ਜਨਮਦਿਨ ਵਿਸ਼ੇਸ਼ : ਕਿਤਨੇ ਦੂਰ ਕਿਤਨੇ ਪਾਸ ਅਦਾਕਾਰਾ ਨੇ ਗਰਲ ਗੈਂਗ ਨਾਲ ਕੁਝ ਇਸ ਤਰ੍ਹਾਂ ਮਨਾਇਆ ਜਨਮਦਿਨ
Published : Jan 31, 2018, 1:49 pm IST
Updated : Jan 31, 2018, 8:19 am IST
SHARE ARTICLE

ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਅਰੋਡ਼ਾ ਦਾ ਅੱਜ 40 ਵਾਂ ਜਨਮਦਿਨ ਹੈ। ਆਪਣਾ ਜਨਮਦਿਨ ਮਨਾਉਣ ਦੇ ਲਈ ਅੰਮ੍ਰਿਤਾ ਆਪਣੀ  ਗਰਲ ਗੈਂਗ ਦੇ ਨਾਲ ਗੋਆ ਪਹੁੰਚੀ ।ਅੰਮ੍ਰਿਤਾ ਅਰੋਡ਼ਾ ਬੇਗਮ ਖਾਣ ਦੀ ਖਾਸ ਦੋਸਤ ਹੈ ਇਸਦੇ ਨਾਲ ਹੀ ਕਰਿਸ਼ਮਾ ਕਪੂਰ ਅਤੇ ਆਪਣੀਆਂ ਅਦਾਵਾਂ ਨਾਲ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਸਟਾਈਲਿਸ਼ ਭੈਣ ਮਲਾਇਕਾ ਅਰੋਡ਼ਾ ਖਾਨ ਵੀ ਪੂਝੀ।  ਇਸ ਮੌਕੇ ਮਲਾਇਕਾ ਨੇ ਆਪਣੀਆਂ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕੀਤੀਆਂ ।ਇਹੀ ਨਹੀਂ ਉਨ੍ਹਾਂ ਦੇ ਇਸ ਗੈਂਗ 'ਚ ਸੋਸ਼ਲਾਈਟ ਨਤਾਸ਼ਾ ਪੂਨਾਵਾਲਾ, ਸੈਲੇਬ੍ਰਿਟੀ ਮੇਕਅੱਪ ਆਰਟੀਸਟ ਮੱਲਿਕਾ ਭੱਟ, ਡਿਜ਼ਾਈਨ ਸੀਮਾ ਸ਼ਰਮਾ, ਮਹੀਪ ਕਪੂਰ ਤੇ ਡਾਲੀ ਸਿਧਵਾਨੀ ਵੀ ਸ਼ਾਮਲ ਹਨ। 


ਇਸ ਦੀ ਖ਼ਾਸੀਅਤ ਇੱਕ ਹੋਰ ਰਹੀ ਕਿ ਪੂਰੀ ਗਰਲ ਗੈਂਗ ਵਿਚ ਕਨ੍ਹਈਆ  ਬਣੇ ਘੁੰਮ ਰਹੇ ਸਨ ਛੋਟੇ ਨਵਾਬ ਸੈਫ ਅਲੀ ਖਾਣ। ਇਹਨਾਂ ਤਸਵੀਰ 'ਚ ਸਾਰੇ ਕਾਫੀ ਸਟਾਈਲਿਸ਼ ਦਿਖ ਰਹੇ ਹਨ ਪਰ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਰਹੇ ਸਨ। 


ਅੰਮ੍ਰਿਤਾ ਦੇ ਬਰਥਡੇ ਬੈਸ਼ ਦੀਆ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਪਾਰਟੀ ਦੀ ਥੀਮ boho – chic ਰੱਖੀ ਗਈ।  ਸਾਰੀਆਂ ਲੇਡੀਜ ਇਸ ਥੀਮ ਵਿੱਚ ਪਾਰਟੀ ਵਿੱਚ ਪਹੁਚੀਂ ਸਨ। ਪਾਰਟੀ ਵਿੱਚ ਸਾਰੇ ਯੂਨਿਕ ਡਰੈੱਸ ਕੋਡ ਵਿੱਚ ਨਜ਼ਰ ਆਏ। ਤਸਵੀਰਾਂ ਵਿੱਚ ਇਹਨਾਂ ਲੇਡੀਜ ਦਾ ਹਟਕੇ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਾ ਅਰੋਡ਼ਾ ਅਤੇ ਕਰੀਨਾ ਕਪੂਰ ਬੈਸਟ ਫਰੈਂਡਜ਼ ਹਨ


ਬਲੈਕ ਅਤੇ ਗੋਲਡਨ ਕਲਰ ਦੀ ਡਰੈੱਸ ਵਿੱਚ ਕਰਿਸ਼ਮਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਸਾਲ ਦਾ ਜਨਮਦਿਨ ਅੰਮ੍ਰਿਤਾ ਅਰੋਡ਼ਾ ਲਈ ਯਕੀਨਨ ਹੀ ਬੇਹੱਦ ਖਾਸ ਰਿਹਾ। ਸਾਰੀਆਂ ਲੇਡੀਜ ਗੈਂਗ ਇਸ ਫੋਟੋ ਵਿੱਚ ਕਾਫ਼ੀ ਖੂਬਸੂਰਤ ਲੱਗ ਰਹੀ ਸਨ।

ਤੁਹਾਨੂੰ ਦੱਸ ਦਈਏ, ਅੰਮ੍ਰਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 ਵਿੱਚ ਫਿਲਮ ‘ਕਿਤਨੇ ਦੂਰ ਕਿਤਨੇ ਪਾਸ’ ਦੇ ਜਰੀਏ ਕੀਤੀ ਸੀ। ‘ਅਵਾਰਾ ਪਾਗਲ ਦੀਵਾਨਾ’ (2002), ਰਕਤ (2003), ਸਪੀਡ (2007), ਗੋਲਮਾਲ ਰਿਟਰਨ (2008), ਕਮਬਖਤ ਇਸ਼ਕ (2009) ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁਕੀ ਅੰਮ੍ਰਿਤਾ ਨੇ ਸਾਲ 2009 ਵਿੱਚ ਬਿਜਨੇਸਮੈਨ ਸ਼ਕੀਲ ਲਡ਼ਕ ਨਾਲ ਵਿਆਹ ਕੀਤਾ ਸੀ। ਅੰਮ੍ਰਿਤਾ ਦੋ ਬੇਟੇ ਹਨ ਅਜਾਨ ਅਤੇ ਰਿਆਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement