ਚਮਨ ਸਿੰਘ ਦੀ ਪ੍ਰਧਾਨਗੀ ਹੇਠ ਸੰਤਗੜ੍ਹ ਵਿਖੇ ਵਿਸ਼ੇਸ਼ ਇਕਤਰਤਾ
Published : Sep 26, 2017, 10:16 pm IST
Updated : Sep 26, 2017, 4:46 pm IST
SHARE ARTICLE


ਨਵੀਂ ਦਿੱਲੀ, 26 ਸਤੰਬਰ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਮਨ ਸਿੰਘ ਸ਼ਾਹਪੁਰਾ, ਹਰਜਿੰਦਰ ਸਿੰਘ ਤੇ ਉਂਕਾਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਸੰਤਗੜ ਦੇ ਸੰਗਤ ਦਰਸ਼ਨ ਦਫ਼ਤਰ ਵਿਚ ਇਕ ਵਿਸ਼ੇਸ਼ ਇਕਤਰਤਾ ਹੋਈ, ਜਿਸ ਵਿਚ ਬੀਤੇ ਦਿਨੀਂ ਇਕ ਸਿੱਖ ਨੌਜੁਆਨ ਦੀ ਸਿਰਫਿਰੇ ਵਲੋਂ ਕੀਤੀ ਗਈ ਹੱਤਿਆ ਦੀ ਘੋਰ ਨਿੰਦਿਆ ਕੀਤੀ ਗਈ।

ਇਸ ਮੀਟਿੰਗ 'ਚ ਗੁਰਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੌਜੁਦਾ ਹਾਲਾਤਾਂ ਬਾਰੇ ਚਰਚਾ ਹੋਈ, ਜਿਸ ਵਿਚ ਦਵਿੰਦਰ ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਰਮੇਸ਼ ਨਗਰ, ਹਰਵਿੰਦਰ ਸਿੰਘ ਚੈਅਰਮੈਨ ਬਾਪੂ ਦਾ ਗੁਰਦਵਾਰਾ ਖਿਆਲਾ, ਐਸ.ਪੀ. ਸਿੰਘ ਰਾਣੀਬਾਗ, ਮਨਮੋਹਨ ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਵਿਸ਼ਨੂੰ ਗਾਰਡਨ-ਮੰਗਲ ਬਾਜਾਰ, ਕੁਲਵਿੰਦਰ ਸਿੰਘ-ਸਾਬਕਾ ਜਨਰਲ ਸੱਕਤਰ ਗੁਰਦਵਾਰਾ ਸਿੰਘ ਸਭਾ ਸੰਤ ਨਗਰ ਅਤੇ ਰਵਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਉਂਕਾਰ ਸਿੰਘ ਰਾਜਾ ਨੇ ਵੀ ਇਕ ਨਸ਼ਾ ਮੁਕਤ ਸਮਾਜ ਉਸਾਰਨ ਦੀ ਅਪੀਲ ਕੀਤੀ ਅਤੇ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਹਰ ਧੂੰਆਂ ਛੱਡਣ ਵਾਲੇ ਬੰਦੇ ਨੂੰ ਰੋਕਣ ਦੀ ਹਿੰਮਤ ਕਰਣਾ ਹੀ ਸਾਡੀ ਉਸ ਵਿਛੜੀ ਹੋਈ ਆਤਮਾ ਨੂੰ ਸ਼ਰਧਾਂਜਲੀ ਹੋਵੇਗੀ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement