ਖ਼ਬਰਾਂ |

ਤਾਜ਼ਾ |

ਪੰਜਾਬ ਦੀਆਂ ਮੰਡੀਆਂ 'ਚ ਹਾਲੇ ਕਣਕ ਦੀ ਆਮਦ ਦੀ ਰਫ਼ਤਾਰ ਹੌਲੀ

By : GAGANDEEP

Published : Apr 10, 2026, 6:26 am IST
Updated : Apr 10, 2026, 7:31 am IST
SHARE ARTICLE
photo
photo

ਮਿਲੀ ਜਾਣਕਾਰੀ ਹੁਣ ਤਕ 13 ਹਜ਼ਾਰ ਮੀਟਰਕ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ।

ਚੰਡੀਗੜ੍ਹ (ਭੁੱਲਰ) : ਮੌਸਮ ਦੀ ਖ਼ਰਾਬੀ ਦੇ ਚਲਦਿਆਂ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਦੀ ਰਫ਼ਤਾਰ ਹਾਲੇ ਹੌਲੀ ਹੈ। ਆੜ੍ਹਤੀਆਂ ਵਲੋਂ ਸਰਕਾਰ ਨਾਲ ਸਮਝੌਤਾ ਹੋ ਜਾਣ ਬਾਅਦ ਭਾਵੇਂ ਪਹਿਲਾਂ ਨਾਲੋਂ ਜ਼ਰੂਰ ਖ਼ਰੀਦ ਵਿਚ ਤੇਜ਼ੀ ਆਈ ਹੈ। ਮਿਲੀ ਜਾਣਕਾਰੀ ਹੁਣ ਤਕ 13 ਹਜ਼ਾਰ ਮੀਟਰਕ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ।

ਹਾਲੇ 13 ਅਪ੍ਰੈਲ ਤੋਂ ਬਾਅਦ ਹੀ ਮੰਡੀਆਂ ਵਿਚ ਕਣਕ ਦੀ ਖ਼ਰੀਦ ਦੇ ਕੰਮ ਵਿਚ ਤੇਜ਼ੀ ਆਵੇਗੀ ਕਿਉਂਕਿ ਮੌਸਮੀ ਬਾਰਿਸ਼, ਗੜੇਮਾਰੀ ਅਤੇ ਝੱਖੜ ਕਾਰਨ ਪਿਛਲੇ ਦਿਨਾਂ ਵਿਚ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।

ਵਾਢੀ ਲਈ ਤਿਆਰ ਪੱਕੀ ਖੜੀ ਫ਼ਸਲ ਕਾਰਨ ਹਾਲੇ ਵਾਢੀ ਦਾ ਕੰਮ ਵੀ ਕੁੱਝ ਪਛੜ ਗਿਆ ਹੈ। ਜੋ ਕਣਕ ਵੱਢੀ ਗਈ ਹੈ, ਉਸ ਵਿਚ ਵੀ ਨਮੀ ਦੀ ਮਾਤਰਾ ਕੁੱਝ ਵੱਧ ਆਉਣ ਕਾਰਨ ਖ਼ਰੀਦ ਵਿਚ ਮੁਸ਼ਕਲ ਹੈ।

ਹਾਲੇ ਮੌਸਮ ਦਾ ਮਿਜਾਜ਼ ਬਦਲਿਆ ਨਹੀਂ ਅਤੇ ਅਗਲੇ ਇਕ ਦੋ ਦਿਨ ਵਿਚ ਹੋਰ ਬਾਰਿਸ਼ ਕਾਰਨ ਕਣਕ ਦੀ ਖ਼ਰੀਦ ਤੇ ਵਾਢੀ ਪ੍ਰਭਾਵਤ ਹੋ ਰਹੀ ਹੈ। ਇਸ ਵਾਰ ਸੂਬਾ ਸਰਕਾਰ ਨੇ 122 ਲੱਖ ਮੀਟਰਕ ਕਣਕ ਦੀ ਖ਼ਰੀਦ ਦਾ ਟੀਚਾ ਰੱਖਿਆ ਹੈ ਪਰ ਪਈ ਕੁਦਰਤੀ ਮਾਰ ਕਾਰਨ ਕਈ ਜ਼ਿਲ੍ਹਿਆਂ ਵਿਚ ਝਾੜ ਘੱਟਣ  ਦਾ ਅਨੁਮਾਨ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement