ਖ਼ਬਰਾਂ |

ਤਾਜ਼ਾ |

ਪੰਜਾਬ 'ਚ ਖ਼ਰੀਦ ਟੀਚੇ ਦੀ 80 ਫ਼ੀ ਸਦੀ ਕਣਕ ਹੋਈ ਪੂਰੀ
Published : Apr 27, 2026, 6:38 am IST
Updated : Apr 27, 2026, 6:55 am IST
SHARE ARTICLE
Punjab wheat procurement News
Punjab wheat procurement News

122 ਲੱਖ ਟਨ ਦਾ ਟੀਚਾ, 5 ਮਈ ਤਕ ਸਰ ਕਰ ਲਿਆ ਜਾਵੇਗਾ

ਚੰਡੀਗੜ੍ਹ  (ਜੀ.ਸੀ.ਭਾਰਦਵਾਜ): ਪੰਜਾਬ ਸਰਕਾਰ ਦੇ ਅਨਾਜ ਸਪਲਾਈ ਵਿਭਾਗ ਨੇ 4 ਸਰਕਾਰ ਏਜੰਸੀਆਂ ਪਨਸਪ, ਪਨਗਰੇਨ, ਮਾਰਕਫ਼ੈੜ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਹੀਂ ਕੇਂਦਰੀ ਭੰਡਾਰ ਵਾਸਤੇ 122 ਲੱਖ ਟਨ ਕਣਕ ਖ਼ਰੀਦ ਟੀਚੇ ਦਾ 80 ਫ਼ੀ ਸਦੀ ਹਿੱਸਾ ਪੂਰਾ ਕਰ ਲਿਆ ਹੈ। ਕੱਲ੍ਹ ਸ਼ਾਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 95 ਲੱਖ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਬਾਕੀ ਅਗਲੇ 10 ਦਿਨਾਂ ਵਿਚ ਯਾਨੀ 5 ਮਈ ਤੱਕ ਪੂਰੀ ਹੋ ਜਾਵੇਗੀ ਪਰ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕਿਸਾਨ ਦੀ ਫ਼ਸਲ ਦਾ ਦਾਣਾ ਦਾਣਾ ਚੁੱਕਣ ਲਈ ਮੰਡੀਆਂ 31 ਮਈ ਤੱਕ ਖੁਲ੍ਹੀਆਂ ਰਹਿਣਗੀਆਂ।

ਕਿਸਾਨਾਂ ਨੂੰ ਅਦਾਇਗੀ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਫ਼ਸਲ ਖ਼ਰੀਦ ਦੇ 48 ਘੰਟੇ ਅੰਦਰ ਅੰਦਰ ਬੈਂਕ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾ ਰਹੀ ਹੈ ਜੋ ਹੁਣ ਤੱਕ 24,000 ਕਰੋੜ ਦੀ ਰਕਮ ਤਕ ਪਹੁੰਚ ਗਈ ਹੈ।

ਸੀਨੀਅਰ ਅਧਿਕਾਰੀ ਨੇ ਦਸਿਆ ਕਿ ਖ਼ਰੀਦੀ ਹੋਈ ਕਣਕ ਦੀ ਚੁਕਾਈ ਥੋੜ੍ਹੀ ਮੱਠੀ ਚਾਲ ਨਾਲ ਹੈ ਜਿਸ ਨੂੰ ਅਗਲੇ 2 ਦਿਨਾਂ ਵਿਚਚ ਤੇਜ਼ ਕਰ ਦਿਤਾ ਜਾਵੇਗਾ। ਅੰਕੜਿਆਂ ਅਨੁਸਾਰ ਮੰਡੀਆਂ ਵਿਚ ਰੋਜ਼ਾਨਾ ਕਣਕ ਦੀ ਆਮਦ ਹੁਣ 11 ਲੱਖ ਟਨ ਤੋਂ ਘੱਟ ਕੇ 5-6 ਲੱਖ ਟਨ ਰਹਿ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਹੋਰ ਘਟਦੀ ਜਾਵੇਗੀ। ਕੁਲ ਕੈਸ਼ ਕੈ੍ਰਡਿਟ ਲਿਮਟ ਜੋ 35,000 ਕਰੋੜ ਦੀ ਮਨਜ਼ੂਰ ਹੋਈ ਸੀ ਵਿਚੋਂ ਅਪ੍ਰੈਲ ਮਹੀਨੇ ਲਈ ਜਾਰੀ 30973 ਕਰੋੜ ਹੋਈ ਸੀ ਅਤੇ ਬਾਕੀ ਲੋੜ ਮੁਤਾਬਕ ਮਈ ਮਹੀਨੇ ਵਿਚ ਪਹੁੰਚ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement