ਨਾਬਾਲਿਗ ਨੂੰ ਚੁੰਮਣ ਨਾਲ ਵਿਵਾਦਾਂ 'ਚ ਆਏ ਗਾਇਕ 'ਤੇ ਬੱਚੀ ਦੇ ਪਿਤਾ ਨੇ ਦਿੱਤਾ ਬਿਆਨ
Published : Feb 24, 2018, 12:42 pm IST
Updated : Feb 24, 2018, 7:12 am IST
SHARE ARTICLE

ਬੀਤੇ ਦਿਨੀਂ ਬਾਲੀਵੁਡ ਦੇ ਮਸ਼ਹੂਰ ਗਾਇਕ ਪਾਪੋਨ ਦੇ ਖਿਲਾਫ ਨਾਬਾਲਿਗ ਨੂੰ ਚੁੰਮਣ ਦੇ ਮਾਮਲੇ ਤੇ 'ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ' 'ਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸੁਪਰੀਮ ਕੋਰਟ ਦੇ ਇਕ ਵਕੀਲ ਨੇ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਵਾਇਲਡ ਰਾਇਟਸ ਨੂੰ ਗਾਇਕ ਨੇ ਇਸ ਐਕਟਰ ਦੇ ਖਿਲਾਫ ਲੈਟਰ ਲਿਖਿਆ ਹੈ। ਇਸ ਲੈਟਰ ‘ਚ ਵਕੀਲ ਰਾਨੂੰ ਭੂਅਨ ਨੇ ਸ਼ਿਕਾਇਤ ਦਰਜ ਕਰਦੇ ਹੋਏ ਲਿਖਿਆ ਹੈ ਕਿ ਮੈਂ ਹੈਰਾਨ ਹਾਂ ਕਿ ਪਾਪੋਨ ਮਹਾਂਤਾ ਨੇ ਹੋਲੀ ਦਾ ਰੰਗ ਲਗਾਉਂਦੇ ਹੋਏ ਇਕ ਬੱਚੀ ਨੂੰ ਗਲਤ ਤਰੀਕੇ ਨਾਲ ਕਿੱਸ ਕੀਤਾ ਹੈ। 


ਮੈਂ ਵੀਡੀਓ ਦੇਖੀ ਹੈ, ਪੂਰੇ ਦੇਸ਼ ‘ਚੋਂ ਕਈ ਨਾਬਾਲਿਗ ਬੱਚੇ ਇਸ ਸ਼ੋਅ ‘ਚ ਭਾਗ ਲੈ ਰਹੇ ਹਨ। ਮੈਂ ਬੱਚਿਆ ਦੀ ਸੇਫਟੀ ਅਤੇ ਸਿਕਿਓਰਿਟੀ ਨੂੰ ਲੈ ਕੇ ਪਰੇਸ਼ਾਨ ਹਾਂ। ਉਥੇ ਹੀ ਇਸ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ ਜਿਸ ਵਿਚ ਨਾਬਾਲਿਗ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਐਂਡ ਚੈਨਲ ਨੇ ਵੀ ਬਿਆਨ ਜਾਰੀ ਕਰਕੇ ਇਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਕਿਹਾ ਹੈ ਕਿ ਅਸੀਂ ਆਪਣੇ ਸ਼ੋਅ 'ਚ ਹਿੱਸਾ ਲੈਣ ਆਉਣ ਵਾਲੇ ਸਾਰੇ ਬੱਚਿਆਂ ਨਾਲ ਹੋਣ ਵਾਲੇ ਵਰਤਾਅ ਦਾ ਪੂਰਾ ਧਿਆਨ ਰੱਖਦੇ ਹਾਂ। ਨਾਲ ਹੀ ਅਸੀਂ ਐੱਨ. ਸੀ. ਪੀ. ਸੀ. ਆਰ. ਤੇ ਹੋਰ ਕਾਨੂੰਨਾਂ ਦਾ ਪੂਰਾ ਧਿਆਨ ਰੱਖਦੇ ਹਾਂ। ਇਸ ਘਟਨਾ ਕਾਰਨ ਦੁਖੀ ਹੋਈ ਹਰ ਇਕ ਪਾਰਟੀ ਨਾਲ ਸਾਡਾ ਪੂਰਾ ਸਹਿਯੋਗ ਹੈ। 


ਉਧਰ ਬੱਚੀ ਦੇ ਪਿਤਾ ਨੇ ਕਿਹਾ ਕਿ ਸ਼ੋਅ ਦੇ ਜੱਜ ਅਤੇ ਗਾਇਕ ਪਾਪੋਨ ਉਸ ਦੀ ਬੇਟੀ ਲਈ ਪਿਤਾ ਸਮਾਨ ਹੈ ਤੇ ਉਹ ਹਮੇਸ਼ਾ ਹੀ ਬੱਚਿਆਂ ਨੂੰ ਉਸ ਦਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ ਹੈ। ਨਾਲ ਹੀ ਨਾਬਾਲਿਗ ਦੇ ਪਿਤਾ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗਲਤ ਰੰਗ ਦੇ ਰਹੇ ਹਨ ਤੇ ਉਹ ਕਿਰਪਾ ਕਰਕੇ ਅਜਿਹਾ ਨਾ ਕਰਨ। ਇਹ ਅਣਜਾਣਪੁਣੇ 'ਚ ਹੋਈ ਇਕ ਘਟਨਾ ਹੈ, ਜਿਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਨਾਲ ਉਹਨਾਂ ਦੀ ਬੱਚੀ ਅਤੇ ਉਹਨਾਂ ਦੇ ਪਰਿਵਾਰ ਲਈ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement