Fact Check: ਨਿਹੰਗ ਸਿੰਘਾਂ ਦਾ ਪੁਰਾਣਾ ਵੀਡੀਓ ਮੁੜ ਹੋ ਰਿਹਾ ਹੈ ਵਾਇਰਲ
Published : Feb 4, 2021, 6:06 pm IST
Updated : Feb 4, 2021, 6:27 pm IST
SHARE ARTICLE
 fact check:  old video of nihang singhs violence shared as recent
fact check: old video of nihang singhs violence shared as recent

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਜਿਹੜਾ ਵੀਡੀਓ ਹਾਲੀਆ ਵਾਇਰਲ ਹੋ ਰਿਹਾ ਹੈ ਉਹ ਅਸਲ ਵਿਚ ਸਤੰਬਰ 2019 ਦਾ ਹੈ।

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਨਿਹੰਗ ਸਿੰਘਾਂ ਨੂੰ ਇੱਕ PRTC ਦੀ ਬੱਸ ਉੱਤੇ ਹਮਲਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਨੇ ਧੱਕੇ ਨਾਲ PRTC ਦੀ ਬੱਸ ਉੱਤੇ ਹਮਲਾ ਕੀਤਾ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਜਿਹੜਾ ਵੀਡੀਓ ਹਾਲੀਆ ਵਾਇਰਲ ਹੋ ਰਿਹਾ ਹੈ ਉਹ ਅਸਲ ਵਿਚ ਸਤੰਬਰ 2019 ਦਾ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ "Haryana Roadways - हरियाणा राज्य परिवहन" ਨੇ 3 ਫਰਵਰੀ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ, "कुछ घाटियां मानसिकता के लोग प्रतीत होते हैं। जो धर्म के नाम पर हिंसा और तोड़- फोड़ करते हैं। विडियो में साफ दिख रहा है। कि #PRTC बस के ड्राईवर ने चुप - चाप साइड में बस खड़ी कर रखी है।???? परंतु कुछ शरारती तत्वों ने धर्म की आड़ में सरकारी बस में तोड़ फोड़ शुरू कर दी ।।और बस ड्राइवर को जान से मारने की भी कोशिश की है। जो कि विडियो में साफ दिख रहा है।। ये सरासर ग़लत हैं। ???? आप सब ही बताएं कि ये कहाँ तक जायज है। सरकारी संपत्ति में तोड़फोड़ करना बहुत गलत है।????परंतु कुछ ओछी मानसिकता के लोगों ने धर्म की आड़ लेकर ऐसी हरकतें करने का पेशा बना लिया है"

ਇਸ ਵੀਡੀਓ ਵਿਚ ਕੁਝ ਨਿਹੰਗ ਸਿੰਘਾਂ ਨੂੰ ਇੱਕ PRTC ਦੀ ਬੱਸ ਉੱਤੇ ਹਮਲਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। 

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ 

ਸਪੋਕਸਮੈਨ ਦੀ ਪੜਤਾਲ
ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਵਿਚ ਦਿਖ ਰਹੇ ਮਾਮਲੇ ਨੂੰ ਅਧਾਰ ਬਣਾ ਕੇ ਕੀਵਰਡ ਸਰਚ ਦੇ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਦੈਨਿਕ ਭਾਸਕਰ ਦੀ ਇੱਕ ਖ਼ਬਰ ਮਿਲੀ ਜਿਸ ਦੇ ਵਿਚ ਇਸ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਵੇਖਿਆ ਜਾ ਸਕਦਾ ਹੈ। ਇਹ ਖ਼ਬਰ ਇੱਕ ਸਾਲ ਤੋਂ ਵੀ ਵੱਧ ਪੁਰਾਣੀ ਪ੍ਰਕਾਸ਼ਿਤ ਸੀ। ਇਸ ਖ਼ਬਰ ਦੀ ਹੈਡਲਾਈਨ ਸੀ, "घोड़े को साइड लगी तो निह‌ंगों ने पीआरटीसी के बस चालक पर किया नुकीले हथियारों से हमला"

File photo

ਖ਼ਬਰ ਅਨੁਸਾਰ ਇਹ ਮਾਮਲਾ ਪੰਜਾਬ ਦਾ ਹੈ ਜਦੋਂ ਨਕੋਦਰ ਤੋਂ ਕਪੂਰਥਲਾ ਆ ਰਹੀ ਪੀਆਰਟੀਸੀ ਬੱਸ ਨੇ ਨਿਹੰਗਾਂ ਦੇ ਘੋੜੇ ਨੂੰ ਸੁੰਦਰ ਬ੍ਰਿਜ ਨੇੜੇ ਸੜਕ ‘ਤੇ ਜਾਂਦੇ ਹਲਕੀ ਟੱਕਰ ਮਾਰ ਦਿੱਤੀ ਸੀ। ਫੇਰ ਗੁੱਸੇ ‘ਚ ਆਏ ਨਿਹੰਗ ਸਿੰਘਾਂ ਨੇ ਬੱਸ ‘ਤੇ ਕਿਰਪਾਨਾਂ ਅਤੇ ਬਰਛਿਆਂ ਨਾਲ ਹਮਲਾ ਕਰ ਦਿੱਤਾ ਸੀ।" ਇਸ ਮਾਮਲੇ ਨੂੰ ਲੈ ਕੇ ਸਾਨੂੰ ਦੈਨਿਕ ਜਾਗਰਣ ਦੀ ਵੀ ਇੱਕ ਖ਼ਬਰ ਮਿਲੀ ਜਿਸ ਨੂੰ ਇਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।

File photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਜਿਹੜਾ ਵੀਡੀਓ ਹਾਲੀਆ ਵਾਇਰਲ ਹੋ ਰਿਹਾ ਹੈ ਉਹ ਅਸਲ ਵਿਚ ਸਤੰਬਰ 2019 ਦਾ ਹੈ।
Claim- ਨਿਹੰਗ ਸਿੰਘਾਂ ਨੇ ਧੱਕੇ ਨਾਲ PRTC ਦੀ ਬੱਸ ਉੱਤੇ ਹਮਲਾ ਕੀਤਾ।
claimed By - ਫੇਸਬੁੱਕ ਪੇਜ "Haryana Roadways 
Fact Check - Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement