ਜ਼ਬਰਨ ਵਸੂਲੀ ਦੇ ਦੋਸ਼ 'ਚ "ਬਿਗ ਬਾਸ" ਕੰਟੇਸਟੈਂਟ ਗ੍ਰਿਫ਼ਤਾਰ
Published : Feb 24, 2018, 11:12 am IST
Updated : Feb 24, 2018, 5:42 am IST
SHARE ARTICLE

ਕਲਰਸ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ 'ਬਿਗ ਬਾਸ' 'ਚ ਕੰਟੇਸਟੈਂਟ ਰਹਿ ਚੁਕੇ ਜੂਬੈਰ ਖਾਨ ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਜ਼ਬਰਨ ਵਸੂਲੀ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਜ਼ੁਬੈਰ ਖਾਨ 'ਤੇ ਜ਼ਬਰਨ ਵਸੂਲੀ ਮਾਮਲਾ ਦਰਜ ਹੋਇਆ ਸੀ। ਇਸ ਦੇ ਨਾਲ ਹੀ ਜ਼ੁਬੈਰ ਦਾ ਪਾਕਿਸਤਾਨ ਤੇ ਅੰਡਰਵਰਲਡ ਦੇ ਨਾਲ ਸਬੰਧ ਹੋਣ ਦੀ ਵੀ ਗੱਲ ਸਾਮਹਣੇ ਆਈ ਹੈ। 


ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕਲਰਸ ਟੀ. ਵੀ. 'ਤੇ 'ਬਿੱਗ ਬੌਸ' ਵਿੱਚ ਸਹਿ ਪ੍ਰਤੀਭਾਗੀਆਂ ਨੂੰ ਭਦੀ ਸ਼ਬਦਾਵਲੀ ਕਰਨ ਅਤੇ ਕੁੱਟ ਮਾਰ ਕਰਨ ਦੇ ਦੋਸ਼ ਹੇਠ ਸਲਮਾਨ ਖਾਨ ਵੱਲੋਂ ਬਾਹਰ ਕੱਢੇ ਜਾਣ ਤੋਂ ਬਾਅਦ, ਜ਼ੁਬੈਰ ਨੇ ਸਲਮਾਨ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਜ਼ੁਬੈਰ ਖਾਨ ਦੀ ਮਦਦ ਕਰਨ ਲਈ ਇਕ ਐੱਨ. ਜੀ. ਓ. ਨਾਲ ਜੁੜੀ ਮਹਿਲਾ ਵੀ ਅੱਗੇ ਆਈ ਸੀ। ਜਿਸ ਤੋਂ ਬਾਅਦ ਹੁਣ ਜ਼ੁਬੈਰ ਵੱਲੋਂ ਉਸੇ ਮਹਿਲਾ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 


ਮੁਤਾਬਕ 'ਬਿੱਗ ਬੌਸ' ਤੋਂ ਬਾਹਰ ਨਿਕਲਣ ਤੋਂ ਬਾਅਦ ਸਲਮਾਨ ਖਾਨ ਖਿਲਾਫ ਕਾਨੂੰਨੀ ਲੜਾਈ ਲੜਨ ਲਈ ਮਹਿਲਾ ਨੇ ਜ਼ੁਬੈਰ ਖਾਨ ਦਾ ਸਾਥ ਦਿੱਤਾ ਸੀ ਪਰ ਬਾਅਦ 'ਚ ਜ਼ੁਬੈਰ ਖਾਨ ਨੂੰ ਲੱਗਾ ਕਿ ਮਹਿਲਾ ਤੇ ਕਲਰਸ ਟੀ. ਵੀ. 'ਚ ਸਮਝੌਤਾ ਹੋ ਗਿਆ ਹੈ, ਤਾਂ ਜ਼ੁਬੈਰ ਨੇ ਮਹਿਲਾ ਦਾ ਮੋਬਾਇਲ ਨੰਬਰ ਉਸ ਵਿਅਕਤੀ ਦੇ ਹਥ 'ਚ ਦੇ ਦਿੱਤਾ, ਜੋ ਅਪਰਾਧ ਦੀ ਦੁਨੀਆ ਨਾਲ ਸੰਬੰਧ ਰੱਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਧਮਕਾਉਣ ਦੇ ਲਈ ਜ਼ੁਬੈਰ ਖਾਨ ਨੇ ਜਿਨ੍ਹਾਂ ਲੋਕਾਂ ਨੂੰ ਉਸ ਮਹਿਲਾ ਦਾ ਨੰਬਰ ਦਿੱਤਾ ਸੀ, ਉਨ੍ਹਾਂ ਨੇ ਉਸੇ ਨੰਬਰ ਨੂੰ ਪਾਕਿਸਤਾਨ 'ਚ ਕਿਸੇ ਨੂੰ ਦਿੱਤਾ ਸੀ। ਜਿਸ ਨਾਲ ਖੁਲਾਸਾ ਹੁੰਦਾ ਹੈ ਕਿ ਜ਼ੁਬੈਰ ਦੇ ਸਬੰਧ ਕਿਥੇ ਕਿਥੇ ਹਨ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement