Fact Check: ਬੇਹੋਸ਼ ਹੋਏ ਸੀ ਗ੍ਰੰਥੀ ਸਿੰਘ, ਮੌਤ ਦੇ ਨਾਂਅ ਤੋਂ ਵੀਡੀਓ ਕੀਤਾ ਗਿਆ ਵਾਇਰਲ
Published : Aug 24, 2021, 2:04 pm IST
Updated : Aug 24, 2021, 2:04 pm IST
SHARE ARTICLE
Fact Check Fake claim went viral in the name of Granthi Singh from Faridkot
Fact Check Fake claim went viral in the name of Granthi Singh from Faridkot

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਗ੍ਰੰਥੀ ਸਿੰਘ ਬਿਮਾਰੀ ਦੇ ਚਲਦੇ ਬੇਹੋਸ਼ ਹੋਏ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਗੁਰਦੁਆਰੇ ਸਾਹਿਬ ਅੰਦਰ ਅਰਦਾਸ ਕਰਦੇ ਸਮੇਂ ਗ੍ਰੰਥੀ ਸਿੰਘ ਡਿੱਗ ਪੈਂਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੀ ਹਜੂਰੀ 'ਚ ਅਰਦਾਸ ਕਰਦੇ ਸਮੇਂ ਗ੍ਰੰਥੀ ਸਿੰਘ ਨੇ ਆਪਣਾ ਸਰੀਰ ਤਿਆਗ ਦਿੱਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਗ੍ਰੰਥੀ ਸਿੰਘ ਬਿਮਾਰੀ ਦੇ ਚਲਦੇ ਬੇਹੋਸ਼ ਹੋਏ ਸਨ। ਗ੍ਰੰਥੀ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਇਸ ਮਾਮਲੇ ਨੂੰ ਲੈ ਪੁਸ਼ਟੀ ਵੀ ਦਿੱਤੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Daily Lok Punjabi" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੁਰੂ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਦੇ ਕਰਦੇ ਭਾਈ ਜੀ ਸਰੀਰ ਤਿਆਗ ਗਏ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਕਈ ਲੋਕਾਂ ਨੇ ਕਮੈਂਟ ਕਰਕੇ ਸਾਫ ਦੱਸਿਆ ਕਿ ਇਹ ਗ੍ਰੰਥੀ ਸਿੰਘ ਜ਼ਿੰਦਾ ਹਨ। ਕਮੈਂਟਾਂ ਵਿਚ ਦਾਅਵਾ ਕੀਤਾ ਗਿਆ ਕਿ ਇਹ ਮਾਮਲਾ ਪਿੰਡ ਭਾਗਥਲਾ ਕਲਾ ਦਾ ਹੈ ਜਿਥੇ ਗ੍ਰੰਥੀ ਸਿੰਘ ਨੂੰ ਸ਼ੂਗਰ ਵੱਧਣ ਨਾਲ ਚੱਕਰ ਆਇਆ ਸੀ।

ਪਿੰਡ ਭਾਗਥਲਾ ਕਲਾ ਫਰੀਦਕੋਟ ਦੇ ਅਧੀਨ ਪੈਂਦਾ ਹੈ, ਇਸ ਕਰਕੇ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਫਰੀਦਕੋਟ ਇੰਚਾਰਜ ਸੁਖਜਿੰਦਰ ਸਹੋਤਾ ਨਾਲ ਗੱਲਕੀਤੀ। ਸੁਖਜਿੰਦਰ ਨੇ ਸਾਨੂੰ ਦੱਸਿਆ ਕਿ ਵੀਡੀਓ ਵਿਚ ਦਿੱਸ ਰਹੇ ਬੁਜ਼ੁਰਗ ਬਿਲਕੁਲ ਠੀਕ-ਠਾਕ ਹਨ। ਸ਼ੂਗਰ ਦੀ ਬਿਮਾਰੀ ਕਰਕੇ ਉਹ ਸਿਰਫ ਬੇਹੋਸ਼ ਹੋਏ ਸਨ। ਉਨ੍ਹਾਂ ਦੀ ਮੌਤ ਦਾ ਦਾਅਵਾ ਬਿਲਕੁਲ ਫਰਜ਼ੀ ਹੈ।

ਗ੍ਰੰਥੀ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਇਸ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ। ਇਸ ਸਪਸ਼ਟੀਕਰਨ ਦੇ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਗ੍ਰੰਥੀ ਸਿੰਘ ਬਿਮਾਰੀ ਦੇ ਚਲਦੇ ਬੇਹੋਸ਼ ਹੋਏ ਸਨ। ਗ੍ਰੰਥੀ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਇਸ ਮਾਮਲੇ ਨੂੰ ਲੈ ਪੁਸ਼ਟੀ ਵੀ ਦਿੱਤੀ ਹੈ।

Claim- Granthi Singh Died While Doing Pray
Claimed By- FB Page Daily Lok Punjabi
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement