'ਪਦਮਾਵਤ' ਵਿਰੁਧ ਕਈ ਥਾਈਂ ਪ੍ਰਦਰਸ਼ਨ
Published : Jan 25, 2018, 2:35 am IST
Updated : Jan 24, 2018, 9:05 pm IST
SHARE ARTICLE

ਇੰਦੌਰ/ਅਹਿਮਦਾਬਾਦ/ਮੁੰਬਈ, 24 ਜਨਵਰੀ : ਸੰਜੇ ਲੀਲਾ ਭੰਸਾਲੀ ਦੀ ਵਿਵਾਦਮਈ ਫ਼ਿਲਮ ਪਦਮਾਵਤ ਦੀ ਰਿਲੀਜ਼ ਵਿਰੁਧ ਪ੍ਰਦਰਸ਼ਨ ਤੇਜ਼ ਅਤੇ ਹਿੰਸਕ ਹੋ ਗਏ ਹਨ। ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਨੇ ਅੱਜ ਕਈ ਥਾਈਂ ਹਿੰਸਕ ਪ੍ਰਦਰਸ਼ਨ ਕੀਤੇ। ਇੰਦੌਰ ਦੇ ਕਿਸ਼ਨਗੰਜ ਖੇਤਰ ਵਿਚ ਕਰੀਬ 200 ਪ੍ਰਦਰਸ਼ਨਕਾਰੀਆਂ ਨੇ ਪਿਗਡੰਬਰ ਚੌਰਾਹੇ ਲਾਗੇ ਰਾਸ਼ਟਰੀ ਰਾਜਮਾਰਗ 'ਤੇ ਚੱਕਾ ਜਾਮ ਕੀਤਾ। ਤਣਾਪੂਰਨ ਮਾਹੌਲ ਵਿਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਬਹਿਸ ਹੋ ਗਈ। ਗੁੜਗਾਉਂ ਵਿਚ ਨਾਮੀ ਸਕੂਲ ਦੀ ਬੱਸ ਦੇ 20-25 ਬੱਚੇ ਉਦੋਂ ਵਾਲ ਵਾਲ ਬਚੇ ਗਏ ਜਦ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਨਾਲ ਬੱਸ 'ਤੇ ਹਮਲਾ ਕਰ ਦਿਤਾ। ਇਸੇ ਦੌਰਾਨ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਕਾਰਕੁਨਾਂ ਨੇ ਫ਼ਿਲਮਕਾਰ ਸੰਜੇ ਭੰਸਾਲੀ ਦਾ ਪੁਤਲਾ ਵੀ ਫੂਕਿਆ। ਕੁੱਝ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਚੁਕੀਆਂ ਹੋਈਆਂ ਸਨ। ਗੁੜਗਾਉਂ ਸਮੇਤ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗ ਲਾ ਦਿਤੀ ਅਤੇ ਭੰਨਤੋੜ ਵੀ ਕੀਤੀ।  ਹਿੰਸਕ ਪ੍ਰਦਰਸ਼ਨਾਂ ਕਾਰਨ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਕਿਹਾ ਹੈ ਕਿ ਪਦਮਾਵਤ ਦਾ ਪ੍ਰਦਰਸ਼ਨ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੋਆ ਵਿਚ ਨਹੀਂ ਕੀਤਾ ਜਾਵੇਗਾ।


 ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਵਲੋਂ ਸਿਨੇਮਾਘਰ ਮਾਲਕਾਂ ਅਤੇ ਆਮ ਲੋਕਾਂ ਨੂੰ ਖੁਲ੍ਹੀ ਚੇਤਾਵਨੀ ਦਿਤੇ ਜਾਣ ਮਗਰੋਂ ਸੰਘ ਨੇ ਇਹ ਫ਼ੈਸਲਾ ਕੀਤਾ ਹੈ। ਇਹ ਸੰਸਥਾ 75 ਫ਼ੀ ਸਦੀ ਮਲਟੀਪਲੈਕਸਾਂ ਦੇ ਮਾਲਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਫ਼ਿਲਮ ਕਲ ਰਿਲੀਜ਼ ਹੋਵੇਗੀ।ਗੁਜਰਾਤ ਦੇ ਸਿਨੇਮਾਘਰ ਮਾਲਕਾਂ ਨੇ ਕਿਹਾ ਕਿ 'ਪਦਮਾਵਤ' ਫ਼ਿਲਮ ਬਾਰੇ ਪੈਦਾ ਹੋਇਆ ਵਿਵਾਦ ਸੁਲਝ ਜਾਣ ਤਕ ਰਾਜ ਦੇ ਕਿਸੇ ਵੀ ਮਲਟੀਪਲੈਕਸ ਜਾਂ ਸਿੰਗਲ ਸਕਰੀਨ ਸਿਨੇਮਾਘਰ ਵਿਚ ਇਸ ਫ਼ਿਲਮ ਨੂੰ ਨਹੀਂ ਵਿਖਾਇਆ ਜਾਵੇਗਾ। ਉਧਰ, ਪੁਲਿਸ ਨੇ ਕਲ ਰਾਤ ਇਥੋਂ ਦੇ ਮਾਲ ਦੇ ਬਾਹਰ ਹਿੰਸਾ ਦੇ ਸਬੰਧ ਵਿਚ 50 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਗੁਜਰਾਤ ਮਲਟੀਪਲੈਕਸ ਓਨਰਜ਼ ਐਸੋਸੀਏਸ਼ਨ ਨੇ ਕਿਹਾ ਕਿ ਦਰਸ਼ਕਾਂ ਅਤੇ ਸੰਪਤੀ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਇਹ ਫ਼ੈਸਲਾ ਕੀਤਾ ਹੈ। ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਕਿਹਾ ਕਿ ਸਰਕਾਰ ਹਿੰਸਾ ਨੂੰ ਕਾਬੂ ਵਿਚ ਕਰਨ ਵਿਚ ਨਾਕਾਮ ਰਹੀ ਹੈ। ਫ਼ਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਲ ਸ਼ਹਿਰ ਦੇ ਤਿੰਨ ਮਾਲਾਂ ਦੇ ਬਾਹਰ 30 ਮੋਟਰਸਾਈਕਲ ਸਾੜ ਦਿਤੇ ਸਨ ਅਤੇ ਕਈ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਸੀ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement