ਆਵਾਰਾ ਗਊਆਂ ਕਾਰਨ ਫੱਟੜ ਹੋਏ ਤਿੰਨ ਨੌਜਵਾਨਾਂ ਦੀ ਸਾਰ ਲੈਣ ਜਾ ਰਿਹਾ ਪੱਤਰਕਾਰ ਵੀ 'ਮਾਤਾਵਾਂ' ਨੇ ਘੇਰਿਆ, ਜ਼ਖ਼ਮੀ
Published : Sep 1, 2017, 10:09 pm IST
Updated : Sep 1, 2017, 4:39 pm IST
SHARE ARTICLE

ਅਸੰਧ, 1 ਸਤੰਬਰ (ਰਾਮਗੜ੍ਹੀਆ): ਅਸੰਧ ਨਗਰ ਅਤੇ ਆਸਪਾਸ ਦੀਆਂ ਸੜਕਾਂ 'ਤੇ ਆਵਾਰਾ ਗਊਆਂ ਦੇ ਸਮੂਹ ਹੁਣ ਲੋਕਾਂ ਲਈ ਜੀਅ ਦਾ ਜੰਜਾਲ ਬਣਦੇ ਜਾ ਰਹੇ ਹਨ। ਹੁਣ ਤੱਕ ਕਈ ਲੋਕ ਇਸ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੇ ਹਨ।
ਇਥੇ ਹੀ ਬਸ ਨਹੀਂ ਸਗੋਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਕੁਝ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਬੀਤੀ ਰਾਤ ਵੀ ਵੱਖ-ਵੱਖ ਹਾਦਸਿਆਂ 'ਚ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਹਾਦਸਿਆਂ ਦੀ ਕਵਰੇਜ ਕਰਨ ਜਾ ਰਹੇ ਪੱਤਰਕਾਰ ਦੀ ਗੱਡੀ ਵੀ ਆਵਾਰਾ ਗਊ ਨਾਲ ਟਕਰਾ ਗਈ, ਜਿਸ 'ਚ ਟੀਵੀ ਚੈਨਲ ਅਤੇ ਸਮਾਚਾਰ ਪੱਤਰ ਦੇ ਸੰਵਾਦਾਤਾ ਸਰਬਜੀਤ ਸਿੰਘ ਵੀ ਜ਼ਖ਼ਮੀ ਹੋ ਗਏ। ਇਸ ਟੱਕਰ ਨਾਲ ਰੰਗਰੂਟੀਖੇੜਾ ਨਿਵਾਸੀ ਤਿੰਨ ਨੌਜਵਾਨ ਦੀਪਕ, ਸੰਜੇ ਅਤੇ ਜਸਵੀਰ ਸਿੰਘ ਦੀ ਗੱਡੀ ਗਊਆਂ ਦੇ ਇਕ ਝੁੰਡ ਨਾਲ ਟਕਰਾਉਣ ਕਾਰਨ ਤਿੰਨੋਂ ਜ਼ਖ਼ਮੀ ਹੋ ਗਏ। ਇਨ੍ਹਾਂ ਤਿੰਨਾਂ ਤੋਂ ਇਲਾਵਾ ਦੋ ਹੋਰ ਪਿੰਡਾਂ ਦੇ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੱਤਰਕਾਰ ਸਰਬਜੀਤ ਸਿੰਘ ਕਵਰੇਜ ਲਈ ਹਸਪਤਾਲ ਵਲ ਜਾ ਰਿਹਾ ਸੀ, ਉਸੇ ਦੌਰਾਨ ਬਸ ਅੱਡੇ ਦੇ ਨਜ਼ਦੀਕ ਉਸ ਮੋਟਰਸਾਈਕਲ ਦੇ ਸਾਹਮਣੇ ਇਕ ਗਊ ਵਿਚਕਾਰ ਸੜਕ ਦੇ ਆ ਗਈ। ਗਊ ਦੇ ਨਾਲ ਮੋਟਰਸਾਈਕਲ ਟਕਰਾਉਣ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਤੋਂ ਇਲਾਵਾ ਕੁਝ ਨੂੰ ਨਿਜੀ ਹਸਪਤਾਲਾਂ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement