ਐਸਡੀਐਮ ਨੇ ਨਿਜੀ ਸਕੂਲ ਦੀਆਂ ਬਸਾਂ ਦੇ ਕੱਟੇ ਚਲਾਨ
Published : Sep 13, 2017, 11:15 pm IST
Updated : Sep 13, 2017, 5:45 pm IST
SHARE ARTICLE



ਗੁਹਲਾ ਚੀਕਾ, 13 ਸਤੰਬਰ (ਸੁਖਵੰਤ ਸਿੰਘ): ਅੱਜ ਐਸਡੀਐਮ ਗੁਹਲਾ ਸੁਰੇਂਦਰ ਪਾਲ ਨੇ ਕਈ ਪ੍ਰਾਇਵੇਟ ਸਕੂਲਾਂ ਦੀਆਂ ਬਸਾਂ ਦੇ ਚਲਾਣ ਕਟੇ। ਕਿਉਂਕਿ ਉਨ੍ਹਾਂ ਨੂੰ ਬੱਸ ਵਿਚ ਕੋਈ ਨਾ ਕੋਈ ਕਮੀ ਮਿਲੀ। ਬਸਾਂ ਵਿਚ ਨਾ ਤਾਂ ਅੱਗ ਬੁਝਾਉਣ ਵਾਲੇ ਯੰਤਰ ਸਨ ਤੇ ਨਾ ਹੀ ਡਰਾਈਵਰ ਬੈਲਟ ਲਗੀ ਹੋਈ ਸੀ।

ਐਸਡੀਐਮ ਸਾਹਿਬ ਨੇ ਦਸਿਆ ਕਿ ਕਈ ਡਰਾਈਵਰਾਂ ਕੋਲ ਤਾਂ ਲਾਈਸੰਸ ਦੀ ਥਾਂ ਲਾਈਸੰਸ ਦੀ ਫ਼ੋਟੋ ਕਾਪੀ ਹੀ ਨਿਕਲੀ ਤੇ ਨਾ ਹੀ ਡਰਾਈਵਰ ਵਰਦੀ ਵਿਚ ਦਿਸੇ। ਉਨ੍ਹਾਂ ਕਿਹਾ ਪ੍ਰਾਇਵੇਟ ਸਕੂਲਾਂ ਵਾਲਿਆਂ ਨਾਲ ਜਿਨ੍ਹਾਂ ਵਿਚ ਕਮੀਆਂ ਪਾਇਆ ਜਾਣਗੀਆਂ, ਉਨ੍ਹਾਂ ਸਕੂਲਾਂ ਨਾਲ ਸਖ਼ਤੀ ਨਾਲ ਨਿਬੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਦਾ ਪਾਲਨ ਕੀਤਾ ਜਾਵੇਗਾ। ਇਹ ਕੁਝ ਗੁੜਗਾਉ ਸਕੂਲ ਵਿਚ ਕਤਲ ਹੋਏ ਪ੍ਰਦਿਯੁਮਨ ਦੀ ਹਤਿਆ ਹੋਣ ਮਗਰੋਂ ਹੀ ਸਰਕਾਰ ਦੀਆਂ ਅੱਖਾਂ ਖੁਲ੍ਹੀਆਂ ਹਨ।

Location: India, Haryana

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement