ਖ਼ਬਰਾਂ |

ਤਾਜ਼ਾ |

ਪੰਜਾਬ 'ਚ ਕੁੱਲ 2880 ਮੰਡੀਆਂ ਵਿਚੋਂ 2000 ਬੰਦ ਕੀਤੀਆਂ, ਬਾਕੀ 15 ਮਈ ਤੱਕ ਚਲਣਗੀਆਂ
Published : May 8, 2026, 6:51 am IST
Updated : May 8, 2026, 8:17 am IST
SHARE ARTICLE
photo
photo

ਇਸ ਸੀਜ਼ਨ ਲਈ 122 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਲਗਭਗ ਪੂਰਾ ਕਰ ਲਿਆ ਹੈ।

ਚੰਡੀਗੜ੍ਹ  (ਜੀ.ਸੀ. ਭਾਰਦਵਾਜ): ਪੰਜਾਬ ਵਿਚ ‘ਆਪ’ ਪਾਰਟੀ ਦੀ ਸਵਾ 4 ਸਾਲ ਪੁਰਾਣੀ ਸਰਕਾਰ ਨੇ ਝੋਨੇ ਅਤੇ ਕਣਕ ਦੀ ਖ਼ਰੀਦ ਦੀਆਂ 9 ਫ਼ਸਲਾਂ ਕੇਂਦਰੀ ਭੰਡਾਰ ਵਾਸਤੇ ਪੂਰੀਆਂ ਕਰ ਕੇ ਇਕ ਰਿਕਾਰਡ ਕਾਇਮ ਕਰ ਦਿਤਾ ਹੈ। ਇਸ ਸੀਜ਼ਨ ਲਈ 122 ਲੱਖ ਟਨ ਕਣਕ ਖ਼ਰੀਦ ਦਾ ਟੀਚਾ ਲਗਭਗ ਪੂਰਾ ਕਰ ਲਿਆ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੂਬੇ ਦੀ ਖ਼ਰੀਦ ਕੇਂਦਰਾਂ ਵਿਚ ਕੁਲ 123 ਲੱਖ ਟਨ ਤੋਂ ਉਪਰ ਕਣਕ ਆ ਚੁੱਕੀ ਹੈ ਜਿਸ ਵਿਚੋਂ 4 ਸਰਕਾਰੀ ਏਜੰਸੀਆਂ, ਪਨਗਰੇਨ, ਪਨਸਪ, ਮਾਰਕਫ਼ੈਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੁਲ ਮਿਲਾ ਕੇ 121 ਲੱਖ ਟਨ ਤੋਂ ਵੱਧ ਖ਼ਰੀਦ ਕਰ ਲਈ ਸੀ ਅਤੇ ਬਾਕੀ ਇਕ ਲੱਖ ਟਨ ਅਗਲੇ 2 ਦਿਨਾਂ ਵਿਚ ਕਰ ਲਈ ਜਾਵੇਗੀ।

ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪ੍ਰਾਈਵੇਟ ਵਿਉਪਾਰੀਆਂ ਨੇ ਕੇਵਲ 1.50 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਹੈ ਅਤੇ ਰੋਜ਼ਾਨਾ ਅਜੇ ਵੀ 70,000 ਟਨ ਕਣਕ ਦੀ ਖ਼ਰੀਦ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 30,050 ਕਰੋੜ ਤਕ ਕਰ ਦਿਤੀ ਗਈ ਹੈ। ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕੁਲ 2880 ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚੋਂ 2000 ਮੱਡੀਆਂ ਬੰਦ ਕਰ ਦਿਤੀਆਂ ਹਨ ਤੇ ਬਾਕੀ 880 ਵਿਚ ਕਣਕ ਦੀ ਖ਼ਰੀਦ 15 ਮਈ ਤਕ ਚਲਦੀ ਰਹੇਗੀ।

ਉਨ੍ਹਾਂ ਦਸਿਆ ਕਿ ਜੂਨ ਮਹੀਨੇ ਤੋਂ ਅਗਲੀ ਝੋਨੇ ਦੀ ਫ਼ਸਲ ਖ਼ਰੀਦ ਵਾਸਤੇ ਵੱਡੇ ਪੱਧਰ ’ਤੇ ਬੰਦੋਬਸਤ ਕਰਨੇ ਸ਼ੁਰੂ ਹੋਣਗੇ। ਕਣਕ ਦੀ ਚੁਕਾਈ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਦਸਿਆ ਕਿ ਰੋਜ਼ਾਨਾ ਸਵਾ 4 ਲੱਖ ਟਨ ਦੇ ਹਿਸਾਬ ਨਾਲ ਹੁਣ ਤਕ 84 ਲੱਖ ਟਨ ਤਕ ਹੋ ਚੁੱਕੀ ਹੈ, ਬਾਕੀ ਅਗਲੇ ਕੁੱਝ ਦਿਨਾਂ ਤਕ ਕਰ ਦਿਤੀ ਜਾਵੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement