"ਕਹਿਣੇ ਕੋ ਹਮਸਫਰ ਹੈਂ" ਮੋਨਾ ਸਿੰਘ ਅਤੇ ਰੋਨਿਤ ਰਾਏ
Published : Mar 6, 2018, 4:52 pm IST
Updated : Mar 6, 2018, 11:22 am IST
SHARE ARTICLE

ਇਕ ਸਮੇਂ ਟੀਵੀ ਦੀ ਸੁਪਰ ਸਟਾਰ ਰਹਿ ਚੁੱਕੀ ਬਿੰਦਾਸ ਅਤੇ ਬੇਬਾਕ ਮੋਨਾ ਸਿੰਘ ਇਕ ਵਾਰ ਫਿਰ ਟੀਵੀ ਦੀ ਕਵੀਨ ਏਕਤਾ ਕਪੂਰ ਦੇ ਨਾਲ ਧਮਾਲ ਮਚਾਉਣ ਵਾਲੀ ਹੈ। ਇੰਨਾ ਹੀ ਨਹੀਂ ਮੋਨਾ ਸਿੰਘ ਦੇ ਨਾਲ ਟੀਵੀ ਅਤੇ ਫ਼ਿਲਮਾਂ ਵਿਚ ਨਾਮ ਕਮਾ ਕੇ ਖਾਸ ਪਹਿਚਾਣ ਰੱਖਣ ਵਾਲੇ "ਰੋਨਿਤ ਬਾੱਸ ਰਾਇ" ਵੀ ਵੈੱਬ ਟੀਵੀ 'ਤੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। 


ਮੋਨਾ ਅਤੇ ਰੋਨਿਤ ਬਾਲਾਜੀ ਦੇ ਏਐੱਲਟੀ ਨਵੇਂ ਸ਼ੋਅ "ਕਹਿਣੇ ਕੋ ਹਮਸਫਰ ਹੈਂ" ਵਿਚ ਨਜ਼ਰ ਆਉਣਗੇ। ਇਹ ਸ਼ੋਅ ਪਤੀ ਪਤਨੀ ਅਤੇ ਨਜ਼ਾਇਜ ਸਬੰਧਾਂ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਸ ਰਾਹੀਂ ਦਰਸਾਇਆ ਗਿਆ ਹੈ ਕਿ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ, ਕੀ ਗਲਤ ਹੈ ਤੇ ਕੀ ਸਹੀ ਹੈ? ਪਿਆਰ 'ਚ ਪੈਣ ਤੋਂ ਬਾਅਦ ਸਹੀ ਗਲਤ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇਸਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ ਜੋ ਕਿ ਕਾਫੀ ਸਰਾਹਿਆ ਜਾ ਰਿਹਾ ਹੈ। 

 

ਇਸ ਵੈੱਬ ਸੀਰੀਜ਼ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ 40 ਸਾਲ ਦੀ ਉਮਰ 'ਚ ਰੋਨਿਤ ਰਾਏ ਨੂੰ ਮੋਨਾ ਨਾਲ ਇਸ ਕਦਰ ਪਿਆਰ ਹੋ ਜਾਂਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਕੋਲੋਂ ਤਲਾਕ ਲੈਣਾ ਚਾਹੁੰਦਾ ਹੈ। ਇਸ ਦੌਰਾਨ ਜੋ ਵੀ ਉਤਾਰ ਚੜਾਅ ਆਉਂਦੇ ਹਨ ਉਸਨੂੰ ਦਰਸਾਉਂਦੀ ਕਹਾਣੀ ਹੈ "ਕਹਿਣੇ ਕੋ ਹਮਸਫਰ ਹੈਂ" ਇਸ ਸ਼ੋਅ ਦੇ ਟਰੇਲਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਰੋਨਿਤ ਤੇ ਮੋਨਾ ਕਾਫੀ ਰੋਮਾਂਟਿਕ ਹੁੰਦੇ ਨਜ਼ਰ ਰਹੇ ਹਨ। 



2 ਮਿੰਟ, 53 ਸੈਕਿੰਡ ਦੇ ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਵੈੱਬ ਸੀਰੀਜ਼ 'ਚ ਰੋਨਿਤ ਤੇ ਮੋਨਾ ਤੋਂ ਇਲਾਵਾ ਰੋਨਿਤ ਦੀ ਪਤਨੀ ਦੇ ਕਿਰਦਾਰ 'ਚ ਗੁਰਦੀਪ ਕੋਹਲੀ ਅਹਿਮ ਭੂਮਿਕਾ 'ਚ ਹਨ। ਇਸ ਦੇ ਨਾਲ ਹੀ ਨੀਨਾ ਗੁਪਤਾ ਵੀ ਇਸ ਸੀਰੀਜ਼ ਦੇ ਵਿਚ ਨਜ਼ਰ ਆਵੇਗੀ। ਦੱਸਿਆ ਜਾਂਦਾ ਹੈ ਇਸ ਸੀਰੀਜ਼ ਦੀ ਕਹਾਣੀ ਨੂੰ ਲਿਖਿਆ ਵੀ ਨੀਨਾ ਗੁਪਤਾ ਨੇ ਹੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਟ੍ਰੇਲਰ ਲੋਕਾਂ ਦੇ ਦਿਲਾਂ ਚ ਕਾਫੀ ਘਰ ਕਰ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 16 ਮਾਰਚ ਰਿਲੀਜ਼ ਹੋਣ ਵਾਲੇ ਇਸ ਸ਼ੋਅ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement