ਕਪਿਲ ਸ਼ਰਮਾ ਨੇ ਬਦਲਿਆ ਆਪਣਾ ਰੂਪ, ਅਲੱਗ ਅੰਦਾਜ 'ਚ ਆਏ ਨਜ਼ਰ
Published : Feb 2, 2018, 3:17 pm IST
Updated : Feb 2, 2018, 9:47 am IST
SHARE ARTICLE

ਪਿਛਲੇ ਕੁਝ ਦਿਨਾਂ ਤੋਂ ਟੀ.ਵੀ. ਜਗਤ ਤੋਂ ਗਾਇਬ ਚੱਲ ਰਹੇ ਪ੍ਰਸਿੱਧ ਕਾਮੇਡਿਅਨ ਕਪਿਲ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿਚ ਕਪਿਲ ਸ਼ਰਮਾ ਇਕ ਵੱਖ ਅੰਦਾਜ ਵਿਚ ਨਜ਼ਰ ਆ ਰਹੇ ਹਨ।

ਰਿਪੋਰਟ ਦੇ ਮੁਤਾਬਕ, ਕਪਿਲ ਦੇ ਮੈਗਜੀਨ ਫੋਟੋ ਸ਼ੂਟ ਦੇ ਵੀਡੀਓ ਇਕ ਯੂ - ਟਿਊਬ ਚੈਨਲ ‘ਸਾਸ, ਬਹੂ ਔਰ ਸਾਜਿਸ਼’ ਨਾਮ ਦੇ ਚੈਨਲ ਨੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਕਪਿਲ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਫੋਟੋ ਸ਼ੂਟ ਗਰੇਟ ਮੈਗਜੀਨ ਲਈ ਸ਼ੂਟ ਕਰ ਰਹੇ ਹਨ। ਕਪਿਲ ਆਪਣੇ ਫੋਟੋ ਸ਼ੂਟ ਲਈ ਕਈ ਵੱਖ ਵੱਖ ਲੁੱਕ ਵਿਚ ਨਜ਼ਰ ਆ ਰਹੇ ਹਨ। 



ਕਪਿਲ ਕਹਿੰਦੇ ਹਨ ਕਿ, ਜਿਵੇਂ ਤੁਸੀ ਕੱਪੜੇ ਪਾਉਂਦੇ ਹੋ ਤੁਹਾਡੇ ਅੰਦਰ ਉਹੋ ਜਿਹਾ ਹੀ ਐਟੀਟਿਊਡ ਆ ਜਾਂਦਾ ਹੈ। ਵੀਡੀਓ ਵਿਚ ਕਪਿਲ ਕਹਿ ਰਹੇ ਹਨ ਕਿ ਉਹ ਫੋਟੋਸ਼ੂਟ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਕਪਿਲ ਦੇ ਇਸ ਵੀਡੀਓ ਨੂੰ 11 ਹਜਾਰ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਕਪਿਲ ਆਪਣੇ ਮੈਗਜੀਨ ਦੇ ਫੋਟੋ ਸ਼ੂਟ ਲਈ ਕਦੇ ਸ਼ੇਰਵਾਨੀ ਵਿਚ ਨਜ਼ਰ ਆਉਂਦੇ ਹਨ ਤਾਂ ਕਦੇ ਜੈਕੇਟ ਵਿਚ।

ਰਿਪੋਰਟ ਦੇ ਮੁਤਾਬਕ, ਕਪਿਲ ਨੇ ਮੀਡੀਆ ਨਾਲ ਗੱਲਬਾਤ ਵਿਚ ਦੱਸਿਆ, ਕਿ ਸ਼ੋਅ ਦਾ ਟ੍ਰੇਲਰ ਇਸ ਹਫ਼ਤੇ ਸ਼ੂਟ ਕੀਤਾ ਜਾ ਸਕਦਾ ਹੈ। ਕਪਿਲ ਫਿਲਮ ਫਿਰੰਗੀ ਦੇ ਬਾਅਦ ਟੀਵੀ ਜਗਤ ਵਿਚ ਛੇਤੀ ਹੀ ਵਾਪਸੀ ਕਰਨ ਜਾ ਰਹੇ ਹਨ। ਕਪਿਲ ਸ਼ਰਮਾ ਦੇ ਹੈਲਥ ਈਸ਼ੂ ਹੋਣ ਦੇ ਕਾਰਨ ‘ਦ ਕਪਿਲ ਸ਼ਰਮਾ ਸ਼ੋਅ’ ਨੂੰ ਬੀਤੇ ਸਾਲ ਅਗਸਤ ਮਹੀਨੇ ਵਿਚ ਮੇਕਰਸ ਨੂੰ ਆਫ ਏਅਰ ਕਰਨਾ ਪਿਆ ਸੀ। 



ਦੱਸ ਦਈਏ ਕਿ, ਕੁਝ ਦਿਨਾਂ ਕਪਿਲ ਸ਼ਰਮਾ ਨੇ ਸ਼ੋਅ ਬੰਦ ਹੋਣ ਉੱਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਮੇਰੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਸ਼ੋਅ ਨੂੰ ਕੁਝ ਦਿਨਾਂ ਲਈ ਬੰਦ ਕੀਤਾ ਗਿਆ ਹੈ। ਨਾਲ ਹੀ ਕਪਿਲ ਨੇ ਕਿਹਾ ਸੀ ਕਿ ਮੈਂ ਬਹੁਤ ਛੇਤੀ ਹੀ ਪੂਰੀ ਐਨਰਜੀ ਦੇ ਨਾਲ ਵਾਪਸ ਆਵਾਂਗਾ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement