ਰਾਜ ਕਪੂਰ ਦੀ ਬਾਇਉਪਿਕ ਨੂੰ ਸਨਸਨੀਖੇਜ਼ ਨਹੀਂ ਬਣਾਵਾਂਗੇ: ਰਿਸ਼ੀ ਕਪੂਰ
Published : Sep 10, 2017, 11:09 pm IST
Updated : Sep 10, 2017, 5:39 pm IST
SHARE ARTICLE



ਮੁੰਬਈ, 10 ਸਤੰਬਰ: ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਿਤਾ ਅਤੇ ਮੰਨੇ-ਪ੍ਰ੍ਰਮੰਨੇ ਫ਼ਿਲਮਕਾਰ ਰਾਜ ਕਪੂਰ 'ਤੇ ਬਾਇਉਪਿਕ ਬਣੀ ਤਾਂ ਪਰਵਾਰ ਇਹ ਸੁਨਿਸ਼ਚਿਤ ਕਰੇਗਾ ਕਿ ਉਸ ਨੂੰ ਸਨਸਨੀਖੇਜ਼ ਬਣਾਏ ਬਿਨਾ ਸੱਚੇ ਅਰਥਾਂ 'ਚ ਬਿਆਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਅੱਜ ਦੀ ਪੀੜ੍ਹੀ ਕਪੂਰ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਜਾਣਨ ਦੀ ਇੱਛੁਕ ਹੈ ਪਰ ਜੇਕਰ ਬਾਇਓਪਿਕ ਬਣੀ ਤਾਂ ਕਹਾਣੀ ਨਾਲ ਪੂਰੀ ਸਾਵਧਾਨੀ ਵਰਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਫ਼ਿਲਮ ਜਗਤ ਦੇ ਕਿਸੇ ਵੀ ਪਰਵਾਰ ਨੂੰ ਠੇਸ ਪਹੁੰਚੇ। ਉੁਨ੍ਹਾਂ ਕਿਹਾ ਕਿ ਕਈ ਰਿਸ਼ਤੇ ਸਨ, ਜਿਨ੍ਹਾਂ ਦਾ ਮੈਂ ਅਪਣੀ ਕਿਤਾਬ 'ਚ ਜ਼ਿਕਰ ਕੀਤਾ ਸੀ। ਤੁਸੀਂ ਉਸ ਤੋਂ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕਰ ਸਕਦੇ ਤਾਂ ਫਿਰ ਅਜਿਹਾ ਕਰਨਾ ਹੀ ਕਿਉਂ ਹੈ। ਮੈਂ ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਚਾਹੁੰਦਾ ਹਾਂ ਅਤੇ ਨਾ ਕੋਈ ਹੰਗਾਮਾ ਖੜ੍ਹਾ ਕਰਨਾ ਚਾਹੁੰਦਾ ਹਾਂ। ਅਸੀਂ ਉਸ ਨੂੰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਲੋਕ ਉਨ੍ਹਾਂ ਦੀ ਬਾਇਉਪਿਕ ਰਾਹੀਂ ਅਸਲੀ ਰਾਜ ਕਪੂਰ ਨੂੰ ਜਾਨਣ।
(ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement