ਖ਼ਬਰਾਂ |

ਤਾਜ਼ਾ |

ਮਾਲਵੇ 'ਚ ਮੁੜ ਮੀਂਹ ਤੇ ਗੜ੍ਹੇਮਾਰੀ ਕਾਰਨ ਪੱਕੀਆਂ ਫ਼ਸਲਾਂ ਡਿੱਗੀਆਂ 
Published : Apr 1, 2026, 6:49 am IST
Updated : Apr 1, 2026, 7:33 am IST
SHARE ARTICLE
photo
photo

ਮੀਂਹ ਨਾਲ ਕਣਕ ਦਾ ਝਾੜ ਘਟਣ ਦਾ ਵੀ ਅਨੁਮਾਨ ਹੈ।

ਸੰਗਤ ਮੰਡੀ (ਭੁੱਲਰ, ਧਰਮਪਾਲ ਸਿੰਘ) : ਪੰਜਾਬ ਦੇ ਕਈ ਹਿੱਸਿਆਂ ’ਚ ਬੀਤੇ ਦਿਨ ਤੇਜ਼ ਹਵਾਵਾਂ ਨਾਲ ਪਏ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦਾ ਵੱਡਾ ਨੁਕਸਾਨ ਹੋਇਆ ਹੈ। ਵਿਸ਼ੇਸ਼ ਤੌਰ ’ਤੇ ਮਾਲਵਾ ਦੇ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਕੁਦਰਤ ਦੀ ਮਾਰ ਪਈ ਹੈ। ਮਾਨਸਾ ਨੇੜੇ ਗੜ੍ਹੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ।

ਇਸ ਨਾਲ ਅੱਜ ਤੋਂ ਸ਼ੁਰੂ ਹੋਣ ਵਾਲੀ ਕਣਕ ਖ਼ਰੀਦ ਦਾ ਕੰਮ ਵੀ ਪ੍ਰਭਾਵਤ ਹੋਵੇਗਾ ਅਤੇ ਕਣਕ ਦਾ ਝਾੜ ਘਟਣ ਦਾ ਵੀ ਅਨੁਮਾਨ ਹੈ। ਮੌਸਮ ਵਿਭਾਗ ਵਲੋਂ ਅਗਲੇ 36 ਘੰਟਿਆਂ ਦੌਰਾਨ ਵੀ ਮਾਲਵਾ ਖੇਤਰ ਵਿਚ ਮੀਂਹ ਤੇ ਝੱਖੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੀਤੇ ਦਿਨ ਪਏ ਮੀਂਹ ਨਾਲ ਅਗੇਤੀਆਂ ਕਣਕਾਂ ਦੇ ਨਾਲ-ਨਾਲ  ਪਿਛੇਤੀਆਂ ਕਣਕਾਂ ਵੀ ਡਿੱਗੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਏ ਬੇਮੌਸਮੀ ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਖੇਤੀ ਵਿਭਾਗ ਦੇ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਰਵਾਈ ਵੀ ਕਰ ਰਹੇ ਹਨ, ਪਰ ਮੌਸਮ ਦੀ ਖ਼ਰਾਬੀ ਕਾਰਨ ਮੀਂਹ ਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਮੰਡੀਆਂ ਵਿਚ ਆਉਣ ਵਾਲੀ ਫ਼ਸਲ ਵੀ ਕੁਦਰਤੀ ਆਫ਼ਤਾਂ ਦੀ ਮਾਰ ਵਿਚ ਆਵੇਗੀ। ਅੱਜ ਸ਼ਾਮ ਨੂੰ ਬਠਿੰਡਾ ਦਿਹਾਤੀ ਦੇ ਕਈ

 ਪਿੰਡਾਂ ਵਿਚ ਤੇਜ਼ ਹਵਾਵਾਂ ਨਾਲ ਗੜੇ੍ਹਮਾਰੀ ਹੋਈ ਹੈ। ਬੇਮੌਸਮੀ ਬਰਸਾਤ ਨਾਲ ਹੋਈ ਗੜੇਮਾਰੀ ਅਤੇ ਚਲੀਆਂ ਤੇਜ਼ ਹਵਾਵਾਂ ਨੇ ਪੱਕਣ ਕਿਨਾਰੇ ਖੜੀ ਕਣਕ ਨੂੰ ਜ਼ਮੀਨ ’ਤੇ ਵਿਛਾ ਦਿਤਾ ਜਿਸ ਨਾਲ ਕਿਸਾਨਾਂ ਦੇ ਸਾਹ ਸੁਤੇ ਗਏ। ਇਕ ਪਾਸੇ ਕਿਸਾਨ ਕਣਕ ਨੂੰ ਕੱਟਣ ਦੀਆਂ ਤਿਆਰੀਆਂ ਕਰ ਰਹੇ ਸਨ ਉਪਰੋਂ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨੇ ਉਨ੍ਹਾਂ ਦੇ ਸੁਪਨੇ ਇਕ ਵਾਰ ਫਿਰ ਚਕਨਾਚੂਰ ਕਰ ਦਿਤੇ।

ਇਲਾਕੇ ਵਿਚ ਵੱਡੇ ਪੱਧਰ ’ਤੇ ਕਣਕ ਦਾ ਨੁਕਸਾਨ ਹੋਣ ਦੇ ਆਸਾਰ ਹਨ। ਅੱਜ ਸ਼ਾਮ ਸਮੇਂ ਹੋਈ ਬਾਰਿਸ਼ ਅਤੇ ਗੜੇਮਾਰੀ ਕਰ ਕੇ ਨਰੂਆਣਾ, ਜੈ ਸਿੰਘ ਵਾਲਾ, ਫੁੱਲੋਂ ਮਿੱਠੀ, ਗੁਰੂਸਰ ਸੈਣੇਵਾਲਾ, ਸੰਗਤ, ਪੱਕਾ ਕਲਾਂ, ਗੁਰਥੜੀ, ਜੱਸੀ ਬਾਗਵਾਲੀ ਸਮੇਤ ਅਨੇਕਾਂ ਪਿੰਡਾਂ ’ਚ ਗੜੇਮਾਰੀ ਨਾਲ ਕਣਕ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲ ਰਹੀ ਹੈ। ਇਨ੍ਹਾਂ ਪਿੰਡਾਂ ਵਿਚ 30 ਤੋਂ 40 ਪ੍ਰਤੀਸ਼ਤ ਤਕ ਰਕਬੇ ਵਿਚ ਅਗੇਤੀ ਕਣਕ ਜੋ ਪੱਕ ਕੇ ਤਿਆਰ ਹੋ ਚੁੱਕੀ ਸੀ ਤੇਜ਼ ਹਵਾਵਾਂ ਕਾਰਨ ਪੂਰੀ ਤਰ੍ਹਾਂ ਧਰਤੀ ’ਤੇ ਵਿਛ ਗਈ। ਕਿਸਾਨਾਂ ਨੇ ਦਸਿਆ ਕਣਕ ਦੀ ਫ਼ਸਲ ਬਿਲਕੁਲ ਪੱਕਣ ਕਿਨਾਰੇ ਸੀ ਅਤੇ ਉਹ ਕਣਕ ਕੱਟਣ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਸਨ ਪ੍ਰੰਤੂ ਸ਼ਾਮ ਸਮੇਂ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਚਲੀਆਂ ਤੇਜ਼ ਹਵਾਵਾਂ ਕਾਰਨ ਜ਼ਿਆਦਾਤਰ ਕਣਕ ਜ਼ਮੀਨ ’ਤੇ ਵਿਛ ਗਈ। 

ਅਪ੍ਰੈਲ-ਜੂਨ ਵਿਚ ਤਪਣਗੇ ਪੰਜਾਬ ਸਮੇਤ ਕਈ ਸੂਬੇ
ਭਾਰਤ ਦੇ ਪੂਰਬੀ, ਕੇਂਦਰੀ ਅਤੇ ਉੱਤਰੀ-ਪਛਮੀ ਹਿੱਸਿਆਂ ਵਿਚ ਅਪ੍ਰੈਲ ਤੋਂ ਜੂਨ ਤਕ ਆਮ ਤੋਂ ਵੱਧ ਗਰਮੀ ਦੀਆਂ ਲਹਿਰਾਂ ਵੇਖਣ ਨੂੰ ਮਿਲ ਸਕਦੀਆਂ ਹਨ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਅਪਣੀ ਮਹੀਨਾਵਾਰ ਭਵਿੱਖਬਾਣੀ ਵਿਚ ਕਿਹਾ ਕਿ ਇਸ ਦੌਰਾਨ ਕਈ ਖੇਤਰਾਂ ਵਿਚ ਤਾਪਮਾਨ ਆਮ ਤੋਂ ਵੱਧ ਰਹੇਗਾ।

ਆਈ.ਐਮ.ਡੀ. ਨੇ ਸਪਸ਼ਟ ਕੀਤਾ, ‘‘ਗਰਮੀ ਦੇ ਮੌਸਮ (ਅਪ੍ਰੈਲ-ਮਈ-ਜੂਨ) ਦੌਰਾਨ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਤੋਂ ਵੱਧ ਰਹੇਗਾ, ਸਿਰਫ਼ ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਕੁੱਝ ਖੇਤਰਾਂ ਵਿਚ ਇਹ ਆਮ ਜਾਂ ਘੱਟ ਰਹੇਗਾ।’’ ਵਿਭਾਗ ਨੇ ਇਹ ਵੀ ਦਸਿਆ ਕਿ ਅਪ੍ਰੈਲ ਮਹੀਨੇ ਵਿਚ ਪੂਰਬੀ ਅਤੇ ਉੱਤਰੀ-ਪੂਰਬੀ ਭਾਰਤ ਦੇ ਨਾਲ ਕੁੱਝ ਉੱਤਰੀ-ਪਛਮੀ ਅਤੇ ਦਖਣੀ ਪ੍ਰਾਇਦੀਪ ਖੇਤਰਾਂ ਵਿਚ ਵੱਧ ਤਾਪਮਾਨ ਦਰਜ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੀਂਹ ਬਾਰੇ ਵੀ ਅਨੁਮਾਨ ਜਾਰੀ ਕੀਤਾ ਹੈ। ਆਈ.ਐਮ.ਡੀ. ਨੇ ਕਿਹਾ, ‘‘ਅਪ੍ਰੈਲ 2026 ਵਿਚ ਦੇਸ਼-ਪੱਧਰ ਉਤੇ ਮੀਂਹ ਆਮ ਤੋਂ ਵੱਧ ਰਹੇਗਾ। ਜ਼ਿਆਦਾਤਰ ਖੇਤਰਾਂ ਵਿਚ ਆਮ ਤੋਂ ਵੱਧ ਮੀਂਹ ਪਵੇਗਾ, ਪਰ ਉੱਤਰੀ-ਪੂਰਬੀ ਭਾਰਤ ਵਿਚ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।’’     
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement