ਆਪ ਕੌਂਸਲਰਾਂ ਨੇ ਐਮ.ਪੀ. ਤਿਵਾਰੀ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਗ੍ਰਿਫ਼ਤਾਰੀਆਂ ਦਿਤੀਆਂ
Published : Sep 5, 2017, 10:58 pm IST
Updated : Sep 5, 2017, 5:28 pm IST
SHARE ARTICLE

ਨਵੀਂ ਦਿੱਲੀ, 5 ਸਤੰਬਰ (ਅਮਨਦੀਪ ਸਿੰਘ) : ਪੂਰਬੀ ਦਿੱਲੀ ਦੇ ਗਾਜ਼ੀਪੁਰ 'ਚ ਕੂੜੇ ਦਾ ਪਹਾੜ ਧੱਸਣ ਕਾਰਨ ਹੋਏ ਹਾਦਸੇ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਭਾਜਪਾ ਦੇ ਕਬਜ਼ੇ ਵਾਲੀ ਪੂਰਬੀ ਨਗਰ ਨਿਗਮ ਨੂੰ ਦੋਸ਼ੀ ਠਹਿਰਾਉਂਦਿਆਂ ਅੱਜ ਦਿੱਲੀ ਭਾਜਪਾ ਦੇ ਪ੍ਰਧਾਨ ਤੇ ਐਮ.ਪੀ. ਮਨੋਜ ਤਿਵਾਰੀ ਦੀ ਰਿਹਾਇਸ਼ 'ਤੇ ਜ਼ੋਰਦਾਰ ਮੁਜ਼ਾਹਰਾ ਕਰ ਕੇ ਗ੍ਰਿਫਤਾਰੀਆਂ ਦਿਤੀਆਂ ।
ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਕੂੜੇ ਦਾ ਨਿਪਟਾਰਾ ਕਰਨ ਦੀ ਅਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਿਹਾ ਹੈ, ਜਿਸ ਕਰ ਕੇ ਕੂੜੇ ਦਾ ਪਹਾੜ ਧੱਸਿਆ ਤੇ ਦੋ ਬੰਦਿਆਂ ਦੀ ਮੌਤ ਹੋ ਗਈ। ਮੁਜ਼ਾਹਰੇ 'ਚ ਆਪ ਦੇ ਸੈਂਕੜੇ ਕਾਰਕੁੰਨਾਂ ਸਣੇ ਤਿੰਨੇ ਨਗਰ ਨਿਗਮਾਂ 'ਚ ਵਿਰੋਧੀ ਧਿਰ ਆਪ ਦੇ ਆਗੂ ਤੇ ਕੌਂਸਲਰਾਂ ਨੇ ਸ਼ਾਮਲ ਹੋ ਕੇ ਭਾਜਪਾ ਨੂੰ ਨਗਰ ਨਿਗਮ ਚ ਉਸ ਦੀ ਜ਼ਿੰਮੇਵਾਰੀ ਚੇਤੇ ਕਰਵਾਈ 'ਤੇ ਜ਼ੋਰਦਾਰ ਨਾਹਰੇਬਾਜ਼ੀ ਵੀ ਕੀਤੀ ।
ਆਪ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵੇਲੇ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਦੇ ਵਸਨੀਕਾਂ ਨੂੰ ਵਾਅਦਾ ਕੀਤਾ ਸੀ ਕਿ ਜੇ ਭਾਜਪਾ ਜਿੱਤ ਜਾਂਦੀ ਹੈ ਤਾਂ 100 ਦਿਨਾਂ ਦੇ ਅੰਦਰ ਕੂੜੇ ਦੀ ਸਮੱਸਿਆ ਦਾ ਨਿਪਟਾਰਾ ਕਰ ਕੇ ਸਾਫ ਸਫ਼ਾਈ ਵਲ ਖ਼ਾਸ ਧਿਆਨ ਦਿੱਤਾ ਜਾਵੇਗਾ, ਪਰ ਸਮਾਂ ਰਹਿੰਦੇ ਨਿਗਮ ਨੇ ਕੂੜੇ ਵਾਸਤੇ ਕੋਈ ਯੋਗ ਥਾਂ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਗਾਜ਼ੀਪੁਰ ਹਾਦਸੇ ਚ ਦੋ ਜਣਿਆਂ ਦੀ ਮੌਤ ਨਾ ਹੁੰਦੀ ।
ਭਾਜਪਾ ਦੀ ਨਾਕਾਮੀ ਕਰ ਕੇ ਹੀ ਗਾਜ਼ੀਪੁਰ ਕੂੜੇ ਦੇ ਪਹਾੜਾਂ ਨੂੰ ਤੈਅ ਉਚਾਈ ਤੇ ਸੁਰੱਖਿਆ ਮਿਆਰਾਂ ਤੋਂ ਉੱਤੇ ਵਧਾਇਆ ਗਿਆ ਜਿਸ ਕਾਰਨ ਹਾਦਸਾ ਵਾਪਰਿਆ।ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਡੀਡੀਏ ਤੋਂ ਕੂੜੇ ਲਈ ਹੋਰ ਜ਼ਮੀਨ ਲੈਣੀ ਸੀ। ਇਸ ਚ ਦਿੱਲੀ ਸਰਕਾਰ ਦਾ ਜ਼ਮੀਨ ਦੇਣ ਚ ਕੋਈ ਰੋਲ ਨਹੀਂ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement