ਖ਼ਬਰਾਂ |

ਤਾਜ਼ਾ |

ਲੰਬੀ ਉਡੀਕ ਉਪਰੰਤ ਲੱਗੀ ਮੀਂਹ ਦੀ ਝੜੀ ਨੇ ਕਿਸਾਨ ਕੀਤੇ ਖ਼ੁਸ਼

By : GAGANDEEP

Published : Aug 10, 2026, 6:40 am IST
Updated : Aug 10, 2026, 6:47 am IST
SHARE ARTICLE
photo
photo

ਅਗੇਤੇ ਝੋਨੇ ਉਤੇ ਪੱਤਾ ਲਪੇਟ ਸੁੰਡੀ ਅਤੇ ਗਰਮੀ ਤੋਂ ਮਿਲੀ ਰਾਹਤ

ਸ੍ਰੀ ਮੁਕਤਸਰ ਸਾਹਿਬ(ਗੁਰਦੇਵ ਸਿੰਘ/ਰਣਜੀਤ ਸਿੰਘ) : ਲੰਬੀ ਉਡੀਕ ਤੋਂ ਬਾਅਦ ਲੱਗੀ ਮੀਂਹ ਦੀ ਝੜੀ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਜਿਥੇ ਖ਼ੁਸ਼ੀਆਂ ਲਿਆਂਦੀਆਂ ਹਨ ਉਥੇ ਪੈ ਰਹੀਂ ਅਤਿ ਦੀ ਗਰਮੀ ਤੋਂਂ ਆਮ ਲੋਕਾਂ ਨੂੰ ਵੱਡੀ ਰਾਹਤ ਪ੍ਰਧਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵਿਚ ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਮੀਂਹ ਪਿਆ।

ਬੀਤੇ ਦਿਨੀ ਲੰਬੀ ਔੜ ਤੋਂ ਬਾਅਦ ਲੋੜ ਮੁਤਾਬਕ ਪਏ ਮੀਂਹ ਨੇ ਸੁੱਕ ਰਹੇ ਝੋਨੇ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਸੀ ਪਰ ਅਜੇ ਵੀਂ ਉਕਤ ਜ਼ਿਲ੍ਹਿਆਂ ਦੇ ਬਹੁਤ ਸਾਰੇ ਰਕਬੇ ਵਿਚ 126, 131 ਅਤੇ ਬਾਸਮਤੀ ਜੋ ਕੁਝ ਥਾਵਾਂ ’ਤੇ ਸੱਠੇ ਝੋਨੇ, ਮੱਕੀ ਵਾਲੀ ਜਗ੍ਹਾ ਕਰੀਬ ਅੱਧ ਜੁਲਾਈ ਤੋਂ ਬਾਅਦ ਲਗਾਈ ਜਾਂਦੀ ਹੈ, ਨੂੰ ਮੀਂਹ ਦੀ ਭਾਰੀ ਲੋੜ ਸੀ, ਜੋ ਇਸ ਝੜੀ ਨੇ ਇਕ ਵਾਰ ਪੂਰੀ ਕਰ ਦਿਤੀ ਹੈ।

ਅੱਧੀ ਰਾਤ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੀਂ ਝੜੀ ਨੇ ਜਿੱਥੇ ਕਿਸਾਨਾਂ ਨੂੰ ਮੋਟਰਾਂ ਅਤੇ ਡੀਜ਼ਲ ਆਦਿ ਤੋਂ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਉੱਥੇ ਪਿਛੇਤੇ ਝੋਨਿਆਂ ਨੂੰ ਇਹ ਮੀਂਹ ਘਿਓ ਵਾਂਗ ਤਾਕਤ ਦੇਵੇਗੀ। ਜਦੋਂ ਕਿ ਅਗੇਤੇ ਝੋਨਿਆਂ ਨੂੰ ਪੈ ਰਹੀਂ ਪੱਤਾ ਲਪੇਟ ਸੁੰਡੀ ਵੀ ਇਸ ਮੀਂਹ ਨਾਲ ਖ਼ਤਮ ਹੋ ਸਕਦੀ ਹੈ ਅਤੇ ਕਿਸਾਨਾਂ ਨੂੰ ਪੱਤਾ ਲਪੇਟ ਤੋਂ ਸਪਰੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

  ਮੀਂਹ ਨਾਲ ਝੋਨਾ ਅਤੇ ਨਰਮੇ ਦੀ ਫ਼ਸਲ ਪਹਿਲਾਂ ਨਾਲੋਂ ਤਾਕਤਵਰ ਹੋ ਕੇ ਸਾਹਮਣੇ ਆਵੇਗੀ। ਕਰੀਬ 70 ਤੋਂ 80 ਦਿਨਾਂ ਉਪਰੰਤ ਅਗੇਤੇ ਝੋਨੇ ਦਾ ਨਸਾਰਾ ਜੋ ਕਿ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਹੋਵੇਗਾ, ਨੂੰ ਵੀਂ ਇਸ ਮੀਂਹ ਦਾ ਭਾਰੀ ਲਾਭ ਹੋਣ ਦੀ ਉਮੀਦ ਬੱਝੀ ਹੈ। ਉਕਤ ਜ਼ਿਲ੍ਹਿਆਂ ਵਿਚ ਲੋੜ ਸਮੇਂ ਲੱਗੀ ਝੜੀ ਨਾਲ ਝੋਨੇ, ਬਾਸਮਤੀ ਤੇ ਨਰਮੇ ਦੀ ਫ਼ਸਲ ਚੰਗੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement