ਅਧਿਆਪਕ ਰਾਸ਼ਟਰ ਦੀ ਸੱਭ ਤੋਂ ਵੱਡੀ ਪੂੰਜੀ: ਉਪੇਂਦਰ ਕੁਸ਼ਵਾਹਾ
Published : Sep 19, 2017, 11:28 pm IST
Updated : Sep 19, 2017, 5:58 pm IST
SHARE ARTICLE



ਨਵੀਂ ਦਿੱਲੀ, 19 ਸਤੰਬਰ (ਸੁਖਰਾਜ ਸਿੰਘ): ਰਾਸ਼ਟਰ ਦੇ ਨਿਰਮਾਣ ਅਤੇ ਇਸ ਦੇ ਵਿਕਸਿਤ ਨਾਗਰਿਕ ਤਿਆਰ ਕਰਨ ਲਈ ਸਿਖਿਆ ਤੇ ਅਧਿਆਪਕਾਂ ਦਾ ਅਨੌਖਾ ਯੋਗਦਾਨ ਹੈ। ਸਾਡੇ ਅਧਿਆਪਕ ਅਪਣੇ ਫ਼ਰਜ਼ਾਂ ਲਈ ਵਚਨਬੱਧ ਹਨ ਅਤੇ ਇਹੀ ਰਾਸ਼ਟਰ ਦੀ ਸਭ ਤੋਂ ਵੱਡੀ ਪੂੰਜੀ ਹੈ। ਇਹ ਗੱਲਾਂ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਕਹੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਵਿਸ਼ਵ ਮਾਨਵਤਾ ਖਤਰੇ ਵਿਚ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧੀ ਹੈ। ਦੇਸ਼ ਲਗਾਤਾਰ ਤਰੱਕੀ ਦੇ ਰਾਹ ਵਲ ਵਧ ਰਿਹਾ ਹੈ, ਜਿਸ ਦਾ ਸਿਹਰਾ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸੀ.ਬੀ.ਐਸ.ਈ. ਦੇ 33 ਅਧਿਆਪਕਾਂ ਨੂੰ ਸਨਮਾਨਤ ਕੀਤਾ। ਸੀ.ਬੀ.ਐਸ.ਈ ਨੇ ਦੇਸ਼ ਵਿਦੇਸ਼ ਵਿਚਲੇ ਅਪਣੇ ਸਕੂਲਾਂ ਦੇ 33 ਅਧਿਆਪਕਾਂ ਨੂੰ ਕਲਾਸ ਵਿਚ ਉਨ੍ਹਾਂ ਦੇ ਨਵੇਂ ਤਰੀਕੇ ਨਾਲ ਪੜ੍ਹਾਉਣ ਲਈ ਸਨਮਾਨਤ ਕੀਤਾ।

ਸਨਮਾਨ ਸਮਾਰੋਹ ਚਾਣਕਿਆ ਪੁਰੀ ਸਥਿਤ ਰੇਲ ਮਿਊਜ਼ੀਅਮ ਵਿਚ ਬੀਤੇ ਦਿਨੀਂ ਆਯੋਜਤ ਕੀਤਾ ਗਿਆ। ਮੰਤਰੀ ਨੇ ਅਧਿਆਪਕਾਂ ਨੂੰ ਇਕ ਪ੍ਰਸ਼ੰਸਾ ਪੱਤਰ, ਸ਼ਾਲ ਅਤੇ 50,000 ਰੁਪਏੇ ਦਾ ਨਕਦ ਇਨਾਮ ਦਿਤਾ। ਪ੍ਰੋਗਰਾਮ ਵਿਚ ਸੀ.ਬੀ.ਐਸ.ਈ ਦੀ ਨਵੀਂ ਚੁਣੀ ਪ੍ਰਧਾਨ ਅਨੀਤਾ ਕਰਵਾਲ ਨੇ ਸਨਮਾਨਤ ਅਧਿਆਪਕਾਂ ਨੂੰ ਵਧਾਈ ਦਿਤੀ ਤੇ ਕਿਹਾ ਕਿ ਇਹ ਸਨਮਾਨ ਸਿਖਿਆ ਤੇ ਨਾਗਰਿਕ ਨਿਰਮਾਣ ਵਿਚ ਅਧਿਆਪਕਾਂ ਦੀ ਮਿਹਨਤ ਤੇ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

ਪ੍ਰੋਗਰਾਮ ਵਿਚ ਰਾਸ਼ਟਰੀ ਅਧਿਆਪਕ ਸਿਖਿਆ ਪ੍ਰੀਸ਼ਦ ਦੇ ਸਕੱਤਰ ਸੰਜੇ ਅਵਸਥੀ, ਰਾਸ਼ਟਰੀ ਸਿਖਿਆ ਅਨੁਸੰਧਾਨ ਤੇ ਪਰੀਖਣ ਪ੍ਰੀਸ਼ਦ ਦੇ ਨਿਦੇਸ਼ਕ ਪ੍ਰੋ. ਰਿਸ਼ੀਕੇਸ਼ ਸੇਨਾਪਤੀ, ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਸਮੇਤ ਵਿਭਿੰਨ ਸੰਗਠਨਾਂ ਦੇ ਪ੍ਰਤੀਨਿਧੀ
ਵੀ ਮੌਜੂਦ ਸਨ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement