ਚੀਫ ਜਸਟਿਸ ਦੇ ਬਿਆਨ ਤੋਂ ਬਾਅਦ ਰਾਕੇਸ਼ ਟਿਕੈਤ ਦਾ ਕੇਂਦਰ 'ਤੇ ਹਮਲਾ, 'ਹੁਣ ਤਾਂ ਸ਼ਰਮ ਕਰੇ ਸਰਕਾਰ'
Published : Aug 17, 2021, 4:23 pm IST
Updated : Aug 17, 2021, 4:23 pm IST
SHARE ARTICLE
Rakesh Tikait and CJI N.V. Ramana
Rakesh Tikait and CJI N.V. Ramana

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਵਿਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਵਿਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਉਧਰ ਖੇਤੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਸੰਸਦ ਦਾ ਮਾਨਸੂਨ ਇਜਲਾਸ ਵੀ ਹੰਗਾਮੇ ਦੀ ਭੇਂਟ ਚੜ੍ਹ ਗਿਆ। ਵਿਰੋਧੀ ਪਾਰਟੀਆਂ ਨੇ ਆਰੋਪ ਲਗਾਏ ਕਿ ਸਦਨ ਵਿਚ ਕੇਂਦਰ ਸਰਕਾਰ ਨੇ ਬਿਨ੍ਹਾਂ ਚਰਚਾ ਤੋਂ ਕਈ ਬਿੱਲ ਪਾਸ ਕਰ ਦਿੱਤੇ।

CJI N.V. RamanaCJI N.V. Ramana

ਹੋਰ ਪੜ੍ਹੋ:ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ

ਇਸ ਕੜੀ ਵਿਚ ਚੀਫ ਜਸਟਿਸ ਆਫ ਇੰਡੀਆ ਐਨਵੀ ਰਮਨਾ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ।  ਹੁਣ ਇਸ ਮਾਮਲੇ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੀ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।

Rakesh TikaitRakesh Tikait

ਹੋਰ ਪੜ੍ਹੋ:ਨਿਊਜ਼ੀਲੈਂਡ: ਕੋਰੋਨਾ ਦਾ ਸਿਰਫ ਇਕ ਕੇਸ ਮਿਲਣ 'ਤੇ ਪੂਰੇ ਦੇਸ਼ ਵਿਚ ਲੱਗਿਆ ਲਾਕਡਾਊਨ

ਉਹਨਾਂ ਕਿਹਾ, ‘ਚੀਫ ਜਸਟਿਸ ਆਫ ਇੰਡੀਆ (ਸੀਜੇਆਈ) ਐਨਵੀ ਰਮਨਾ ਨੇ ਸੰਸਦ ਵਿਚ ਗੁਣਵੱਤਾ ਭਰਪੂਰ ਬਹਿਸ ਦੀ ਕਮੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਅਜਿਹੀ ਸਥਿਤੀ ਵਿਚ ਜੋ ਕਾਨੂੰਨ ਪਾਸ ਹੁੰਦੇ ਹਨ, ਉਹਨਾਂ ਦੇ ਪਿੱਛੇ ਦੀ ਨੀਅਤ ਦਾ ਪਤਾ ਲਗਾਉਣਾ ਮੁਸ਼ਕਲ ਹੈ। ਹੁਣ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਅਤੇ ਐਮਐਸਪੀ ਦੀ ਗਰੰਟੀ ਦਿਓ’।

TweetTweet

ਹੋਰ ਪੜ੍ਹੋ:ਅਫ਼ਗਾਨਿਸਤਾਨ ਛੱਡਣ ਸਮੇਂ 4 ਕਾਰਾਂ ਤੇ ਹੈਲੀਕਾਪਟਰ ਵਿਚ ਪੈਸੇ ਭਰ ਲੈ ਗਏ ਰਾਸ਼ਟਰਪਤੀ ਅਸ਼ਰਫ ਗਨੀ- ਰਿਪੋਰਟ

ਦੱਸ ਦਈਏ ਕਿ ਸੀਜੇਆਈ ਐਨਵੀ ਰਮਨਾ ਨੇ ਕਿਹਾ ਸੀ ਕਿ ਸੰਸਦ ਵਿਚ ਗੁਣਵੱਤਾ ਭਰਪੂਰ ਬਹਿਸ ਦੀ ਕਮੀ ਹੈ। ਉਹਨਾਂ ਕਿਹਾ ਕਿ ਕਾਨੂੰਨ ਪਾਸ ਕਰਨ ਸਮੇਂ ਸੰਸਦ ਵਿਚ  ਉਚਿਤ ਬਹਿਸ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਅਜਿਹੇ ਕਈ ਕਾਨੂੰਨ ਪਾਸ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਕਈ ਕਮੀਆਂ ਸਨ। ਸੰਸਦ ਵਿਚ ਕਾਨੂੰਨਾਂ ਉੱਤੇ ਬਹਿਸ ਨਾ ਹੋਣ ਕਾਰਨ ਕੋਰਟ ਵਿਚ ਮਾਮਲੇ ਵਧਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement