ਖ਼ਬਰਾਂ |

ਤਾਜ਼ਾ |

ਕਿਸਾਨਾਂ ਦੀ ਆਮਦਨ 'ਚ 9 ਫ਼ੀ ਸਦੀ ਵਾਧਾ ਹੋਣ ਦੀ ਉਮੀਦ
Published : Jul 11, 2026, 6:29 am IST
Updated : Jul 11, 2026, 7:03 am IST
SHARE ARTICLE
photo
photo

ਉਤਪਾਦਨ ਵਧਣ ਦੇ ਬਾਵਜੂਦ ਪੈਦਾ ਹੋ ਸਕਦੈ ਖ਼ੁਰਾਕ ਸੰਕਟ

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ) : ਆਉਣ ਵਾਲਾ ਦਹਾਕਾ ਕਿਸਾਨ ਲਈ ਇਕ ਅਜੀਬ ਸਮੱਸਿਆ ਲੈ ਕੇ ਆ ਰਿਹਾ ਹੈ ਜਿਥੇ ਅੰਨਦਾਤੇ ਦੀ ਕਮਾਈ ’ਚ ਵਾਧਾ ਕਰਨ ਲਈ ਆਧੁਨਿਕ ਤਕਨਾਲੋਜੀਆਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਵਿਸ਼ਵਵਿਆਪੀ ਰਾਜਨੀਤਕ ਤਣਾਅ ਅਤੇ ਯੁੱਧ ਦੇ ਕਾਲੇ ਬੱਦਲ ਅੰਨਦਾਤੇ ਦੀ ਤਰੱਕੀ ਨੂੰ ਘੇਰਨ ਲਈ ਤਿਆਰ ਵੀ ਹਨ। ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀਬਾੜੀ ਸੰਗਠਨ ਅਤੇ ਆਰਥਕ ਸਹਿਯੋਗ ਤੇ ਵਿਕਾਸ ਸੰਗਠਨ ਦੀ ਤਾਜ਼ਾ ਰਿਪੋਰਟ ‘ਖੇਤੀਬਾੜੀ ਦ੍ਰਿਸ਼ਟੀਕੋਣ 2026-2035’ ਨੇ ਲਾਭ ਅਤੇ ਹਾਣੀ ਵਾਲੇ ਪੱਖਾਂ ਨੂੰ ਪੇਸ਼ ਕੀਤਾ ਹੈ ਜੋ ਸਿੱਧੇ ਤੌਰ ’ਤੇ ਸਾਡੀ ਥਾਲੀ ਅਤੇ ਕਿਸਾਨ ਦੀ ਖ਼ਾਲੀ ਜੇਬ ਨੂੰ ਜੋੜਦਾ ਹੈ।

ਰਿਪੋਰਟ ਮੁਤਾਬਕ ਆਉਣ ਵਾਲੇ ਦਹਾਕੇ ’ਚ ਦੁਨੀਆਂ ਭਰ ਦੇ ਕਿਸਾਨਾਂ ਅਤੇ ਖੇਤੀਬਾੜੀ ਕਾਮਿਆਂ ਦੀ ਔਸਤ ਆਮਦਨ ਵਿਚ ਨੌਂ ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲੇਗਾ। ਪਰ ਰਿਪੋਰਟ ਚੇਤਾਵਨੀ ਦਿੰਦੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਜੇਕਰ ਮੌਜੂਦਾ ਵਿਸ਼ਵ ਸੰਕਟ, ਯੁੱਧ ਅਤੇ ਬਾਜ਼ਾਰ ਵਿਚ ਉਥਲ-ਪੁਥਲ ਜਾਰੀ ਰਹੀ, ਤਾਂ 25 ਫ਼ੀ ਸਦੀ ਸੰਭਾਵਨਾ ਹੈ ਕਿ ਕਿਸਾਨਾਂ ਦੀ ਆਮਦਨ 2035 ਤਕ ਵਧਣ ਦੀ ਬਜਾਏ ਮੌਜੂਦਾ ਪੱਧਰ ਤੋਂ ਹੇਠਾਂ ਆ ਜਾਵੇਗੀ। ਤਾਜ਼ਾ ਰਿਪੋਰਟ ਚਿੰਤਾ ਪ੍ਰਗਟ ਕਰਦੀ ਹੈ ਕਿ ਜੰਗ, ਊਰਜਾ ਸੰਕਟ, ਮਹਿੰਗੀਆਂ ਖਾਦਾਂ ਅਤੇ ਬਾਜ਼ਾਰ ਸੰਕਟ ਕਿਸੇ ਵੀ ਸਮੇਂ ਇਸ ਵਿਕਾਸ ਦੀ ਰੇਲ ਨੂੰ ਪਟੜੀ ਤੋਂ ਉਤਾਰ ਸਕਦੀ ਹੈ। ਖ਼ਾਸ ਤੌਰ ’ਤੇ ਬਿਜਲੀ, ਡੀਜ਼ਲ ਅਤੇ ਖਾਦਾਂ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਇਸ ਸੰਕਟ ਨੂੰ ਹੋਰ ਵਧਾ ਰਹੀਆਂ ਹਨ।

ਮਾਹਰਾਂ ਦਾ ਅਨੁਮਾਨ ਹੈ ਕਿ 2026 ਵਿਚ ਊਰਜਾ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ 2027 ’ਚ ਫ਼ਸਲਾਂ ’ਤੇ ਸਿੱਧਾ ਪ੍ਰਭਾਵ ਪਾਵੇਗਾ। ਨਤੀਜੇ ਵਜੋਂ, ਵਿਸ਼ਵ ਪੱਧਰ ’ਤੇ ਅਨਾਜ ਉਤਪਾਦਨ ਵਿਚ ਵੀ ਕਾਫ਼ੀ ਗਿਰਾਵਟ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ, 2026 ਦੇ ਪਹਿਲੇ ਅੱਧ ਵਿਚ ਊਰਜਾ ਸਰੋਤਾਂ ਦੀਆਂ ਕੀਮਤਾਂ ’ਚ ਔਸਤਨ 33 ਫ਼ੀ ਸਦੀ ਦਾ ਵਾਧਾ ਹੋਇਆ। ਜੇਕਰ ਇਹ ਵਾਧਾ ਜਾਰੀ ਰਿਹਾ ਤਾਂ 2027 ਵਿਚ ਵਿਸ਼ਵ ਪੱਧਰ ’ਤੇ ਅਨਾਜ ਉਤਪਾਦਨ ’ਚ 0.9 ਫ਼ੀ ਸਦੀ ਦੀ ਗਿਰਾਵਟ ਆ ਸਕਦੀ ਹੈ। ਕਈ ਦੇਸ਼ਾਂ ਵਿਚ ਇਹ ਗਿਰਾਵਟ 1.7 ਫ਼ੀ ਸਦੀ ਤਕ ਪਹੁੰਚਣ ਦੀ ਸੰਭਾਵਨਾ ਹੈ।

ਈਂਧਨ ਦੀਆਂ ਵਧਦੀਆਂ ਕੀਮਤਾਂ ਸਿੱਧੇ ਤੌਰ ’ਤੇ ਖਾਦਾਂ ਦੀ ਸਪਲਾਈ ਨੂੰ ਪ੍ਰਭਾਵਤ ਕਰਦੀਆਂ ਹਨ। ਜਦੋਂ ਖਾਦਾਂ ਮਹਿੰਗੀਆਂ ਹੋ ਜਾਂਦੀਆਂ ਹਨ, ਤਾਂ ਕਿਸਾਨ ਇਨ੍ਹਾਂ ਦੀ ਵਰਤੋਂ ਘਟਾ ਦਿੰਦੇ ਹਨ। ਨਤੀਜੇ ਵਜੋਂ ਉਤਪਾਦਨ ਵਿਚ ਗਿਰਾਵਟ ਆਉਂਦੀ ਹੈ ਤਾਂ ਕਿਸਾਨ ਦੀ ਆਮਦਨ ਵੀ ਘਟਦੀ ਹੈ ਤੇ ਬਜ਼ਾਰ ’ਚ ਭੋਜਨ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਇਸ ਸੰਕਟ ਦਾ ਸੱਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਜਿਥੇ ਅਮੀਰ ਦੇਸ਼ ਉਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਸਹਿਣ ਕਰਨ ਦੇ ਯੋਗ ਹੋਣਗੇ, ਉਥੇ ਹੀ ਆਰਥਕ ਪੱਖੋਂ ਕਮਜ਼ੋਰ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲੱਖਾਂ ਪ੍ਰਵਾਰਾਂ ਨੂੰ ਭੁੱਖਮਰੀ ਦਾ ਖ਼ਤਰਾ ਪੈਦਾ ਹੋ ਜਾਵੇਗਾ। ਲੋਕ ਪੌਸ਼ਟਿਕ ਭੋਜਨ ਛੱਡ ਅਤੇ ਸਿਰਫ਼ ਅਪਣੇ ਪੇਟ ਭਰਨ ਲਈ ਸਸਤੇ ਅਤੇ ਘਟੀਆ ਭੋਜਨ ਦੀ ਚੋਣ ਕਰਨ ਲਈ ਮਜਬੂਰ ਹੋ ਜਾਣਗੇ। ਰਿਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ ਜੇਕਰ ਹਾਲਾਤ ਸਥਿਰ ਰਹਿੰਦੇ ਹਨ, ਤਾਂ ਅਗਲੇ 10 ਸਾਲਾਂ ਵਿਚ ਵਿਸ਼ਵ ਪੱਧਰ ’ਤੇ ਖੇਤੀਬਾੜੀ ਅਤੇ ਮੱਛੀ ਉਤਪਾਦਨ ਵਿਚ 13 ਫ਼ੀ ਸਦੀ ਦਾ ਵਾਧਾ ਹੋ ਸਕਦਾ ਹੈ।

ਇਸ ਵਾਧੇ ਦਾ ਇਕ ਵੱਡਾ ਹਿੱਸਾ ਬਿਹਤਰ ਉਤਪਾਦਕਤਾ ਅਤੇ ਵਧੀ ਹੋਈ ਉਤਪਾਦਨ ਤੀਬਰਤਾ ਤੋਂ ਆਵੇਗਾ। ਏਸ਼ੀਆ, ਉਪ-ਸਹਾਰਨ ਅਫ਼ਰੀਕਾ ਅਤੇ ਦਖਣੀ ਅਮਰੀਕਾ ਇਸ ਵਿਕਾਸ ਦੇ ਮੁੱਖ ਕੇਂਦਰ ਹੋਣਗੇ। ਰਿਪੋਰਟ ਮੁਤਾਬਕ 2035 ਤਕ, ਵਿਸ਼ਵ ਪੱਧਰ ’ਤੇ ਅਨਾਜ ਉਤਪਾਦਨ ਰਿਕਾਰਡ 3.22 ਬਿਲੀਅਨ ਟਨ ਤਕ ਪਹੁੰਚ ਸਕਦਾ ਹੈ। ਇਸੇ ਤਰ੍ਹਾਂ, 2035 ਤਕ ਕੁਲ ਪੈਦਾ ਹੋਏ ਅਨਾਜ ਦਾ ਲਗਭਗ 40 ਪ੍ਰਤੀਸ਼ਤ ਸਿੱਧੇ ਤੌਰ ’ਤੇ ਮਨੁੱਖੀ ਭੋਜਨ ਲਈ ਵਰਤਿਆ ਜਾਵੇਗਾ, ਜਦੋਂ ਕਿ 34 ਪ੍ਰਤੀਸ਼ਤ ਜਾਨਵਰਾਂ ਦੇ ਚਾਰੇ ਵਜੋਂ ਵਰਤਿਆ ਜਾਵੇਗਾ। ਕਣਕ ਅਤੇ ਚੌਲ ਮੁੱਖ ਤੌਰ ’ਤੇ ਭੋਜਨ ਲਈ ਵਰਤੇ ਜਾਂਦੇ ਰਹਿਣਗੇ, ਜਦੋਂ ਕਿ ਮੱਕੀ ਚਾਰੇ ਲਈ ਸੱਭ ਤੋਂ ਵੱਧ ਵਰਤੀ ਜਾਵੇਗੀ। ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਵਧੀ ਹੋਈ ਉਤਪਾਦਕਤਾ ਖੇਤੀਬਾੜੀ ਵਸਤੂਆਂ ਦੀਆਂ ਅਸਲ ਕੀਮਤਾਂ ’ਤੇ ਦਬਾਅ ਪਾ ਸਕਦੀ ਹੈ। ਜਦੋਂ ਕਿ ਇਹ ਖਪਤਕਾਰਾਂ ਲਈ ਰਾਹਤ ਸਾਬਤ ਹੋ ਸਕਦੀ ਹੈ। ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਨਵੀਆਂ ਚੁਨੌਤੀਆਂ ਵੀ ਪੈਦਾ ਕਰ ਸਕਦੀ ਹੈ।

ਹਾਲਾਂਕਿ ਭਾਰਤ ਸਮੇਤ ਦੁਨੀਆਂ ਭਰ ਦੇ ਛੋਟੇ ਕਿਸਾਨ ਪਹਿਲਾਂ ਹੀ ਮੌਸਮ, ਕੀਮਤਾਂ ਅਤੇ ਲਾਗਤਾਂ ਵਿਚ ਲਗਾਤਾਰ ਆ ਰਹੇ ਉਤਰਾਅ-ਚੜ੍ਹਾਅ ਨਾਲ ਜੂਝ ਰਹੇ ਹਨ। ਇਹ ਰਿਪੋਰਟ ਸਿਰਫ਼ ਇਕ ਅੰਕੜਾ ਦਸਤਾਵੇਜ਼ ਨਹੀਂ ਹੈ। ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਖੇਤੀਬਾੜੀ ਉਤੇ ਆ ਰਿਹਾ ਸੰਕਟ ਸਿਰਫ਼ ਖੇਤਾਂ ਤਕ ਸੀਮਤ ਨਹੀਂ ਹੈ, ਇਹ ਸਿੱਧੇ ਤੌਰ ’ਤੇ ਪ੍ਰਵਾਰਕ ਭੋਜਨ, ਬੱਚਿਆਂ ਦੇ ਪੋਸ਼ਣ, ਕਿਸਾਨਾਂ ਦੀ ਆਮਦਨ ਅਤੇ ਪੇਂਡੂ ਸਥਿਰਤਾ ਨਾਲ ਜੁੜਿਆ ਹੋਇਆ ਹੈ। ਸਾਡੇ ਕਿਸਾਨ ਵਧਦੀਆਂ ਲਾਗਤਾਂ ਦੇ ਵਿਰੁਧ ਮੂਹਰਲੀਆਂ ਕਤਾਰਾਂ ’ਤੇ ਲੜ ਰਹੇ ਹਨ। ਉਨ੍ਹਾਂ ਦਾ ਇਹ ਸੰਘਰਸ਼ ਹੀ ਸਾਡੀ ਭੋਜਨ ਸੁਰੱਖਿਆ ਦੀ ਨੀਂਹ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement