ਮਰਦੀ ਹੋਈ ਫੈਨ ਨੇ ਸੰਜੂ ਬਾਬਾ ਨੂੰ ਦਿੱਤਾ ਅਜਿਹਾ ਤੋਹਫ਼ਾ, ਹਰ ਕੋਈ ਹੋਇਆ ਹੈਰਾਨ
Published : Mar 8, 2018, 12:53 pm IST
Updated : Mar 8, 2018, 7:23 am IST
SHARE ARTICLE

ਬਾਲੀਵੁੱਡ ਦੇ ਸਿਤਾਰਿਆਂ ਲਈ ਫੈਂਸ ਦੀ ਦੀਵਾਨਗੀ ਨੂੰ ਤਾਂ ਹਰ ਕੋਈ ਜਾਣਦਾ ਹੈ। ਹਰ ਇਕ ਫੈਨ ਆਪਣੇ ਆਪਣੇ ਤਰੀਕੇ ਨਾਲ ਆਪਣੀ ਚਾਹਤ ਕਿਸੇ ਸੈਲੀਬ੍ਰਿਟੀ ਦੇ ਪ੍ਰਤੀ ਦਿਖਾਉਂਦਾ ਹੈ ਪਰ ਕੀ ਕੋਈ ਫੈਨ ਆਪਣੀ ਪ੍ਰਾਪਰਟੀ ਹੀ ਆਪਣੇ ਚਹੇਤੇ ਸੈਲੀਬ੍ਰਿਟੀ ਦੇ ਲਈ ਕੁਰਬਾਨ ਕਰ ਦੇਵੇ। 



ਜੀ ਹਾਂ ਅਜਿਹਾ ਇਕ ਹੈਰਾਨੀ ਕਰ ਦੇਣ ਵਾਲਾ ਸੱਚ ਸਾਹਮਣੇ ਆਇਆ ਜਿਥੇ ਬਾਲੀਵੁੱਡ ਦੇ ਮੁੰਨਾ ਭਾਈ ਯਾਨੀ ਕਿ ਸੰਜੇ ਦੱਤ ਦੀ ਇਕ ਫੈਨ ਨੇ ਆਪਣੀ ਮੌਤ ਤੋਂ ਪਹਿਲਾਂ ਆਪਣਾ ਸਾਰਾ ਪੈਸਾ ਅਤੇ ਪ੍ਰਾਪਰਟੀ ਸੰਜੂ ਦੇ ਨਾਮ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੈਰਾਨੀ ਵਾਲਾ ਕਾਰਾ ਕਰਨ ਵਾਲੀ ਫੈਨ ਦਾ ਨਾਮ ਨਿਸ਼ੀ ਹਰੀਸ਼ਚੰਦਰ ਹੈ। ਜੋ ਕਿ ਸੰਜੈ ਦੱਤ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਸੰਜੂ ਬਾਬਾ ਲਈ ਉਨ੍ਹਾਂ ਦਾ ਪਿਆਰ ਅਜਿਹਾ ਸੀ ਕਿ ਮਰਨ ਤੋਂ ਪਹਿਲਾਂ ਸਭ ਕੁਝ ਉਨ੍ਹਾਂ ਦੇ ਨਾਮ ਕਰ ਗਈ। 



ਇਸ ਦੀ ਜਾਣਕਾਰੀ ਵੀ ਸੰਜੇ ਦੱਤ ਨੂੰ ਵਲਕੇਸ਼ਵਰ ਦੇ ਬੈਂਕ ਆਫ ਬੜੌਦਾ ਦੇ ਅਧਿਕਾਰੀਆਂ ਨੇ ਦਿੱਤੀ। ਜਿਸ ਤੋਂ ਬਾਅਦ ਖੁਦ ਸੰਜੇ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ। ਖਬਰਾਂ ਦੀ ਮੰਨੀਏ ਤਾਂ ਇਹ ਸਭ ਜਾਣ ਕੇ ਸੰਜੇ ਦੱਤ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਲਿਖਿਆ ਕਿ ਨਿਸ਼ੀ ਦੀ ਜਾਇਦਾਦ ਲਈ ਦਾਅਵਾ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। 



ਦੱਸਣਯੋਗ ਹੈ ਕਿ ਸੰਜੇ ਦੀ ਫੈਨ ਨਿਸ਼ੀ ਹਰੀਸ਼ਚੰਦਰ ਤ੍ਰਿਪਾਠੀ ਮੁੰਬਈ ਦੇ ਮਾਲਾਬਾਰ ਹਿਲ ਸਥਿਤ ਤ੍ਰਿਵੇਣੀ ਅਪਾਰਟਮੈਂਟ 'ਚ ਰਹਿੰਦੀ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ। ਨਿਸ਼ੀ ਆਪਣੇ ਪਿੱਛੇ 80 ਸਾਲਾ ਮਾਂ ਸ਼ਾਂਤੀ ਤੇ ਤਿੰਨ ਬੱਚੇ ਛੱਡ ਗਈ ਹੈ। ਜਿੰਨਾਂ ਨੂੰ ਨਿਸ਼ੀ ਨੇ ਆਪਣੀ ਜਾਇਦਾਦ ਵਿਚੋਂ ਕੁਝ ਵੀ ਨਹੀਂ ਦਿੱਤਾ। ਉਧਰ ਸੰਜੇ ਦੱਤ ਨੇ ਅਟਾਰਨੀ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਜਾਇਦਾਦ ਨਿਸ਼ੀ ਦੇ ਪਰਿਵਾਰ ਨੂੰ ਹੀ ਦਿੱਤੀ ਜਾਵੇ ਅਤੇ ਉਹ ਇਸ ਜਾਇਦਾਦ ਤੇ ਕਿਸੇ ਤਰ੍ਹਾਂ ਦਾ ਦਾਅਵਾ ਨਹੀਂ ਕਰਨਾ ਚਾਹੁੰਦੇ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕੀ ਸੰਜੇ ਬਾਬਾ ਦੀ ਫੈਨ ਫਲੋਵਿੰਗ ਅੱਜ ਵੀ ਬਰਕਰਾਰ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement