ਪਦਮਾਵਤੀ ਦੇ ਡਾਇਰੈਕਟਰ ਦੀਆਂ ਵਧੀਆ ਮੁਸ਼ਕਿਲਾਂ
Published : Nov 22, 2017, 5:20 pm IST
Updated : Nov 22, 2017, 11:50 am IST
SHARE ARTICLE

ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ਪਦਮਾਵਤੀ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਰਾਜਪੂਤ ਸਮਾਜ ਵੱਲੋਂ 25 ਨਵੰਬਰ ਤੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਸੁਰਤ ਗੁਜਰਾਤ ਤੋਂ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਉਪਰੰਤ 3 ਦਸੰਬਰ ਨੂੰ ਅਹਿਮਦਾਬਾਦ ਵਿੱਚ 5 ਲੱਖ ਲੋਕਾਂ ਦਾ ਇਕੱਠ ਕਰਕੇ ਵੱਡੀ ਰੈਲੀ ਕੀਤੀ ਜਾਵੇਗੀ ਤਾਂ ਜੋ ਪਦਮਾਵਤੀ ਫਿਲਮ ਦੀ ਰਿਲੀਜ਼ ਰੋਕੀ ਜਾ ਸਕੇ। 


ਇਸ ਸਬੰਧੀ ਖਰੜ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਿਤ ਕਰਦਿਆਂ ਆਲ ਇੰਡਿਆ ਕਸ਼ੱਤਰੀ ਰਾਜਪੂਤ ਸਮਾਜ ਦੇ ਆਗੂ ਸ਼ੇਰ ਸਿੰਘ ਰਾਣਾ ਨੇ ਆਖਿਆ ਕਿ ਫਿਲਮ ਇੰਡਸਟਰੀ ਲੋਕਾਂ ਦਾ ਮਨੋਰੰਜਨ ਕਰਨ ਲਈ ਹੈ ਪਰ ਕੁੱਝ ਲੋਕਾਂ ਵੱਲੋਂ ਵੱਧ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਫਿਲਮ ਇੰਡਸਟਰੀ ਨੂੰ ਵਿਵਾਦਿਤ ਇੰਡਸਟਰੀ ਬਣਾਇਆ ਜਾ ਰਿਹਾ ਹੈ । 


ਸੰਜੇ ਲੀਲਾ ਭੰਸਾਲੀ ਨੇ ਸੋਚੀ ਸਮਝੀ ਸਾਜਿਸ਼ ਤਹਿਤ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਫਿਲਮ ਵਿੱਚ ਵਿਵਾਦਿਤ ਸੀਨ ਸ਼ਾਮਲ ਕੀਤਾ ਗਿਆ। ਜਿਸ ਦੇ ਵਿਰੋਧ ਵਿੱਚ ਰਾਜਪੁਤ ਸਮਾਜ ਵੱਲੋਂ ਇੱਕ ਸਾਲ ਪਹਿਲਾਂ ਤੋਂ ਵਿਰੋਧ ਪ੍ਰਦਸ਼ਨ ਸ਼ੁਰੂ ਕਰ ਦਿੱਤਾ ਸੀ ਪਰ ਭੰਸਾਲੀ ਨੇ ਇਸ ਵੱਲ ਕੋਈ ਧਿਆਨ ਨਹੀ ਦਿੱਤਾ। 


ਵਿਰੋਧ ਪ੍ਰਦਸ਼ਨ ਦੌਰਾਨ ਲੱਖਾਂ ਲੋਕਾਂ ਨੂੰ ਆਰਧਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਲਈ ਕੌਣ ਜ਼ਿੰਮੇਵਾਰ ਹੈ। ਉਨਾਂ ਕਿਹਾ ਕਿ ਭੰਸਾਲੀ ਵੱਲੋਂ ਜੋ 10 ਦਿਨ ਪਹਿਲਾਂ ਫਿਲਮ ਵਿੱਚ ਕੋਈ ਆਪੱਤੀਜਨਕ ਸੀਨ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਉਹ 10 ਮਹੀਨੇ ਪਹਿਲਾਂ ਕਿਉਂ ਨਹੀ ਦਿੱਤੀ ਗਈ।

ਉਨਾਂ ਕਿਹਾ ਕਿ ਉਹ ਕਿਸੇ ਵੀ ਸੁਰਤ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀ ਹੋਣ ਦੇਣਗੇ ਤਾਂ ਜੋ ਅੱਗੋਂ ਕੋਈ ਫਿਲਮ ਮੇਕਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ । ਇਸ ਮੌਕੇ ਹੋਰਨਾ ਤੋਂ ਇਲਾਵਾ ਨਰਿੰਦਰ ਰਾਣਾ ਮਹਾਂ ਮੰਤਰੀ ਰਾਜਪੁਤ ਮਹਾਂਸਗੰਠਨ ਪੰਜਾਬ ਅਤੇ ਜਿਲਾ ਮੀਤ ਪ੍ਰਧਾਨ ਮੁਹਾਲੀ ਆਦਿ ਮੌਜੂਦ ਸਨ ।


SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement