"ਸੂਬੇਦਾਰ ਜੋਗਿੰਦਰ ਸਿੰਘ" ਦੇ ਸਾਥੀ "ਮਾਨ ਸਿੰਘ" ਦਾ ਚਿਹਰਾ ਆਇਆ ਸਾਹਮਣੇ
Published : Feb 27, 2018, 1:10 pm IST
Updated : Feb 27, 2018, 7:40 am IST
SHARE ARTICLE

ਪੰਜਾਬੀ ਗਾਇਕ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਬਹੁਤ ਜਲਦ ਪੰਜਾਬੀ ਸਿਨੇਮਾ ਘਰਾਂ ਦੇ ਵਿਚ ਦਸਤਕ ਦੇਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗਿੱਪੀ ਦੀ ਇਸ ਫਿਲਮ ਦੇ ਲਈ ਹੁਣ ਤੱਕ ਗਿੱਪੀ ਤੋਂ ਇਲਾਵਾ ਗਾਇਕ ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ ਸਰੀਖੇ ਚਿਹਰੇ ਸਾਹਮਣੇ ਆ ਚੁਕੇ ਹਨ। ਇਸਦੇ ਨਾਲ ਹੀ ਹੁਣ "ਸੂਬੇਦਾਰ ਜੋਗਿੰਦਰ ਸਿੰਘ " 'ਚ ਇਕ ਹੋਰ ਚਿਹਰਾ ਸਾਹਮਣੇ ਆਇਆ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਸ਼ਾਨ ਮੰਨੇ ਜਾਣ ਵਾਲੇ ਅਦਾਕਾਰ ਗੁੱਗੂ ਗਿੱਲ ਦਾ। 


ਜੀ ਹਾਂ ਗੁੱਗੂ ਗਿੱਲ ਇਕ ਵਾਰ ਫਿਰ ਪੰਜਾਬੀ ਸਿਨਮਾ 'ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਮੋਹਿਤ ਕਰਨ ਲਈ ਤਿਆਰ ਹਨ। ਉਹ ਹੁਣ ਨਜ਼ਰ ਆਉਣਗੇ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਮਾਨ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ। 'ਸੂਬੇਦਾਰ ਜੋਗਿੰਦਰ ਸਿੰਘ' ਸੂਰਵੀਰ ਯੌਧੇ ਦੀ ਜੀਵਨੀ 'ਤੇ ਅਧਾਰਿਤ ਹੈ। ਇਸ ਦੇ ਵਿਚ ਮਾਨ ਸਿੰਘ ਦੀ ਭੂਮਿਕਾ ਵੀ ਇਕ ਅਹਿਮ ਭੂਮਿਕਾ ਹੈ ਕਿਉਂਕਿ ਮਾਨ ਸਿੰਘ ਹੀ ਉਹ ਵਿਅਕਤੀ ਹੈ, ਜਿਹੜਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਬਰਤਾਨਵੀ ਸੈਨਾ 'ਚ ਭਰਤੀ ਤੋਂ ਲੈ ਕੇ ਉਨ੍ਹਾਂ ਦੇ ਪਰਮਵੀਰ ਚੱਕਰ ਜਿੱਤਣ ਤਕ ਜਾਣਦੇ ਸਨ। 


ਦੱਸਿਆ ਜਾਂਦਾ ਹੈ ਕਿ ਮਾਨ ਸਿੰਘ ਅਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕਈ ਜੰਗਾਂ ਇਕੱਠੀਆਂ ਲੜੀਆਂ ਸਨ, ਜਿਸ 'ਚ ਸਭ ਤੋਂ ਮਹੱਤਵਪੂਰਨ ਜੰਗ ਸੀ ਦੂਜੇ ਵਿਸ਼ਵ ਯੁੱਧ 'ਚ ਜਾਪਾਨ ਦੇ ਵਿਰੁੱਧ ਜੰਗ ਬਰਮਾ ਸੀ। ਕਾਬਿਲੇਗੌਰ ਹੈ ਕਿ ਗੁੱਗੂ ਗਿੱਲ ਇਕ ਜਿਊਂਦੇ ਜਾਗਦੇ ਆਦਰਸ਼ ਤੇ ਬਹੂ-ਪੱਖੀ ਅਦਾਕਾਰ ਹਨ। ਜੋ ਆਪਣੇ ਹਰ ਇਕ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹਨ ਅਤੇ ਦੱਸਿਆ ਜਾਂਦਾ ਹੈ ਕਿ ਮਾਨ ਸਿੰਘ ਦੇ ਕਿਰਦਾਰ ਦੇ ਲਈ ਗੁੱਗੂ ਗਿੱਲ ਤੋਂ ਵਧੇਰੇ ਕਾਬਲਿਅਤ ਹੋਰ ਕੋਈ ਵੀ ਅਦਾਕਾਰ ਨਹੀਂ ਰੱਖਦਾ ਸੀ। 


ਤੁਹਾਨੂੰ ਦੱਸ ਦੇਈਏ ਕਿ ਸੂਬੇਦਾਰ ਜੋਗਿੰਦਰ ਸਿੰਘ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਲਈ ਗਿੱਪੀ ਗਰੇਵਾਲ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਪਣਾ ਵਜ਼ਨ ਵੀ ਕਾਫੀ ਵਧਾਇਆ ਸੀ, ਤਾਂ ਜੋ ਉਹ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ਨੂੰ ਉਹਨਾਂ ਦੇ ਭੇਸ ਦੇ ਵਿਚ ਜੀਅ ਸਕਣ ਅਤੇ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਣ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement