ਖ਼ਬਰਾਂ |

ਤਾਜ਼ਾ |

ਕਣਕ ਝੋਨੇ ਤੋਂ ਹਟ ਕੇ ਸਬਜ਼ੀ ਨਾਲ ਕਿਸਾਨ ਦੀ ਕਿਸਮਤ ਬਦਲੀ, ਕੱਦੂ ਦੀ ਫ਼ਸਲ ਤੋਂ ਕਮਾ ਰਿਹਾ ਵੱਡਾ ਮੁਨਾਫ਼ਾ
Published : Mar 29, 2026, 7:13 am IST
Updated : Mar 29, 2026, 7:17 am IST
SHARE ARTICLE
photo
photo

ਬਠਿੰਡੇ ਜ਼ਿਲ੍ਹੇ ਦੇ ਪਿੰਡ ਦੂਨੇਵਾਲਾ ਦਾ ਹੈ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ

ਸੰਗਤ ਮੰਡੀ (ਧਰਮਪਾਲ): ਪੰਜਾਬ ਦੇ ਬਹੁਤੇ ਕਿਸਾਨ ਅੱਜ ਵੀ ਰਵਾਇਤੀ ਕਣਕ ਅਤੇ ਝੋਨੇ ਦੀ ਖੇਤੀ ’ਤੇ ਨਿਰਭਰ ਹਨ ਅਤੇ ਘੱਟ ਮੁਨਾਫ਼ੇ, ਵੱਧ ਖ਼ਰਚੇ ਤੇ ਘਟਦੇ ਪਾਣੀ ਕਾਰਨ ਸੰਘਰਸ਼ ਕਰ ਰਹੇ ਹਨ, ਉਥੇ ਪਿੰਡ ਦੁਨੇਵਾਲਾ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਸੋਚ ਵਿਚ ਬਦਲਾਅ ਕਰਦਿਆਂ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਕੇ ਨਵਾਂ ਰਾਹ ਦਿਖਾਇਆ ਹੈ। ਜਿਸ ਦੀ ਕੋਸ਼ਿਸ਼ ਹੁਣ ਕਾਮਯਾਬੀ ਦੀ ਮਿਸਾਲ ਬਣ ਰਹੀ ਹੈ। ਗੁਰਪ੍ਰੀਤ ਸਿੰਘ ਨੇ ਦਸਿਆ ਕਿ ਰਵਾਇਤੀ ਫ਼ਸਲਾਂ ਵਿਚ ਖ਼ਰਚਾ ਵੱਧ ਅਤੇ ਆਮਦਨ ਘੱਟ ਹੋਣ ਕਾਰਨ ਉਹ ਚਿੰਤਤ ਰਹਿੰਦੇ ਸਨ।

ਇਸ ਲਈ ਉਨ੍ਹਾਂ ਨੇ ਖੇਤੀ ਵਿਚ ਨਵਾਂ ਤਜਰਬਾ ਕਰਨ ਦਾ ਫ਼ੈਸਲਾ ਲਿਆ ਅਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਸ਼ੁਰੂਆਤੀ ਦੌਰ ਵਿਚ ਕੱੁਝ ਮੁਸ਼ਕਲਾਂ ਆਈਆਂ, ਪਰ ਮਿਹਨਤ, ਜਾਣਕਾਰੀ ਅਤੇ ਠੀਕ ਯੋਜਨਾ ਨਾਲ ਉਹ ਹੌਲੀ-ਹੌਲੀ ਕਾਮਯਾਬ ਹੋ ਗਏ। ਇਸ ਸਮੇਂ ਉਨ੍ਹਾਂ ਵਲੋਂ ਉਗਾਇਆ ਗਿਆ ਕੱਦੂ ਉਨ੍ਹਾਂ ਲਈ ਵੱਡੀ ਆਮਦਨ ਦਾ ਸਰੋਤ ਬਣਿਆ ਹੋਇਆ ਹੈ। ਮੰਡੀ ਵਿਚ ਕੱਦੂ ਦੀ ਵਧੀਆ ਮੰਗ ਅਤੇ ਚੰਗੀ ਕੀਮਤ ਮਿਲਣ ਕਾਰਨ ਉਹ ਕਣਕ-ਝੋਨੇ ਨਾਲੋਂ ਕਈ ਗੁਣਾਂ ਵੱਧ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਦਸਿਆ ਕਿ ਜੇ ਖੇਤੀ ਨੂੰ ਕਾਰੋਬਾਰ ਵਾਂਗ ਸਮਝਿਆ ਜਾਵੇ ਤਾਂ ਸਬਜ਼ੀ ਕਾਸ਼ਤ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਉਨ੍ਹਾਂ ਦਸਿਆ ਕਿ ਸਬਜ਼ੀ ਕਾਸ਼ਤ ਵਿਚ ਸਿੰਚਾਈ, ਕੀਟ ਨਿਯੰਤਰਣ ਅਤੇ ਸਮੇਂ-ਸਿਰ ਮੰਡੀ ਤਕ ਪਹੁੰਚ ਬਹੁਤ ਜ਼ਰੂਰੀ ਹੈ। ਪਰ ਜੇ ਕਿਸਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ, ਤਾਂ ਉਹ ਵਧੀਆ ਆਮਦਨ ਹਾਸਲ ਕਰ ਸਕਦੇ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਮਿਲ ਰਹੀ ਸਲਾਹ ਅਤੇ ਜਾਣਕਾਰੀ ਵੀ ਉਨ੍ਹਾਂ ਲਈ ਕਾਫ਼ੀ ਲਾਭਦਾਇਕ ਰਹੀ ਹੈ।

ਹੋਰ ਕਿਸਾਨ ਵੀ ਹੁਣ ਗੁਰਪ੍ਰੀਤ ਸਿੰਘ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਰਵਾਇਤੀ ਫ਼ਸਲਾਂ ਤੋਂ ਇਲਾਵਾ ਹੋਰ ਵਿਕਲਪਾਂ ਵਲ ਧਿਆਨ ਦੇ ਰਹੇ ਹਨ। ਕਈ ਕਿਸਾਨ ਸਬਜ਼ੀਆਂ ਅਤੇ ਬਾਗ਼ਬਾਨੀ ਵੱਲ ਰੁਝਾਨ ਦਿਖਾ ਰਹੇ ਹਨ। ਖੇਤੀ ਮਾਹਰਾਂ ਅਨੁਸਾਰ ਫ਼ਸਲਾਂ ਵਿਚ ਵੱਖ-ਵੱਖ ਸਮੇਂ ਦੀ ਲੋੜ ਹੈ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਦੀ ਹੈ, ਸਗੋਂ ਮਿੱਟੀ ਦੀ ਸਿਹਤ ਵੀ ਬਿਹਤਰ ਰਹਿੰਦੀ ਹੈ ਅਤੇ ਪਾਣੀ ਦੀ ਬਚਤ ਵੀ ਹੁੰਦੀ ਹੈ। ਗੁਰਪ੍ਰੀਤ ਸਿੰਘ ਦੀ ਇਹ ਸਫ਼ਲਤਾ ਹੋਰ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਡਰਨ ਦੀ ਬਜਾਏ ਨਵੇਂ ਤਜਰਬੇ ਕਰਨ ਅਤੇ ਮਾਰਕੀਟ ਦੀ ਮੰਗ ਅਨੁਸਾਰ ਖੇਤੀ ਕਰਨ, ਤਾਂ ਜੋ ਉਹ ਵੀ ਵਧੀਆ ਮੁਨਾਫ਼ਾ ਕਮਾ ਸਕਣ ਅਤੇ ਅਪਣੀ ਆਰਥਕ ਹਾਲਤ ਨੂੰ ਮਜ਼ਬੂਤ ਕਰ ਸਕਣ।    
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement