪ੍ਰੀਤ `ਤੇ ਨੇ। ਉਸਦੀ ਸ਼ਖ਼ਸੀਅਤ ਅਤੇ ਸੌਦਾ ਸਾਧ ਨਾਲ ਰਿਸ਼ਤੇ ਨੂੰ ਲੈ ਕੇ ਹਰ ਪਾਸੇ ਹਨੀਪ੍ਰੀਤ ਦੇ ਹੀ ਚਰਚੇ ਨੇ। ਹਨੀਪ੍ਰੀਤ ਦੁਆਰਾ ਆਪਣੀ ਸੁਰੱਖਿਆ ਦੀ ਮੰਗ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਵੀ ਹਨੀਪ੍ਰੀਤ ਦੇ ਬਚਾਅ ਲਈ ਅੱਗੇ ਆ ਰਹੇ ਹਨ 'ਤੇ ਬਿਆਨ ਆਏ ਹਨ ਹਨੀਪ੍ਰੀਤ ਦੇ ਚਚੇਰੇ ਭਾਈ ਵਿਜੇ ਤਨੇਜਾ ਦੇ। ਵਿਜੇ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਰਿਸ਼ਤੇ ਬਾਰੇ ਲਗਾਏ ਜਾ ਰਹੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ। ਵਿਜੇ ਦਾ ਕਹਿਣਾ ਹੈ ਕਿ ਲੋਕ ਭਾਵੇਂ ਕੁਝ ਵੀ ਕਹਿਣ ਪਰ ਦੋਵਾਂ ਦਾ ਰਿਸ਼ਤਾ ਬਾਪ ਅਤੇ ਬੇਟੀ ਦਾ ਹੀ ਹੈ। 

ਉਸਨੇ ਕਿਹਾ ਕਿ ਇਸ ਮਾਮਲੇ ਦੀ ਸਰਕਾਰ ਨਿਰਪੱਖ ਜਾਂਚ ਕਰਵਾਵੇ। ਵਿਜੇ ਨੇ ਹਨੀਪ੍ਰੀਤ ਨੂੰ ਪੁਲਿਸ ਕੋਲ ਆਤਮ ਸਮਰਪਣ ਕਰਨ ਦੀ ਸਲਾਹ ਵੀ ਦਿੱਤੀ।ਜ਼ਿਕਰਯੋਗ ਹੈ ਕਿ ਮੀਡੀਆ ਦੇ ਰੂਬਰੂ ਹੁੰਦਿਆਂ ਵਿਜੇ ਤਨੇਜਾ ਬਹੁਤ ਭਾਵੁਕ ਹੋ ਗਿਆ ਸੀ। ਗੱਲਬਾਤ ਦੌਰਾਨ ਆਪਣੇ ਡੇਰੇ ਨਾਲ ਜੁੜਨ ਬਾਰੇ ਵੀ ਵਿਜੇ ਨੇ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਉਸਦੇ ਦਾਦਾ ਜੀ ਪਾਕਿਸਤਾਨ ਤੋਂ ਸਿਰਸਾ ਆਏ ਸੀ ਅਤੇ ਇੱਥੇ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ। 


ਵਿਜੇ ਅਨੁਸਾਰ ਰਾਮ ਰਹੀਮ ਤੋਂ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਉਹਨਾਂ ਦੀ ਦੁਕਾਨ `ਤੇ ਅਕਸਰ ਆਇਆ ਕਰਦੇ ਸੀ ਜਿੱਥੋਂ ਉਹਨਾਂ ਦੀ ਡੇਰੇ ਪ੍ਰਤੀ ਸ਼ਰਧਾ ਵਧਦੀ ਗਈ ਅਤੇ ਉਹ ਡੇਰੇ ਦੇ ਸ਼ਰਧਾਲੂ ਬਣੇ 2002 ਤੋਂ ਉਹਨਾਂ ਦੇ ਪਰਿਵਾਰ ਦਾ ਡੇਰੇ ਜਾਣਾ ਘਟ ਗਿਆ ਸੀ। ਹਨੀਪ੍ਰੀਤ ਬਾਰੇ ਅੱਗੇ ਦੱਸਦਿਆਂ ਵਿਜੇ ਨੇ ਕਿਹਾ ਕਿ ਹਨੀਪ੍ਰੀਤ ਨੂੰ ਮਿਲਣ ਲਈ ਡੇਰੇ ਅੰਦਰ ਹੀ ਜਾਣਾ ਪੈਂਦਾ ਸੀ। ਸੁਰੱਖਿਆ ਦੇ ਮੱਦੇਨਜ਼ਰ ਉਸ ਨਾਲ ਡੇਰੇ ਤੋਂ ਬਾਹਰ ਮਿਲਣ ਦੀ ਮਨਾਹੀ ਸੀ। 

ਹਨੀਪ੍ਰੀਤ ਨਾਲ 4 ਸੁਰੱਖਿਆ ਗਾਰਡ ਹੁੰਦੇ ਸੀ ਜਿਹਨਾਂ ਵਿੱਚੋਂ 2 ਪੁਲਿਸ ਅਤੇ 2 ਡੇਰਾ ਪ੍ਰਸ਼ਾਸਨ ਦੇ ਹੁੰਦੇ ਸੀ। ਵਿਜੇ ਨੇ ਦੱਸਿਆ ਕਿ ਹਨੀਪ੍ਰੀਤ ਦੇ ਡੇਰੇ ਅੰਦਰਲੇ ਘਰ ਵਿੱਚ ਉਸਦੇ ਪਰਿਵਾਰ ਅਤੇ ਰਾਮ ਰਹੀਮ ਤੋਂ ਇਲਾਵਾ ਵਿਜੇ ਦੇ ਪਰਿਵਾਰ ਨੂੰ ਹੀ ਜਾਣ ਦੀ ਇਜਾਜ਼ਤ ਸੀ। ਆਪਣੇ ਨੇੜਲੇ ਅਤੇ ਪਰਿਵਾਰਿਕ ਮੈਂਬਰਾਂ ਦੇ ਸਾਥ ਦੇਣ ਤੋਂ ਬਾਅਦ ਲਾਪਤਾ ਹੋਈ ਹਨੀਪ੍ਰੀਤ ਸਾਹਮਣੇ ਆਉਂਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।


Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement