ਸਲਮਾਨ ਖ਼ਾਨ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਸ਼ੇਅਰ ਕਰਨਗੇ ਅਸਲੀ HEROS ਦੀਆਂ ਕਹਾਣੀਆਂ
Published : Mar 10, 2018, 4:10 pm IST
Updated : Mar 10, 2018, 10:40 am IST
SHARE ARTICLE

ਮੁੰਬਈ: ਸਲਮਾਨ ਖਾਨ ਐਕਟਿੰਗ ਦੇ ਇਲਾਵਾ ਚੈਰਿਟੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਚੈਰਿਟੀ ਸੰਸਥਾ 'ਬੀਇੰਗ ਹਿਊਮਨ' ਅਕਸਰ ਕਈ ਨੇਕ ਕੰਮਾਂ 'ਚ ਬਹੁਤ ਦਾਨ ਕਰ ਚੁਕੀ ਹੈ। ਇੱਥੋਂ ਤਕ ਕਿ ਸਲਮਾਨ ਨੇ ਵੀ ਆਪਣੇ ਆਪ ਅੱਗੇ ਵਧ ਕੇ ਕਈ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਉਨ੍ਹਾਂ ਦੇ ਜੀਵਨ ਨੂੰ ਸਫ਼ਲ ਬਣਾਇਆ ਹੈ। 



ਹੁਣ ਸਲਮਾਨ ਅਤੇ ਉਨ੍ਹਾਂ ਦੀ ਚੈਰਿਟੀ ਸੰਸਥਾ 'ਬੀਇੰਗ ਹਿਊਮਨ' ਨੇ ਮਿਲ ਕੇ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਸਲਮਾਨ # LookGoodDoGood ਕੈਪੇਂਨ ਦੇ ਜ਼ਰੀਏ ਹੁਣ ਉਹ ਅਜਿਹੇ 13 ਲੋਕਾਂ ਦੀਆਂ ਕਹਾਣੀਆਂ ਸੱਭ ਦੇ ਨਾਲ ਸ਼ੇਅਰ ਕਰਨਗੇ, ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਵੱਖ ਕਰ ਕੇ ਦਿਖਾਇਆ ਹੈ ਅਤੇ ਦੂਸਰੀਆਂ ਦੀ ਜ਼ਿੰਦਗੀ 'ਚ ਖ਼ੁਸ਼ੀਆਂ ਭਰੀਆਂ ਹਨ। ਉਨ੍ਹਾਂ ਨੇ ਟਵਿਟਰ 'ਤੇ ਕੁੱਝ ਲੋਕਾਂ ਦੇ ਨਾਲ ਤਸਵੀਰ ਅਤੇ ਇਕ ਵੀਡੀਓ ਸ਼ੇਅਰ ਕੀਤੀ ਹੈ।


ਸਲਮਾਨ ਨੇ ਇਸ ਪੋਸਟ ਦੇ ਨਾਲ ਲਿਖਿਆ - ''ਹੁਣ ਸਾਡੇ ਸਭ ਦੇ ਲਈ ਸਮਾਂ ਆ ਗਿਆ ਹੈ, ਵਧੀਆ ਕਰਨ ਅਤੇ ਵਧੀਆ ਦਿਖਣ ਦਾ। ਮੈਂ ਉਨ੍ਹਾਂ ਹੀਰੋਜ਼ ਦੀਆਂ ਕਹਾਣੀਆਂ ਸ਼ੇਅਰ ਕਰਾਂਗਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਦੂਸਰੀਆਂ ਨੂੰ ਅਪਣੇ ਤੋਂ ਪਹਿਲਾਂ ਤਵੱਜੋ ਦਿਤੀ ਹੈ, ਸਾਹਸ ਦਿਖਾਇਆ ਹੈ ਅਤੇ ਜੋ ਆਪਣੇ ਕੰਮ ਲਈ ਲੜੇ ਹਨ। ਬੀਨਾ ਰਾਵ ਜੋ ਪ੍ਰੀਆਸ ਫਾਊਂਡੇਸ਼ਨ ਦੇ ਜ਼ਰੀਏ ਗਰੀਬ ਬਚਿਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਉਪਲਬਧ ਕਰਾਉਂਦੀ ਹੈ।



ਅੰਕਿਤ ਕਵਾਤਰਾ ਫੀਡਿੰਗ ਇੰਡੀਆ ਦੀ ਫਾਊਂਡਰ ਵਿਆਹ ਅਤੇ ਇਵੈਂਟਸ 'ਚ ਬਚੇ ਹੋਏ ਖਾਣੇ ਨੂੰ ਗ਼ਰੀਬ ਅਤੇ ਓਲਡ ਏਜ ਹੋਮ ਤਕ ਪਹੁੰਚਾਉਂਦੇ ਹਨ। ਉਥੇ ਹੀ ਅਸ਼ੋਕ ਨਾਇਕ ਖ਼ੂਨਦਾਨ ਫਾਊਂਡੇਸ਼ਨ ਜ਼ਰੀਏ ਜ਼ਰੂਰਤਮੰਦਾਂ ਨੂੰ ਮੁਫ਼ਤ 'ਚ ਖੂਨ ਪਹੁੰਚਾਉਂਦੇ ਹਨ। ਬਲਾਕਬਸਟਰ ਫਿਲਮਾਂ ਦੇ ਨਾਲ ਹੀ ਸਲਮਾਨ ਖ਼ਾਨ ਦੀ ਇਹ ਪਹਿਲ ਵੀ ਫੈਂਸ ਲਈ ਹੁਣ ਤੋਂ ਬਲਾਕਬਸਟਰ ਸਾਬਤ ਹੋ ਰਹੀ ਹੈ। 



ਫਿ਼ਲਮਾਂ ਦੀ ਗੱਲ ਕਰੀਏ ਤਾਂ ਸਲਮਾਨ ‘ਭਾਰਤ’ ਅਤੇ ‘ਰੇਸ 3’ ਦੀਆਂ ਤਿਆਰੀਆਂ 'ਚ ਜੁਟੇ ਹਨ। ਇਹ ਫਿਲਮ ਅਲੀ ਅੱਬਾਸ ਜ਼ਫ਼ਰ ਬਣਾ ਰਹੇ ਹਨ। ਇਸਦੇ ਪਹਿਲਾਂ ਦੋਹਾਂ ਨੇ ‘ਟਾਈਗਰ ਜ਼ਿੰਦਾ ਹੈ’ ਅਤੇ ‘ਸੁਲਤਾਨ’ 'ਚ ਨਾਲ ਕੰਮ ਕੀਤਾ ਹੈ। ਦੋਹਾਂ ਹੀ ਫਿਲਮਾਂ ਬਲਾਕਬਸਟਰ ਸਾਬਤ ਹੋਈਆਂ ਹਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement