ਅਦਬੀ ਮਹਿਫ਼ਲ ਹਰਿਆਣਾ ਵਲੋਂ ਕਾਵਿ-ਗੋਸ਼ਟੀ
Published : Sep 4, 2017, 10:07 pm IST
Updated : Sep 4, 2017, 4:37 pm IST
SHARE ARTICLE



ਸ਼ਾਹਬਾਦ ਮਾਰਕੰਡਾ, 4 ਸਤੰਬਰ (ਅਵਤਾਰ ਸਿੰਘ): ਅਦਬੀ ਮਹਿਫ਼ਲ ਹਰਿਆਣਾ ਵਲੋਂ ਕਲ ਸ਼ਾਮੀ ਡਾ. ਏਪੀ ਸਿੰਘ ਦੇ ਘਰ ਬਹੁ ਭਾਸ਼ੀ ਕਾਵਿ  ਗੋਸ਼ਟੀ  ਦਾ ਆਯੋਜਨ ਕੀਤਾ ਗਿਆ। ਇਸ ਕਾਵਿ ਗੋਸ਼ਟੀ ਦੀ ਪ੍ਰਧਾਨਗੀ ਪੰਜਾਬੀ ਦੇ ਸਮੱਰਥਕ ਕਵੀ ਦਰਸ਼ਨ ਬੁੱਟਰ ਨੇ ਕੀਤੀ। ਦਰਸ਼ਨ ਬੁੱਟਰ ਨੇ ਅਪਣੀਆਂ ਕਵਿਤਾਵਾਂ ਅਤੇ ਕਾਵਿ ਸਿਰਜਣ ਪ੍ਰਕਿਰਿਆ ਰਾਹੀ ਅਜੋਕੇ ਸਮੇਂ ਵਿਚ ਦੇਸ਼ ਵਿਚ ਸੁਲਗ ਰਹੇ ਭਖ਼ਦੇ ਮਸਲਿਆਂ ਬਾਰੇ ਭਰਪੂਰ ਚਰਚਾ ਕੀਤੀ। ਦਰਸ਼ਨ ਬੁੱਟਰ ਨੇ ਕਵਿਤਾ ਦੇ ਰਾਹੀ ਮਨੁਖ ਦੇ ਅੰਦਰੁਨੀ ਅਤੇ ਬਾਹਰੀ ਮਨੁਖ ਨੂੰ ਰੂਪ ਮਾਨ ਕੀਤਾ।ਅਬਦੀ ਮਹਿਫ਼ਲ ਦੇ ਪ੍ਰਧਾਨ ਕੁਲਵੰਤ ਸਿੰਘ ਰਫੀਕ ਨੇ ਮੁੱਖ ਮਹਿਮਾਨ ਦਰਸ਼ਨ ਬੁੱਟਰ ਨੂੰ ਜੀ ਆਇਆ ਕੀਤਾ। ਇਸ ਕਾਵਿ ਗੋਸ਼ਟੀ ਵਿਚ  ਦਰਸ਼ਨ ਸਿੰਘ, ਚੰਚਲ ਸਿੰਘ, ਬਲਵਾਨ ਸਿੰਘ, ਗੁਰਮੀਤ ਸਿੰਘ ਔਲਖ, ਗੁਰਸ਼ਰਨ ਸਿੰਘ ਪਰਵਾਨਾ, ਡਾਕਟਰ ਚੂਹੜ ਸਿੰਘ, ਲਵਕੁਮਾਰ, ਹਰੀਸ਼ ਖੁਰਾਨਾ, ਸਨਪ੍ਰੀਤ ਕੌਰ ਆਦਿ ਕਵੀਆਂ ਨੇ ਵੀ ਅਪਣੀਆਂ ਰਚਨਾਵਾਂ ਪੇਸ਼ ਕੀਤੀਆ। ਮੰਚ ਸੰਚਾਲਨ ਦਾ ਕੰਮ ਡਾਕਟਰ ਦਵਿੰਦਰ ਬੀਬੀਪੁਰੀਆ ਨੇ ਬਾਖ਼ੂਬੀ ਕੀਤਾ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement