ਪਦਮਾਵਤੀ ਫਿਲਮ ਤੇ ਟਿੱਪਣੀਆਂ ਕਰਨ ਵਾਲੇ ਅਹੁਦੇਦਾਰਾਂ ਨੂੰ ਸੁਪਰੀਮ ਕੋਰਟ ਨੇ ਲਾਈ ਫਟਕਾਰ
Published : Nov 29, 2017, 2:56 pm IST
Updated : Nov 29, 2017, 9:26 am IST
SHARE ARTICLE

ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ਪਦਮਾਵਤੀ ਉੱਤੇ ਆਏ ਦਿਨ ਕੋਈ ਨਾ ਕੋਈ ਅਜਿਹਾ ਬਿਆਨ ਆ ਜਾਂਦਾ ਹੈ ਜਿਸ ਨਾਲ ਨਵਾਂ ਬਵਾਲ ਮੱਚ ਜਾਂਦਾ ਹੈ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਬਿਆਨਬਾਜ਼ੀਆਂ ਕਰਨ ਵਾਲਿਆਂ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਉੱਚੇ ਦਰਜੇ ਤੇ ਬੈਠੇ ਲੋਕ ਇਸ ਫਿਲਮ ਪ੍ਰਤੀ ਕੋਈ ਵੀ ਦਖਲ ਅੰਦਾਜੀ ਜਾਂ ਕੋਈ ਟਿੱਪਣੀ ਨਾ ਕਰਨ। ਕਿਉਂਕਿ ਫਿਲਮ ਦਾ ਮਾਮਲਾ ਅਜੇ ਸੈਂਸਰ ਬੋਰਡ ਦੇ ਵਿਚਾਰ ਅਧੀਨ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਨਾਲ ਫਿਲਮ ਦੇ ਫੈਸਲੇ ਤੇ ਇਸਦਾ ਸਿਧ ਅਸਰ ਪੈ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿ ਫਿਲਮ ਪਦਮਾਵਤੀ ਨੂੰ ਬੈਨ ਕਰਨ ਦੇ ਲਈ ਰਾਜਸਥਾਨ ਦੇ ਲੋਕਾਂ ਨੇ ਕਾਫੀ ਬਵਾਲ ਕੀਤਾ ਸੀ, ਅਤੇ ਫਿਲਮ ਦੇ ਬੈਨ ਦੇ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਜਿਸਨੂੰ ਖਾਰਿਜ ਕਰ ਦਿੱਤਾ ਗਿਆ ਹੈ। ਉਹਨਾ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਨੇ ਫਿਲਮ ਵਿਚ ਕੁਝ ਅਜਿਹੇ ਦ੍ਰਿਸ਼ ਦਿਖਾਏ ਹਨ ਜਿਸਨਾਲ ਰਾਣੀ ਪਦਮਾਵਤੀ ਦੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਹੈ । ਭੰਸਾਲੀ ਨੇ ਪਦਮਾਵਤੀ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਹੈ, ਸ਼ਰਮਾ ਨੇ ਇਹ ਵੀ ਕਿਹਾ ਕਿ ਫਿਲਮ ਦੇ ਪ੍ਰੋਡਿਊਸਰ ਨੇ ਕੋਰਟ ਨੂੰ ਇਸ ਫਿਲਮ ਦੇ ਬਾਰੇ 'ਚ ਗਲਤ ਜਾਣਕਾਰੀ ਦਿੱਤੀ ਹੈ। ਇਸ ਕਰਕੇ ਉਹਨਾਂ ਦੀ ਮੰਗ ਹੈ ਕਿ ਫਿਲਮ ਵਿੱਚੋ ਅਜਿਹੇ ਸਾਰੇ ਦ੍ਰਿਸ਼ ਹਟਾਏ ਜਾਣ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦੇਈਏ ਕਿ ਬ੍ਰਿਟੇਨ ਦੇ ਵਿਚ ਫਿਲਮ ਪਦਮਾਵਤੀ ਨੂੰ BBFC ਸਰਟੀਫਿਕੇਟ ਜਾਰੀ ਕਰਕੇ ਮਨਜੂਰੀ ਦੇ ਦਿੱਤੀ ਹੈ ਅਤੇ 1 ਦਸੰਬਰ ਨੂੰ ਰੀਲੀਜ਼ ਹੋਵੇਗੀ। ਜਿਸਦਾ ਯੂਕੇ ਦੇ ਰਾਜਪੂਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਉਹਨਾਂ ਦਾ ਕਹਿਣਾ ਹੈ ਕਿ ਅਸੀਂ ਫਿਲਮ ਦੇ ਰਿਲੀਜ਼ ਹੋਣ ਤੇ ਸ਼ਾਂਤੀਪੂਰਵਕ ਵਿਰੋਧ ਕਰਾਂਗੇ ਤਾਂ ਜੋ ਵਿਦੇਸ਼ੀ ਧਰਤੀ ਤੇ ਭਾਰਤੀ ਇਤਿਹਾਸ ਦੀ ਛਵੀ ਨੂੰ ਖਰਾਬ ਨਾ ਕੀਤਾ ਜਾਵੇ । ਹਾਲਾਂਕਿ ਭਾਰਤ ਵਿਚ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ਤੇ ਅਜੇ ਤੱਕ ਫਿਲਮ ਰਿਲੀਜ਼ ਰੁਕੀ ਹੋਈ ਹੈ।ਜ਼ਿਕਰਯੋਗ ਹੈ ਕਿ ਪਦਮਾਵਤੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਰੋਧ ਸਾਹਮਣੇ ਆਏ ਹਨ ਹੁਣ ਤੱਕ ਰਾਜਪੂਤਾਂ ਦੇ ਨਾਲ ਨਾਲ ਹੋਰ ਵੀ ਕਈ ਸੰਗਠਨ ਹਨ ਜਿੰਨਾ ਨੇ ਇਸਦਾ ਵਿਰੋਧ ਕੀਤਾ ਹੈ| ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਵੇਲੇ ਵੀ ਸੰਜੇ ਲੀਲਾ ਭੰਸਾਲੀ ਅਤੇ ਫਿਲਮ ਦੀ ਹੋਰ ਸਟਾਰ ਕਾਸਟ ਤੇ ਹਮਲਾ ਕੀਤਾ ਗਿਆ, ਧਰਨੇ ਲਾਏ ਅਤੇ ਕੁਝ ਲੋਕਾਂ ਨੇ ਤਾਂ ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨੱਕ ਵੱਡ ਕੇ ਲਿਆਉਣ ਵਾਲੇ ਨੂੰ ਇਨਾਮ ਤੱਕ ਦੇਣ ਦਾ ਐਲਾਨ ਕੀਤਾ ਸੀ। ਜਿਸ ਉੱਤੇ ਫਿਲਮ ਅਤੇ ਰਾਜਨੀਤੀ ਨਾਲ ਜੁੜੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਸਨ। ਜਿੰਨਾ ਨੂੰ ਹੁਣ ਸੁਪਰੀਮ ਕੋਰਟ ਵੱਲੋਂ ਫਟਕਾਰ ਲਗਾਈ ਗਈ ਹੈ |

 

 


SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement