"ਮਹਿਲਾ ਫਿਲਮ ਮਹਾਉਤਸਵ" 'ਚ ਸ਼੍ਰੀ ਦੇਵੀ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Published : Mar 8, 2018, 1:31 pm IST
Updated : Mar 8, 2018, 8:01 am IST
SHARE ARTICLE

ਬਾਲੀਵੁਡ ਦੀ ਮਸ਼ਹੂਰ ਅਦਾਕਾਰ ਸ਼੍ਰੀ ਦੇਵੀ ਦੇ ਦੇਹਾਂਤ ਤੋਂ ਬਾਅਦ ਅਜੇ ਤੱਕ ਉਹਨਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸੇ ਦੇ ਚਲਦਿਆਂ ਸ਼੍ਰੀਦੇਵੀ ਦੀ ਯਾਦ 'ਚ ਮਹਾਰਾਸ਼ਟਰ ਦੇ ਪੁਣੇ 'ਚ ਕੌਮਾਂਤਰੀ ਫਿਲਮ ਮਿਊਜ਼ੀਅਮ (ਐੱਨ. ਐੱਫ. ਏ. ਆਈ.) 'ਚ 9 ਮਾਰਚ ਤੋਂ 3 ਦਿਨਾਂ 'ਮਹਿਲਾ ਫਿਲਮ ਮਹਾਉਤਸਵ' ਦਾ ਆਯੋਜਨ ਕੀਤਾ ਜਾਵੇਗਾ। ਜਿਥੇ ਐੱਨ.ਐੱਫ.ਏ.ਆਈ. ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਮਹਾਉਤਸਵ ਦੌਰਾਨ ਬਾਲੀਵੁੱਡ ਦੀ ਚਾਂਦਨੀ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਇਸ ਦੇ ਨਾਲ ਹੀ ਸ਼੍ਰੀਦੇਵੀ ਅਤੇ ਕਮਲ ਹਸਨ ਦੀ ਤਮਿਲ ਫਿਲਮ 'ਮੁੰਦ੍ਰਮ ਪਿਰਾਈ' ਵੀ ਦਿਖਾਈ ਜਾਵੇਗੀ। 



ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਦੇਵੀ ਅਤੇ ਕਮਲ ਹਸਨ ਦੀ ਫਿਲਮ ਸਦਮਾ ਵੀ ਇਸੇ ਫਿਲਮ ਦੀ ਹਿੰਦੀ ਰੀਮੇਕ ਸੀ। ਜਿਸ ਨਾਲ ਸ਼੍ਰੀ ਅਤੇ ਕਮਲ ਦੇ ਬਾਲੀਵੁੱਡ ਕਰੀਅਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਸੀ। ਇਸ ਫਿਲਮ ਸਾਲ 1983 'ਚ ਰਿਲੀਜ਼ ਹੋਈ ਸੀ। ਦੱਸਣਯੋਗ ਹੈ ਕਿ ਸ਼੍ਰੀਦੇਵੀ ਦਾ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ 'ਚ ਬਾਥਟੱਬ 'ਚ ਡੁੱਬਣ ਨਾਲ ਦਿਹਾਂਤ ਹੋ ਗਿਆ। 


ਉਨ੍ਹਾਂ ਦੀ ਮ੍ਰਿਤਕ ਦੇਹ 27 ਫਰਵਰੀ ਨੂੰ ਭਾਰਤ ਮੁੰਬਈ ਲਿਆਂਦੀ ਗਈ ਤੇ 28 ਫਰਵਰੀ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਪੂਰਾ ਬਾਲੀਵੁੱਡ ਜਗਤ ਇਕੱਠਾ ਹੋਇਆ ਸੀ। ਇਸ ਤੋਂ ਇਲਾਵਾ ਸ਼੍ਰੀਦੇਵੀ ਦੇ ਫੈਨਜ਼ ਵੀ ਭਾਰੀ ਗਿਣਤੀ 'ਚ ਉਨ੍ਹਾਂ ਨੂੰ ਵਿਦਾਈ ਦੇਣ ਪੁੱਜੇ ਸਨ ਅਤੇ ਅੱਜ ਵੀ ਲੋਕ ਸ਼੍ਰੀ ਦੇਵੀ ਨੂੰ ਆਪਣੇ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਹਨ। ਸ਼੍ਰੀ ਦੇਵੀ ਦੇ ਪਤੀ ਬੋਨੀ ਕਪੂਰ ਸ਼੍ਰੀ ਲਈ ਰਾਮੇਸ਼ਵਰ 'ਚ ਸ਼ਾਂਤੀ ਪਾਠ ਵੀ ਕਰਵਾਉਣ ਵਾਲੇ ਹਨ। 



ਇਸਦੇ ਨਾਲ ਹੀ ਸ਼੍ਰੀ ਦੇਵੀ ਦੇ ਰਾਹ 'ਤੇ ਚਲਦਿਆਂ ਹੀ ਉਹਨਾ ਦੀ ਲਾਡਲੀ ਧੀ ਜਾਹਨਵੀ ਕਪੂਰ ਵੀ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੀ ਪਹਿਲੀ ਫਿਲਮ "ਧੜਕ" ਜੁਲਾਈ ਮਹੀਨੇ ਵਿਚ ਸਿਨੇਮਾ ਘਰਾਂ 'ਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement