ਸਮੁੰਦਰੋਂ ਪਾਰ ਤੋਂ ਆਏ ਮਹਿਮਾਨਾਂ ਦਾ "ਬਿਗ ਬੀ" ਨੇ ਇਸ ਤਰ੍ਹਾਂ ਕੀਤਾ ਧੰਨਵਾਦ
Published : Feb 20, 2018, 1:42 pm IST
Updated : Feb 20, 2018, 8:12 am IST
SHARE ARTICLE

ਟਵਿੱਟਰ ਅਤੇ ਅਮਿਤਾਭ ਦੋਨੋਂ ਹੀ ਸੁਰਖੀਆਂ ਵਿਚ ਰਹਿੰਦੇ ਹਨ, ਜਿਥੇ ਬੀਤੇ ਦਿਨ ਅਮਿਤਾਭ ਨੇ ਟਵਿੱਟਰ ਤੇ ਬਾਇਓਡਾਟਾ ਅਪਡੇਟ ਕਰਕੇ ਦੀਪਿਕਾ ਅਤੇ ਕੈਟਰੀਨਾ ਦੇ ਨਾਲ ਲੀਡ ਹੀਰੋ ਵਜੋਂ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਟਵਿੱਟਰ ਨਾਲ ਮੋਹ ਰੱਖਣ ਵਾਲੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਟਵਿੱਟਰ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਜਿਥੇ ਉਹਨਾਂ ਨੇ ਟਵਿਟਰ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। 


ਦਰਸਅਲ, ਬਿੱਗ ਬੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਟਵਿਟਰ 'ਤੇ ਫਾਲੋਅਰਜ਼ ਦੀ ਘੱਟਦੀ ਗਿਣਤੀ ਤੋਂ ਬਾਅਦ ਇਸ ਸੋਸ਼ਲ ਮੀਡੀਆ ਸਾਈਟ ਨੂੰ ਛੱਡਣ ਦੀ ਚਿਤਾਵਨੀ ਦਿੱਤੀ ਸੀ। ਪਰ ਹੁਣ ਟਵਿਟਰ ਦੀ ਟੀਮ ਨੂੰ ਮਿਲਣ ਤੋਂ ਬਾਅਦ ਅਮਿਤਾਭ ਨੇ ਟਵੀਟ ਕਰਕੇ ਕਿਹਾ, ''ਸਮੁੰਦਰ ਦੇ ਉਸ ਪਾਰ ਤੋਂ ਟਵਿਟਰ ਦੀ ਟੀਮ ਨੇ ਆ ਕੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਟਵਿਟਰ ਕਿਵੇਂ ਕੰਮ ਕਰਦਾ ਹੈ, ਇਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ।



ਜ਼ਿਕਰੇਯੋਗ ਹੈ ਕਿ ਫਰਵਰੀ ਦੇ ਸ਼ੁਰੂਆਤੀ ਮਹੀਨੇ 'ਚ ਅਮਿਤਾਭ ਨੇ ਇਹ ਕਹਿ ਕੇ ਟਵਿਟਰ ਛੱਡਣ ਦੀ ਧਮਕੀ ਦਿੱਤੀ ਸੀ ਕਿ ਉਸਦੇ ਫਾਲੋਅਰਜ਼ ਦੀ ਗਿਣਤੀ ਦਿਨ ਬ ਦਿਨ ਘੱਟਦੀ ਜਾ ਰਹੀ ਹੈ। ਇਸ ਕਰਕੇ ਮੈਂ ਟਵਿੱਟਰ ਛੱਡਣਾ ਚਾਹੁੰਦਾ ਹਾਂ। ਦੱਸ ਦੇਈਏ ਕਿ ਫਿਲਹਾਲ ਉਨ੍ਹਾਂ ਦੇ ਟਵਿਟਰ ਫਾਲੋਅਰਜ਼ ਦੀ ਗਿਣਤੀ 3.31 ਕਰੋੜ ਹੈ। ਜਿਸ ਨੂੰ ਉਹ ਇੰਜੁਆਏ ਕਰ ਰਹੇ ਹਨ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਸਮੇਂ 'ਚ ਅਮਿਤਾਭ '102 ਨਾਟ ਆਊਟ', ਅਤੇ 'ਠਗਸ ਆਫ ਹਿੰਦੋਸਤਾਨ' ਦੇ ਨਾਲ-ਨਾਲ 'ਬ੍ਰਹਮਾਸਤਰ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement