ਖ਼ਬਰਾਂ |

ਤਾਜ਼ਾ |

ਪੰਜਾਬ ਵਿਚੋਂ 122 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਪੂਰਾ
Published : May 15, 2026, 6:28 am IST
Updated : May 15, 2026, 7:39 am IST
SHARE ARTICLE
photo
photo

ਕੈਸ਼ ਕ੍ਰੈਡਿਟ ਲਿਮਟ ਵਿਚੋਂ 30542 ਕਰੋੜ ਦੀ ਅਦਾਇਗੀ ਕੀਤੀ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਦੀ ਸਵਾ 4 ਸਾਲ ਪੁਰਾਣੀ ਸਰਕਾਰ ਦੇ ਅਨਾਜ ਸਪਲਾਈ ਵਿਭਾਗ ਨੇ 4 ਸਰਕਾਰੀ ਏਜੰਸੀਆਂ ਪਨਗਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਹੀਂ ਇਸ ਸੀਜ਼ਨ ਵਿਚ ਕਣਕ ਸਮੇਤ 9 ਫ਼ਸਲਾਂ ਦੀ ਖ਼ਰੀਦ ਦਾ ਟੀਚਾ ਪੂਰਾ ਕਰ ਕੇ ਇਕ ਰਿਕਾਰਡ ਕਾਇਮ ਕੀਤਾ ਹੈ।

ਕੇਂਦਰੀ ਭੰਡਾਰਨ ਵਾਸਤੇ ਮਿਥੇ 122 ਲੱਖ ਟਨ ਟੀਚੇ ਦੇ ਨਜ਼ਦੀਕ 121.63 ਲੱਖ ਟਨ ਕਣਕ ਖ਼ਰੀਦ ਕਰ ਲਈ ਹੇ ਅਤੇ ਪ੍ਰਾਈਵੇਟ ਵਪਾਰੀਆਂ ਨੇ 1.52 ਲੱਖ ਟਨ ਖ਼ਰੀਦੀ ਹੈ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਖ਼ਰੀਦੀ ਫ਼ਸਲ ਲਈ 30542 ਕਰੋੜ ਦੀ ਅਦਾਇਗੀ ਬੈਂਕ ਖਾਤਿਆਂ ਰਾਹੀਂ ਕਰ ਦਿਤੀ ਹੈ।

ਉਨ੍ਹਾਂ ਦਸਿਆ ਕਿ 48 ਘੰਟਿਆਂ ਵਿਚ ਕੀਤੀ ਜਾ ਰਹੀ ਅਦਾਇਗੀ 99.26 ਫ਼ੀ ਸਦੀ ਪੂਰੀ ਹੋ ਚੁੱਕੀ ਹੈ। ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੁਣ ਰੋਜ਼ਾਨਾ ਮੰਡੀਆਂ ਵਿਚ ਕਣਕ ਦੀ ਆਮਦ ਕੇਵਲ ਇਕ ਹਜ਼ਾਰ ਟਨ ਦੇ ਨੇੜੇ ਹੈ ਇਸ ਕਰ ਕੇ ਅੱਜ 15 ਮਈ ਤੱਕ ਹੀ ਸਰਕਾਰੀ ਖ਼ਰੀਦ ਹੋਵੇਗੀ ਅਤੇ ਮੰਡੀਆਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਆਉਂਦੀ ਝੋਨੇ ਦੀ ਫ਼ਸਲ ਖ਼ਰੀਦ ਵਾਸਤੇ ਪ੍ਰਬੰਧ ਸ਼ੁਰੂ ਕਰ ਦਿਤੇ ਹਨ। ਅੰਕੜੇ ਦਿੰਦੇ ਹੋਏ ਅਧਿਕਾਰੀ ਨੇ ਦਸਿਆ ਕਿ ਕੁਲ ਖ਼ਰੀਦ ਵਿਚੋਂ ਸੱਭ ਤੋਂ ਵੱਧ ਪਨਗਰੇਨ ਨੇ 25.70 ਫ਼ੀ ਸਦੀ, ਮਾਰਕਫ਼ੈਡ 25.39, ਐਫ਼ਸੀਆਈ 2.09, ਪਨਵੇਅਰ ਹਾਊਸਿੰਗ 14.34, ਪਨਸਪ 21.68 ਅਤੇ ਵਪਾਰੀਆਂ ਨੇ ਕੇਵਲ 1.24 ਫ਼ੀ ਸਦੀ ਕਣਕ ਖ਼ਰੀਦੀ। ਉਨ੍ਹਾਂ ਦਸਿਆ ਕਿ ਮੰਡੀਆਂ ਵਿਚੋਂ ਕਣਕ ਦੀ ਚੁਕਾਈ 85 ਫ਼ੀ ਸਦੀ ਪੂਰੀ ਹੋ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement