ਮੇਰੇ ਨਿਭਾਏ ਕਿਰਦਾਰ ਮੇਰੀ ਜ਼ਿੰਦਗੀ ਦਾ ਇਕ ਹਿੱਸਾ ਹਨ: ਵਿਦਿਆ ਬਾਲਨ
Published : Feb 19, 2018, 2:19 pm IST
Updated : Feb 19, 2018, 8:49 am IST
SHARE ARTICLE

ਬਾਲੀਵੁੱਡ ਦੀ ਸੁਲੂ ਯਾਨੀ ਕਿ ਵਿਦਿਆ ਬਾਲਣ ਹੁਣ ਤੱਕ ਆਪਣੇ ਫਿਲਮਾਂ ਦੇ ਕਰੀਅਰ ਦੇ ਵਿਚ ਔਰਤਾਂ ਦੇ ਜੀਵਨ ਤੇ ਅਧਾਰਿਤ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਉਂਦੀ ਆਈ ਹੈ। ਜਿੰਨਾ ਵਿਚ ਵਿਦਿਆ ਨੇ 'ਪਰਿਣੀਤਾ', 'ਇਸ਼ਕੀਆ', 'ਨੋ ਵਨ ਕਿਲਡ ਜੈਸਿਕਾ', 'ਦਿ ਡਰਟੀ ਪਿਕਚਰ', 'ਕਹਾਨੀ' ਅਤੇ 'ਬੇਗਮ ਜਾਨ' ਵਰਗੀਆਂ ਫਿਲਮਾਂ ਰਾਹੀਂ ਆਪਣੀ ਸਫਲ ਪਛਾਣ ਬਣਾਈ। ਆਪਣੀਆਂ ਫ਼ਿਲਮਾਂ ਵਿਚ ਨਿਭਾਏ ਹੋਏ ਕਿਰਦਾਰਾਂ ਬਾਰੇ ਖੁਦ ਵਿਦਿਆ ਦਾ ਕਹਿਣਾ ਹੈ ਕਿ ਇਹ ਫ਼ਿਲਮਾਂ ਨਿੱਜੀ ਤੌਰ 'ਤੇ ਉਸ ਦੀਆਂ ਮਨਪਸੰਦ ਫਿਲਮਾਂ ਹਨ 'ਚ 'ਕਹਾਨੀ', 'ਦਿ ਡਰਟੀ ਪਿਕਚਰ' ਅਤੇ 'ਤੁਮ੍ਹਾਰੀ ਸੁੱਲੂ' ਹਨ, ਜੋ ਉਸ ਦੇ ਕਰੀਅਰ 'ਚ ਨਵਾਂ ਬਦਲਾਅ ਲੈ ਕੇ ਆਈਆਂ। 


ਵਿਦਿਆ ਦਾ ਕਹਿਣਾ ਹੈ ਕਿ ਨਿੱਜੀ ਤਜਰਬਿਆਂ ਨਾਲ ਹੀ ਅਕਸਰ ਉਸ ਦੀ ਪਸੰਦ ਦੀ ਦਿਸ਼ਾ ਤੈਅ ਹੁੰਦੀ ਹੈ। ਅਦਾਕਾਰਾ ਨੇ ਹਿੰਦੀ ਫਿਲਮਾਂ 'ਚ ਹੀਰੋਇਨਾਂ ਬਾਰੇ ਬਣੀ ਸੋਚ ਨੂੰ ਪਿਛਲੇ ਇਕ ਦਹਾਕੇ 'ਚ ਤੋੜਿਆ ਹੈ। ਇਸ ਦੇ ਨਾਲ ਹੀ ਵਿਦਿਆ ਨੇ ਕਿਹਾ, ''ਮੈਂ ਜਿਹੜੀ ਵੀ ਫਿਲਮ ਜਾਂ ਭੂਮਿਕਾ ਨਿਭਾਈ ਹੈ ਉਸ ਦੇ ਮੇਰੇ ਨਾਲ ਵੀ ਕੁਝ ਨਿੱਜੀ ਸੰਬੰਧ ਰਹੇ ਹਨ। ਇਨ੍ਹਾਂ ਸਾਰੇ ਮਹਿਲਾ ਕਿਰਦਾਰਾਂ 'ਚ ਆਪਣੇ 'ਦਿਲ ਦੀ ਆਵਾਜ਼' ਸੁਣੀ ਅਤੇ ਉਹੀ ਕੀਤਾ, ਜੋ ਉਹ ਕਰਨਾ ਚਾਹੁੰਦੀ ਸੀ।'' 


ਉਸ ਨੇ ਕਿਹਾ, ''ਮੈਂ ਇਕ ਸ਼ਰਮੀਲੀ ਔਰਤ ਹਾਂ। ਮੇਰੇ ਦੋ ਪਹਿਲੂ ਹਨ। ਅਦਾਕਾਰੀ ਲਈ ਮੈਂ ਇਹਨਾ ਸਬੱਬ ਤੋਂ ਵੱਖ ਹਾਂ। ਮੈਂ ਆਪਣੇ ਕਿਰਦਾਰ ਨੂੰ ਨਿਭਾਉਣ ਦੇ ਲਈ ਕੁਝ ਵੀ ਕਰ ਸਕਦੀ ਹਾਂ ਪਰ ਨਿਜੀ ਤੌਰ 'ਤੇ ਇਕ ਔਰਤ ਵਜੋਂ ਮੈਂ ਸ਼ਰਮੀਲੇ ਸੁਭਾਅ ਦੀ ਹਾਂ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement