ਪਾਕਿ 'ਚ ਰੀਲੀਜ਼ ਨਹੀਂ ਹੋਵੇਗੀ 'ਪੈਡਮੈਨ'
Published : Feb 11, 2018, 4:04 am IST
Updated : Feb 10, 2018, 10:34 pm IST
SHARE ARTICLE

ਕਰਾਚੀ, 10 ਫ਼ਰਵਰੀ : ਅਕਸ਼ੈ ਕੁਮਾਰ ਦੀ ਫ਼ਿਲਮ 'ਪੈਡਮੈਨ' ਪਾਕਿਸਤਾਨ 'ਚ ਰੀਲੀਜ਼ ਨਹੀਂ ਹੋਵੇਗੀ। ਉਥੇ ਦੇ ਫ਼ੈਡਰਲ  ਸੈਂਸਰ ਬੋਰਡ (ਐਫ਼.ਸੀ.ਬੀ.) ਨੇ ਇਸ ਫ਼ਿਲਮ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਬੋਰਡ ਦੇ ਮੈਂਬਰ ਇਸ਼ਾਕ ਅਹਿਮਦ ਨੇ ਕਿਹਾ, ''ਅਸੀਂ ਅਪਣੇ ਡਿਸਟੀਬਿਊਟਰਾਂ ਨੂੰ ਇਸ ਤਰ੍ਹਾਂ ਦੀ ਫ਼ਿਲਮ ਵਿਖਾਉਣ ਦੀ ਮਨਜ਼ੂਰੀ ਨਹੀਂ ਦੇ ਸਕਦੇ। ਇਹ ਫ਼ਿਲਮ ਸਾਡੇ ਟ੍ਰੈਡੀਸ਼ਨ ਅਤੇ ਕਲਚਰ ਵਿਰੁਧ ਹੈ।'' ਜ਼ਿਕਰਯੋਗ ਹੈ ਕਿ ਇਸ 


ਫ਼ਿਲਮ 'ਚ ਅਕਸ਼ੇ ਕੁਮਾਰ ਅਤੇ ਰਾਧਿਕਾ ਆਪਟੇ ਦੀ ਜੋੜੀ ਹੈ। ਇਸ ਫ਼ਿਲਮ 'ਚ ਔਰਤਾਂ ਦੀ ਮਾਹਵਾਰੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਗੱਲਾਂ ਦਸੀਆਂ ਗਈਆਂ ਹਨ। ਇਸ ਬਾਰੇ ਜਿਹੜੀਆਂ ਗ਼ਲਤ ਗੱਲਾਂ ਸਮਾਜ 'ਚ ਫ਼ੈਲੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਅਸਲ ਜ਼ਿੰਦਗੀ 'ਤੇ ਆਧਾਰਤ ਹੈ।ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਪਾਕਿਸਤਾਨ ਸੈਂਸਰ ਬੋਰਡ ਦੇ ਮੈਂਬਰ ਈਸ਼ਾਕ ਅਹਿਮਦ ਨੇ ਕਿਹਾ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਦੀਆਂ ਫ਼ਿਲਮਾਂ ਰੀਲੀਜ਼ ਕਰਨ ਦੀ ਮਨਜੂਰੀ ਨਹੀਂ ਦਿਤੀ ਜਾ ਸਕਦੀ। ਇਹ ਫ਼ਿਲਮ ਆਰ. ਬਾਲਿਕ ਨੇ ਡਾਇਰੈਕਟ ਕੀਤੀ ਹੈ।  ਅਕਸ਼ੈ ਅਤੇ ਰਾਧਿਕਾ ਤੋਂ ਇਲਾਵਾ ਫ਼ਿਲਮ 'ਚ ਸੋਨਮ ਕਪੂਰ ਵੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement