ਸਕੂਲ 'ਚ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Published : Jul 21, 2017, 5:01 pm IST
Updated : Jul 21, 2017, 11:31 am IST
SHARE ARTICLE

ਨਵੀਂ ਦਿੱਲੀ, 21 ਜੁਲਾਈ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਸਕੂਲ ਦੀ ਸਪਸ਼ੈਲ ਅਸੈਂਬਲੀ ਵਿਚ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।

 

ਨਵੀਂ ਦਿੱਲੀ, 21 ਜੁਲਾਈ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਸਕੂਲ ਦੀ ਸਪਸ਼ੈਲ ਅਸੈਂਬਲੀ ਵਿਚ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।
    ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ 'ਦੁੱਖ ਭੰਜਨ ਤੇਰਾ ਨਾਮ ਜੀ' ਨਾਲ ਹੋਈ। ਉਪਰੰਤ ਜਮਾਤ ਨੌਵੀਂ ਦੇ ਵਿਦਿਆਰਥੀਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਕਵਿਤਾ ਰਾਹੀਂ ਵੀ ਬੱਚਿਆਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਹੋਏ ਉਨ੍ਹਾਂ 'ਤੇ ਚੱਲਣ ਲਈ ਆਖਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਐੱਸ.ਐੱਸ. ਮਿਨਹਾਸ ਨੂੰ ਉਨ੍ਹਾਂ ਵਲੋਂ ਵਿੱਦਿਆ ਦੇ ਖੇਤਰ 'ਚ ਕੀਤੇ ਕਾਰਜਾਂ ਸਦਕਾ ਅੰਤਰਰਾਸ਼ਟਰੀ ਲਾਇਨਜ਼ ਕਲੱਬ ਵਲੋਂ ਰੂਸੀ ਦੂਤਾਵਾਸ ਵਿਖੇ ਉਲੀਕੇ ਗਏ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਮੌਜੂਦਾ ਲਾਇਨ ਗ਼ਵਰਨਰ-ਵਿਜੈ ਬੁੱਧੀਰਾਜਾ, 2017-18 ਲਈ ਹੋਣ ਵਾਲੀ ਲਾਇਨ ਗ਼ਵਰਨਰ-ਬੀ. ਐਮ. ਸ਼ਰਮਾ, ਲਾਇਨ ਵੀ.ਐਸ. ਕੁਕਰੇਜਾ, ਲਾਇਨ ਸ੍ਰੀ ਅਰੋੜਾ ਅਤੇ ਹੋਰਨਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
  ਅਜ ਸਕੂਲ ਦੀ ਅਸੈਂਬਲੀ ਵਿਚ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਫ਼ਖਰ ਮਹਿਸੂਸ ਕਰਦਿਆ ਮੁੜ ਸਨਮਾਨਤ ਕੀਤਾ ਗਿਆ। ਅਖੀਰ ਵਿਚ ਪਿੰਸੀਪਲ ਡਾ. ਮਿਨਹਾਸ ਨੇ ਵਿਦਿਆਰਥੀਆਂ ਤੇ ਹੋਰ ਸਾਰਿਆਂ ਨੂੰ ਵਧਾਈ ਦਿਤੀ ਤੇ ਗੁਰੂ ਸਾਹਿਬ ਸਿਖਿਆਵਾਂ ਅਪਣਾਉਣ ਲਈ ਕਿਹਾ।

Location: India, Haryana

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement