'ਡਰਾਈਵਰਾਂ ਨਾਲ ਹੁੰਦੀ ਧੱਕੇਸ਼ਾਹੀ ਦਾ ਮੁੱਦਾ ਸਰਕਾਰ ਕੋਲ ਚੁਕਿਆ ਜਾਵੇਗਾ'
Published : Aug 30, 2017, 9:59 pm IST
Updated : Aug 30, 2017, 4:29 pm IST
SHARE ARTICLE

ਨਵੀਂ ਦਿੱਲੀ, 30 ਅਗੱਸਤ (ਅਮਨਦੀਪ ਸਿੰਘ): ਰਾਜਧਾਨੀ ਟੂਰਿਸਟ ਡਰਾਈਵਰ ਯੂਨੀਅਨ ਦੀ 10 ਵੀਂ ਸਾਲਾਨਾ ਵਰ੍ਹੇਗੰਢ ਦੌਰਾਨ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਜਪਾ ਐਮਪੀ ਡਾ.ਉਦਿਤ ਰਾਜ ਤੇ ਐਮਪੀ ਮਨੋਜ ਤਿਵਾਰੀ ਨੇ ਭਰੋਸਾ ਦਿਤਾ ਕਿ ਉਹ ਡਰਾਈਵਰਾਂ ਨੂੰ ਦਰਪੇਸ਼ ਔਕੜਾਂ ਦੇ ਹੱਲ ਲਈ ਬਣਦਾ ਸਹਿਯੋਗ ਦੇਣਗੇ। ਇਥੋਂ ਦੇ ਤਿਆਗ ਰਾਜ ਸਟੇਡੀਅਮ ਨੇੜੇ ਗ੍ਰਹਿ ਕਲਿਆਣ ਕੇਂਦਰ, ਵਿਖੇ ਹੋਏ ਸਮਾਗਮ 'ਚ ਯੂਨੀਅਨ ਨਾਲ ਜੁੜੇ ਹੋਏ ਉੱਤਰ ਭਾਰਤ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਤੇ ਯੂਨੀਅਨ ਵਲੋਂ 'ਸਾਰਥੀ' ਨਾਂਅ ਦੀ ਮੋਬਾਈਲ ਐਪਲੀਕੇਸ਼ਨ ਵੀ ਜਾਰੀ ਕੀਤੀ ਗਈ ਜਿਸ ਨਾਲ ਡਰਾਈਵਰਾਂ ਨੂੰ ਰੁਜ਼ਗਾਰ ਮਿਲਣ ਵਿਚ ਮਦਦ ਮਿਲੇਗੀ।
ਅਪਣੇ ਸੰਬੋਧਨ ਦੌਰਾਨ ਰਾਜਧਾਨੀ ਟੂਰਿਸਟ ਡਰਾਈਵਰ ਯੂਨੀਅਨ ਦੇ ਪ੍ਰਧਾਨ ਸ.ਬਲਵੰਤ ਸਿੰਘ ਭੁੱਲਰ ਨੇ ਡਰਾਈਵਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਕੋਈ ਟ੍ਰੈਵਲ ਏਜੰਸੀ ਜਾਂ ਟਰਾਂਸਪੋਰਟਰ, ਸਰਕਾਰ ਵਲੋਂ ਤੈਅ ਘੱਟੋ- ਘੱਟ ਤਨਖਾਹ ਤੇ ਹੋਰ ਸਹੂਲਤਾਂ ਨਾ ਦੇ ਕੇ, ਡਰਾਈਵਰਾਂ ਨਾਲ ਧੱਕਾ ਕਰ ਰਹੇ ਹਨ, ਤਾਂ ਉਸ ਬਾਰੇ ਯੂਨੀਅਨ ਸਰਕਾਰ ਕੋਲ ਪਹੁੰਚ ਕਰੇਗੀ ਤੇ ਡਰਾਈਵਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਡਰਾਈਵਰਾਂ ਨੂੰ ਇਸ ਬਾਰੇ ਸ਼ਿਕਾਇਤਾਂ ਯੂਨੀਅਨ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਸਮਾਗਮ 'ਚ ਡਰਾਈਵਰਾਂ ਨਾਲ ਹੋ ਰਹੀ ਧੱਕੇਸ਼ਾਹੀ ਤੇ ਹੋਰ ਮਸਲਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਦੋਹਾਂ ਮਹਿਮਾਨਾਂ ਨੂੰ ਯੂਨੀਅਨ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਯਾਦਗਾਰੀ ਚਿਨ੍ਹ ਦੇ ਕੇ ਨਿਵਾਜਿਆ ਗਿਆ। ਸਮਾਗਮ ਵਿਚ ਦਿੱਲੀ, ਪੰਜਾਬ, ਰਾਜਸਥਾਨ, ਬਨਾਰਸ, ਲਖਨਊ, ਹਿਮਾਚਲ, ਚੰਡੀਗੜ੍ਹ ਤੇ ਮੱਧ ਪ੍ਰਦੇਸ਼ ਤੋਂ 18 ਯੂਨੀਅਨਾਂ ਦੇ ਇਕ ਹਜ਼ਾਰ ਤੋਂ ਵੱਧ ਨੁਮਾਇੰਦੇ ਸ਼ਾਮਲ ਹੋਏ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement