ਖੇਤੀ ਵਿਚ ਘਾਟਾ ਪੈਣ ਕਾਰਨ ਪਰਿਵਾਰ 'ਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਨ ਕਾਰਨ ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ
ਫੂਲ ਟਾਊਨ (ਕੁਲਦੀਪ ਗਰਗ) : ਨੇੜਲੇ ਪਿੰਡ ਰਾਈਆ ’ਚ ਗ਼ਰੀਬ ਕਿਸਾਨ ਪਰਵਾਰ ਨਾਲ ਸਬੰਧਤ ਨੌਜਵਾਨ ਨਵਜੋਤ ਸ਼ਰਮਾ (19 ਸਾਲ) ਪੱੁਤਰ ਬੀਰਬਲ ਦਾਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਦਿੰਦੇ ਹੋਏ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦਸਿਆ ਕਿ ਮ੍ਰਿਤਕ ਕਿਸਾਨ ਆਰਥਕ ਮਜਬੂਰੀਆਂ ਕਾਰਨ ਪੜ੍ਹਾਈ ਵਿਚਾਲੇ ਛੱਡ ਕੇ ਅਪਣੇ ਪਿਤਾ ਨਾਲ ਅਪਣੀ ਇਕ ਏਕੜ ਅਤੇ ਠੇਕੇ ’ਤੇ ਹੋਰ ਜ਼ਮੀਨ ਲੈ ਕੇ ਖੇਤੀ ਕਰਨ ਲੱਗ ਗਿਆ ਸੀ।
ਖੇਤੀ ਵਿਚ ਘਾਟਾ ਪੈਣ ਕਾਰਨ ਪਰਵਾਰ ’ਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਨ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਤੇ ਕੁਝ ਦਿਨ ਪਹਿਲਾਂ ਉਸ ਨੇ ਜ਼ਹਿਰੀਲਾ ਪਦਾਰਥ ਨਿਗ਼ਲ ਲਿਆ ਤੇ ਉਸ ਨੂੰ ਬਠਿੰਡਾ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਰਵਾਰ ਵਲੋਂ ਉਸ ਨੂੰ ਬਚਾਉਣ ਲਈ ਲੱਖਾਂ ਰੁਪਏ ਇਲਾਜ ਉਪਰ ਖ਼ਰਚ ਕਰਨ ਦੇ ਬਾਵਜੂਦ ਅੱਜ ਨੌਜਵਾਨ ਅਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ।
