ਬਿਜਲੀ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Published : Sep 29, 2017, 11:35 pm IST
Updated : Sep 30, 2017, 5:51 am IST
SHARE ARTICLE



ਏਲਨਾਬਾਦ, 29 ਸਤੰਬਰ (ਪਰਦੀਪ ਧੁੰਨਾ ਚੂਹੜਚੱਕ): ਸਰਬ ਕਰਮਚਾਰੀ ਸੰਘ ਹਰਿਆਣਾ ਨਾਲ ਸਬੰਧਿਤ ਪਾਵਰ ਕਾਪੋਰੇਸ਼ਨ ਵਰਕਰ ਯੁਨੀਅਨ ਏਲਨਾਬਾਦ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਅਪਣੇ-ਅਪਣੇ ਕੰਮਾਂ ਦਾ ਬਾਈਕਾਟ ਕੀਤਾ ਪ੍ਰਧਾਨ ਹਰੀ ਕਿਸ਼ਨ ਕੰਬੋਜ਼ ਦੀ ਪ੍ਰਧਾਨਗੀ ਵਿਚ ਸਧਾਨਕ ਬਿਜਲੀ ਘਰ ਵਿਚ ਧਰਨਾ ਲਗਾਕੇ ਵਿਰੋਧ ਪ੍ਰਦਰਸ਼ਨ ਕੀਤਾ।

   ਯੂਨਿਟ ਪ੍ਰਧਾਨ ਲਛਮਣ ਦਾਸ ਚਲਾਨਾ ਅਤੇ ਸਬਰ ਕਰਮਚਾਰੀ ਸੰਘ ਦੇ ਸੈਕਟਰੀ ਰਾਜੇਸ਼ ਭਾਕਰ ਨੇ ਦੱਸਿਆਂ ਹੈ ਕਿ ਕੱਚੇ ਕਰਮਚਾਰੀਆਂ ਦੀ ਤਨਖਾਹ ਦੇ ਸਬੰਧ ਵਿਚ ਪ੍ਰਸ਼ਾਸ਼ਨ ਵਾਰ-ਵਾਰ ਮੁੱਕਰ ਰਿਹਾ ਹੈ । 25 ਸਤੰਬਰ ਨੂੰ ਹੋਏ ਸਮਝੋਤੇ ਵਿਚ ਨਿਗਮ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਲਿਖਤੀ ਵਿਸ਼ਵਾਸ਼ ਦਿਤਾ ਗਿਆ ਸੀ ਕਿ ਦੋ ਦਿਨਾਂ ਵਿਚ ਇਨ੍ਹਾਂ ਦੀ ਤਨਖਾਹ ਜਾਰੀ ਕਰ ਦਿਤੀ ਜਾਵੇਗੀ ਪਰ ਉਸ ਤੋਂ ਬਾਅਦ ਵੀ ਨਿਗਮ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਲੋਂ ਉਨ੍ਹਾਂ ਦੀ ਤਨਖ਼ਾਹ ਜਾਰੀ ਨਹੀ ਕੀਤੀ ਗਈ ।

ਦੀਵਾਲੀ ਤਿਹਾਉਰ ਨੂੰ ਵੇਖਦੇ ਹੋਏ ਉਨਾਂ ਦਾ ਸਤੰਬਰ ਮਹੀਨੇ ਦੀ ਤਨਖਾਹ ਅਕਤੂਬਰਮਹੀਨੇ ਦੀ ਸੱਤ ਤਰੀਕ ਤੱਕ ਜਾਰੀ ਕੀਤੀ ਜਾਵੇ ਅੱਜ ਤੱਕ ਤਨਖ਼ਾਹ ਕਦੇ ਵੀ ਟਾਈਮ ਤੇ ਨਹੀ ਦਿਤੀ ਗਈ ਤਿੰਨ ਚਾਰ  ਮਹੀਨੇ ਬਾਅਦ ਹੀ ਤਨਖ਼ਾਹ ਦਿਤੀ ਜਾਦੀ ਹੈ ਇਸ ਨੂੰ ਸਬਰ ਕਰਮਚਾਰੀ ਕਦੇ ਵੀ ਸਹਿਣ ਨਹੀ ਕਰੇਗਾ । ਐਸ ਈ ਸਿਰਸਾ ਵਲੋਂ ਇਕ ਲੈਟਰ ਜਾਰੀ ਕੀਤਾ ਗਿਆ ਸੀ ਕਿ ਹਰ ਮਹੀਨੇ ਦੀ ਸੱਤ ਤਰੀਖ ਨੂੰ ਉਨ੍ਹਾਂ ਦੀ ਤਨਖ਼ਾਹ ਦਿਤੀ ਜਾਵੇਗੀ ਸੰਗਠਨ ਮੰਗ ਕਰਦਾ ਹੈ ਐਸਈ ਸਿਰਸਾ ਵੱਲੋ ਜਾਰੀ ਚਿੱਠੀ ਤੇ ਗੋਰ ਨਾ ਕਰਨ ਅਤੇ ਤਨਖਾਹ ਵਿਚ ਦੇਰੀ ਕਰਨ  ਵਾਲੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਧਰਨੇ ਵਿਚ ਰਾਮ ਕੁਮਾਰ, ਵਿਜੇ ਕੁਮਾਰ, ਭੂਪ ਸਿੰਘ, ਸੁਖਦੇਵ ਸਿੰਘ, ਮੂਲ ਚੰਦ, ਆਤਮਾ ਰਾਮ, ਰਾਮ ਸਿੰਘ, ਵਿਨੋਦ ਕੁਮਾਰ, ਰਾਜਿੰਦਰ ਕੁਮਾਰ ਸਮੇਤ ਅਨੇਕਾਂ ਕਰਮਚਾਰੀ ਮੌਜੂਦ ਸਨ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement