Fact Check: ਵਿਨੋਦ ਦੁਆ ਦਾ ਇਹ ਆਖ਼ਿਰੀ ਵੀਡੀਓ? ਨਹੀਂ, ਵਾਇਰਲ ਦਾਅਵਾ ਗੁੰਮਰਾਹਕੁਨ ਹੈ
Published : Dec 6, 2021, 1:10 pm IST
Updated : Dec 6, 2021, 1:10 pm IST
SHARE ARTICLE
Fact Check Old Video of Journalist Vinod Dua viral with misleading claim
Fact Check Old Video of Journalist Vinod Dua viral with misleading claim

ਇਹ ਵੀਡੀਓ 8 ਮਹੀਨੇ ਪੁਰਾਣਾ ਹੈ ਅਤੇ ਇਸ ਵੀਡੀਓ ਤੋਂ ਬਾਅਦ ਵੀ ਵਿਨੋਦ ਦੁਆ ਦੇ ਕੁਝ ਵੀਡੀਓਜ਼ ਉਨ੍ਹਾਂ ਦੇ ਪੇਜ 'ਤੇ ਅਪਲੋਡ ਹੋਏ ਸਨ।

RSFC (Team Mohali)- ਮਸ਼ਹੂਰ ਪੱਤਰਕਾਰ ਵਿਨੋਦ ਦੁਆ ਸਦੀਵੀਂ ਵਿਛੋੜਾ ਦੇ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਹੁਣ ਸੋਸ਼ਲ ਮੀਡੀਆ 'ਤੇ ਵਿਨੋਦ ਦੁਆ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ PM 'ਤੇ ਤੰਜ ਕੱਸਦੇ ਅਤੇ ਆਪਣੀ ਚੰਗੀ ਸਿਹਤ ਲਈ ਅਰਦਾਸ ਮੰਗਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਕਈ ਮੀਡੀਆ ਅਦਾਰਿਆਂ ਵੱਲੋਂ ਵਿਨੋਦ ਦੁਆ ਦਾ ਆਖ਼ਿਰੀ ਵੀਡੀਓ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਵਿਨੋਦ ਦੁਆ ਦਾ ਆਖ਼ਿਰੀ ਵੀਡੀਓ ਨਹੀਂ ਹੈ। ਇਹ ਵੀਡੀਓ 8 ਮਹੀਨੇ ਪੁਰਾਣਾ ਹੈ ਅਤੇ ਇਸ ਵੀਡੀਓ ਤੋਂ ਬਾਅਦ ਵੀ ਵਿਨੋਦ ਦੁਆ ਦੇ ਕੁਝ ਵੀਡੀਓਜ਼ ਉਨ੍ਹਾਂ ਦੇ ਪੇਜ 'ਤੇ ਅਪਲੋਡ ਹੋਏ ਸਨ। ਹੁਣ ਵਿਨੋਦ ਦੁਆ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਵਿਨੋਦ ਦੁਆ ਦਾ ਇਹ ਵੀਡੀਓ ਕਈ ਪੰਜਾਬੀ ਵੈੱਬ ਮੀਡੀਆ ਅਦਾਰਿਆਂ ਵੱਲੋਂ ਉਨ੍ਹਾਂ ਦੇ ਆਖ਼ਿਰੀ ਵੀਡੀਓ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। 

ਸਾਨੂੰ ਇਹ ਵੀਡੀਓ ਵਿਨੋਦ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ 28 ਮਾਰਚ 2021 ਦਾ ਸ਼ੇਅਰ ਕੀਤਾ ਮਿਲਿਆ। ਇਸ ਜਾਂਚ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ।

ਉਨ੍ਹਾਂ ਦੇ ਪੇਜ ਨੂੰ ਖੰਗਾਲਣ 'ਤੇ ਸਾਨੂੰ 12 ਅਪ੍ਰੈਲ ਦਾ ਵਿਨੋਦ ਦੁਆ ਦਾ ਇੱਕ ਵੀਡੀਓ ਅਪਲੋਡ ਮਿਲਿਆ। ਇਹ ਵੀਡੀਓ ਉਨ੍ਹਾਂ ਦੇ ਠੀਕ ਹੋਣ ਦੇ ਬਾਅਦ ਦਾ ਹੈ। ਇਸ ਵੀਡੀਓ ਵਿਚ ਉਹ ਆਪਣੇ ਠੀਕ ਹੋਣ ਬਾਰੇ ਦਾ ਜ਼ਿਕਰ ਵੀ ਕਰਦੇ ਹਨ। 

ਮਤਲਬ ਸਾਫ ਸੀ ਵਾਇਰਲ ਵੀਡੀਓ ਵਿਨੋਦ ਦੁਆ ਦਾ ਆਖ਼ਿਰੀ ਵੀਡੀਓ ਨਹੀਂ ਹੈ। 

 ਇਸ Fact Check ਦੀ ਵੀਡੀਓ ਰਿਪੋਰਟ ਤੁਸੀਂ ਹੇਠਾਂ ਕਲਿਕ ਕਰ ਵੇਖ ਸਕਦੇ ਹੋ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਵਿਨੋਦ ਦੁਆ ਦਾ ਆਖ਼ਿਰੀ ਵੀਡੀਓ ਨਹੀਂ ਹੈ। ਇਹ ਵੀਡੀਓ 8 ਮਹੀਨੇ ਪੁਰਾਣਾ ਹੈ ਅਤੇ ਇਸ ਵੀਡੀਓ ਤੋਂ ਬਾਅਦ ਵੀ ਵਿਨੋਦ ਦੁਆ ਦੇ ਕੁਝ ਵੀਡੀਓਜ਼ ਉਨ੍ਹਾਂ ਦੇ ਪੇਜ 'ਤੇ ਅਪਲੋਡ ਹੋਏ ਸਨ। ਹੁਣ ਵਿਨੋਦ ਦੁਆ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Last Video Of Journalist Vinod Dua
Claimed By- Punjabi Web Media
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement