ਗੁਰੂ ਨਾਨਕ ਇੰਸਟੀਚਿਊਟ ਵਿਖੇ 'ਸੈਲਫ਼ ਡਿਫ਼ੈਂਸ' ਕੈਂਪ ਲਗਾਇਆ
Published : Sep 16, 2017, 9:50 pm IST
Updated : Sep 16, 2017, 4:20 pm IST
SHARE ARTICLE

ਨਵੀਂ ਦਿੱਲੀ, 16 ਸਤੰਬਰ (ਸੁਖਰਾਜ ਸਿੰਘ): ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨਜਮੈਂਟ, ਪੰਜਾਬੀ ਬਾਗ ਵਿਖੇ ਇਸ ਹਫ਼ਤੇ ਦਾ “ਸੈਲਫ ਡਿਫ਼ੈਂਸ” ਕੈਂਪ ਲਗਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੁੜੀਆਂ ਨੁੰ ਔਖੇ ਵੇਲੇ ਆਉਣ ਵਾਲੀ ਔਕੜਾਂ ਨੂੰ ਬਹਾਦਰੀ ਨਾਲ ਨਿਪਟਣਾ ਸਿਖਾਇਆ ਗਿਆ। ਇਸ ਕੈਂਪ 'ਚ ਜਿੱਥੇ ਵਿਦਿਆਰਥਣਾਂ ਨੂੰ ਸ਼ਰੀਰਕ ਤਰੀਕੇ ਨਾਲ ਬਹਾਦਰੀ ਵਿਖਾ ਕੇ ਮੁਕਾਬਲਾ ਕਰਨਾ ਸਿਖਇਆ ਗਿਆ ਉਥੇ ਨਾਲ ਹੀ ਔਖੇ ਵੇਲੇ ਮਾਨਸਿਕ ਅਵਸਥਾ ਨੂੰ ਮਜਬੂਤ ਰੱਖਣ ਦੇ ਗੁਰ ਦਸੇ ਗਏ।
ਇਸ ਕੈਂਪ ਦਾ ਆਯੋਜਨ ਕਰਨਵੀਰ ਸਿੰਘ ਯੌਧਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਅਤੇ ਦਿੱਲੀ ਪੁਲਿਸ ਨੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨਜਮੈਂਟ ਦੇ ਸਹਿਯੋਗ ਨਾਲ ਕੀਤਾ। ਇਹ ਉਪਰਾਲਾ ਮੈਨੇਜਨ ਚਮਨ ਸਿੰਘ ਸ਼ਾਹਪੁਰਾ ਨੇ ਆਪਣੀ ਸਰਪ੍ਰਤੀ ਹੇਠ ਕਰਵਾਇਆ ਜੋ ਕਿ ਦਿੱਲੀ ਕਮੇਟੀ ਦੇ ਮੈਂਬਰ ਤੇ ਕਰਨਵੀਰ ਸਿੰਘ ਯੌਧਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਨੇ ਕਿਹਾ ਕਿ ਅਜ ਦੇ ਦੌਰ 'ਚ ਇਹ ਬਹੁਤ ਜਰੂਰੀ ਹੈ ਕਿ ਬਚੀਆਂ ਆਪਣੇ ਆਪ ਮਜਬੂਤ ਹੋਣ ਤਾਂ ਜੋ ਕੋਈ ਵੀ ਸ਼ਰਾਰਤੀ ਤਤਵ ਇਨ੍ਹਾਂ ਵਲ ਮਾੜੀ ਨਜਰ ਨਾ ਕਰ ਸਕੇ। ਚਮਨ ਸਿੰਘ ਨੇ ਡੀ.ਸੀ.ਪੀ. ਵਿਜੇ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਧਨਵਾਦ ਕੀਤਾ। ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਗੁਜਰਾਲ ਨੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ ਤੇ ਭਾਗ ਲੈਣ ਵਾਲੇ ਬਚਿਆਂ ਨੂੰ ਸਰਟੀਫ਼ਿਕੇਟ ਦਿਤੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement