ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਛਠ ਪੂਜਾ ਘਾਟਾਂ ਦੀਆਂ ਤਿਆਰੀਆਂ ਨਾ ਕਰਨ ਦਾ ਲਾਇਆ ਦੋਸ਼
Published : Oct 18, 2017, 12:20 am IST
Updated : Oct 17, 2017, 6:50 pm IST
SHARE ARTICLE

ਨਵੀਂ ਦਿੱਲੀ, 17 ਅਕਤੂਬਰ (ਅਮਨਦੀਪ ਸਿੰਘ) : ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਛੱਟ ਪੂਜਾ ਦੀਆਂ ਤਿਆਰੀਆਂ ਕਰਨ ਤੋਂ ਅਵੇਸਲੇ ਹੋਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿਚ ਹੀ ਸਰਕਾਰ ਛੱਟ ਪੂਜਾ ਦੀਆਂ ਤਿਆਰੀਆਂ ਵਿਖਾ ਕੇ, ਲੱਖਾਂ ਲੋਕਾਂ ਦੀ ਸ਼ਰਧਾ ਨਾਲ ਧੱਕਾ ਕਰ ਰਹੀ ਹੈ ਜਦ ਕਿ ਯਮੁਨਾ ਨਦੀ ਦੇ ਕੰਢੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਪਾਰਕਾਂ ਵਿਚ ਕਈ ਸਾਲਾਂ ਤੋਂ ਹੁੰਦੀ ਆ ਰਹੀ ਪੂਜਾ ਲਈ ਘਾਟਾਂ ਨੂੰ ਤਿਆਰ ਨਹੀਂ ਕੀਤਾ ਗਿਆ।


ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਸਰਕਾਰੀ ਅਫ਼ਸਰਾਂ 'ਤੇ ਇਹ ਦਬਾਅ ਬਣਾਇਆ ਹੋਇਆ ਹੈ ਕਿ ਕਿਸੇ ਵਿਧਾਇਕ ਦੇ ਫ਼ੋਨ ਕੀਤੇ ਬਿਨਾਂ ਕਿਸੇ ਵੀ ਪੂਜਾ ਘਾਟ ਲਈ ਕਿਸੇ ਵੀ ਘਾਟ ਦੀ ਕਮੇਟੀ ਨੂੰ ਮਦਦ ਨਾ ਦਿਤੀ ਜਾਵੇ। ਇਨ੍ਹਾਂ ਹੀ ਕਮੇਟੀਆਂ 'ਤੇ ਬੋਰਡਾਂ ਉੱਪਰ ਕੇਜਰੀਵਾਲ ਦੀਆਂ ਫ਼ੋਟੋਆਂ ਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅਜਿਹੇ ਹਾਲਾਤਾਂ ਦੇ ਸਨਮੁਖ ਉਨਾਂ੍ਹ ਦਿੱਲੀ ਦੇ ਤਿੰਨੇ ਨਗਰ ਨਿਗਮਾਂ ਨੂੰ ਚਿੱਠੀਆਂ ਲਿੱਖ ਕੇ, ਛੱਟ ਪੂਜਾ ਲਈ ਘਾਟਾਂ ਦੀ ਸਹੂਲਤ ਮੁਹਈਆ ਕਰਵਾਉਣ ਆਦਿ ਦੀ ਅਪੀਲ ਕੀਤੀ ਹੈ। ਛੱਟ ਪੂਜਾ ਘਾਟਾਂ 'ਤੇ ਭਾਜਪਾ ਦੇ ਵਰਕਰ ਹੱਥੀਂ ਕੰਮ ਕਰ ਕੇ, ਨਿਗਮ ਮੁਲਾਜ਼ਮਾਂ ਦਾ ਸਹਿਯੋਗ ਕਰਨਗੇ।

Location: India, Haryana

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement