ਖ਼ਬਰਾਂ |

ਤਾਜ਼ਾ |

'ਚੜ੍ਹ ਗਿਆ ਚੇਤ, ਨਾ ਘਰ ਨਾ ਖੇਤ', ਪੱਛਮੀ ਜ਼ਿਲ੍ਹਿਆਂ ਵਿਚ ਗੜ੍ਹਿਆਂ ਦੀ ਮਾਰ ਨੇ ਕੀਤੀ ਪੱਕੀ ਫ਼ਸਲ ਤਬਾਹ
Published : Apr 2, 2026, 6:30 am IST
Updated : Apr 2, 2026, 8:12 am IST
SHARE ARTICLE
photo
photo

ਪੀੜਤ ਕਿਸਾਨਾਂ ਦੀ ਕੀਤੀ ਜਾਵੇਗੀ ਮਦਦ : ਖੁੱਡੀਆਂ, ਡਾ. ਬਲਜੀਤ ਕੌਰ

ਸ੍ਰੀ ਮੁਕਤਸਰ ਸਹਿਬ (ਗੁਰਦੇਵ ਸਿੰਘ,ਰਣਜੀਤ ਸਿੰਘ) : ਬੇਮੌਸਮੀ ਤਬਦੀਲੀ ਗੜ੍ਹੇ ਅਤੇ ਤੇਜ਼ ਹਨ੍ਹੇਰੀ ਨੇ ਕਈ ਜ਼ਿਲ੍ਹਿਆਂ ਵਿਚ ਪੱਕੀ ਕਣਕ ਦੀ ਫ਼ਸਲ ਤਬਾਹ ਕਰਨ ਕਰ ਦਿਤੇ। ਸਿਆਣੇ ਪਹਿਲਾਂ ਆਮ ਹੀ ਕਹਿੰਦੇ ਹੁੰਦੇ ਸਨ ਕੇ ‘ਚੜ੍ਹ ਗਿਆ ਚੇਤ ਨਾ ਘਰ ਨਾ ਖੇਤ’।

ਜਿਸ ਕਿਸਾਨ ਨੇ ਲੱਖਾਂ ਦੀ ਫ਼ਸਲ ਵੇਚ ਕੇ ਪੁੱਤ-ਧੀ ਦੇ ਕੀਤੇ ਕਾਰਜਾਂ, ਮਕਾਨ ਅਤੇ ਕਿਸੇ ਨੇ ਕੋਈ ਹੋਰ ਅਤਿ ਲੋੜੀਂਦਾ ਪਾੜ੍ਹ ਪੱਟਿਆ ਹੋਵੇਗਾ ਤੇ ਆੜਤੀਏ ਜਾਂ ਹੋਰ ਲੈਣ ਦੇਣ ਵਾਲੇ ਨੂੰ ਆਈ ਕਣਕ ਵੇਚ ਕੇ ਹਿਸਾਬ ਨਬੇੜਣ ਦਾ ਵਾਅਦਾ ਕੀਤਾ ਹੋਵੇਗਾ ਤੇ ਉਸ ਦੀਆਂ ਸਾਰੀਆਂ ਆਸਾਂ ਕੁਦਰਤੀ ਆਫ਼ਤ ਨੇ ਕੱੁਝ ਮਿੰਟਾਂ ਵਿਚ ਤਬਾਹ ਕਰ ਦਿਤੀਆਂ ਹੋਣ, ਜਦੋ ਅਜਿਹੇ ਪੀੜਤ ਕਿਸਾਨਾਂ ਦੀ ਸਰਕਾਰਾਂ ਬਾਂਹ ਨੇੜੀਉਂ ਹੋ ਕੇ ਨਾ ਫੜਨ ਤਾਂ ਵਿਚਾਰੇ ਕਿਸਾਨ ਅਣਆਈ ਮੌਤ ਨੂੰ ਗਲ ਲਗਾਉਂਦੇ ਹਨ। ਕੇਵਲ ਗੱਲਾਂ ਨਾਲ ਕਰਜ਼ੇ ਨਹੀਂ ਉਤਰਦੇ, ਸਰਕਾਰਾਂ ਨੂੰ ਅਪਣੀ ਬੇਰੁਖੀ ਛੱਡ ਖੁਲ੍ਹੇ ਦਿਲ ਨਾਲ ਕਰਪੋਰੇਟਾਂ ਦੀ ਮਦਦ ਕਰਨ ਵਾਂਗ ਕਿਸਾਨਾਂ ਦੀ ਵੀ ਬਾਂਹ ਫੜਨੀ ਚਾਹੀਦੀ ਹੈ।

ਕੁੱਝ ਦਿਨ ਪਹਿਲਾਂ ਮੌਸਮ ਦੀ ਖਰਾਬੀ, ਗੜ੍ਹੇ ਪੈਣ ਅਤੇ ਝੱਖੜ ਆਦਿ ਕਰ ਕੇ ਮਾਝੇ ਅਤੇ ਦੁਆਬੇ ਦੇ ਕੁਝ ਹਿਸਿਆਂ ਵਿਚ ਆਲੂਆਂ ਸਮੇਤ ਕਣਕ ਦੀ ਪੱਕ ਰਹੀ ਫ਼ਸਲ ਦਾ ਵੀ ਭਾਰੀ ਨੁਕਸ਼ਾਨ ਹੋਇਆ ਸੀ। ਹੁਣ ਬੀਤੇ ਦਿਨ ਤੋਂ ਖ਼ਰਾਬ ਮੌਸਮ ਕਾਰਨ ਸ਼ਾਮ ਨੂੰ ਗੜ੍ਹੇ ਪੈਣ ਅਤੇ ਤੇਜ ਹਨ੍ਹੇਰੀ ਨੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਪੱਕ ਚੁਕੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿਤਾ। ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਹਲਕੇ ਦੇ ਪਿੰਡਾਂ ਲੱਖੇਵਾਲੀ, ਨੰਦਗੜ੍ਹ, ਭਾਗਸਰ, ਗੰਦੜ, ਸ਼ੇਰੇਵਾਲਾ, ਲੱਕੜਵਾਲਾ ਭਲੇਰੀਆਂ, ਸੇਰਗੜ੍ਹ ਆਦਿ  ਪਿੰਡਾਂ ਵਿਚ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਪਹੁੰਚ ਕੇ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ ਦਿਵਾਇਆ।

ਜਦੋਂ ਕੇ ਲੰਬੀ ਹਲਕੇ ਦੇ ਪਿੰਡਾਂ ਆਲਮਵਾਲਾ, ਬੋਦੀ ਵਾਲਾ, ਸਰਾਵਾਂ ਬੋਦਲਾ, ਕੱਟਿਆਂ ਵਾਲੀ, ਰਾਣੀ ਵਾਲਾ, ਕਬਰਵਾਲਾ ਆਦਿ ਪਿੰਡਾਂ ਵਿਚ ਖੇਤਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਹਰ ਤਰ੍ਹਾਂ ਦੀ ਮਦਦ ਦਾ ਸਰਕਾਰ ਵਲੋਂ ਭਰੋਸਾ ਦਿਵਾਇਆ। ਜਦੋ ਕਿ ਬਠਿੰਡਾ ਜ਼ਿਲ੍ਹੇ ਦੇ ਲੂਲਬਾਈ, ਜੰਡੀਆਂ, ਰਾਇਕੇ  ਆਦਿ ਪਿੰਡਾਂ ਅਤੇ ਇਸੇ ਤਰਾਂ ਫਾਜਿਲਕਾ ਜ਼ਿਲ੍ਹੇ ਦੇ ਮਲੋਟ ਹਲਕੇ ਨਾਲ਼ ਲਗਦੇ ਪਿੰਡਾਂ ਵਿਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਇਸ ਗੜ੍ਹੇਮਾਰੀ ਕਾਰਨ 80 ਤੋਂ 90% ਤਕ ਭਾਰੀ ਨੁਕਸਾਨ ਹੋਇਆ। 
 

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement