ਇਕ ਵਾਰ ਫਿਰ ਫਾਰਮ 'ਚ ਆਈ ਦੀਪਿਕਾ ਪਾਦੂਕੋਣ
Published : Feb 1, 2018, 4:47 pm IST
Updated : Feb 1, 2018, 11:17 am IST
SHARE ARTICLE

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਖਿਰਕਾਰ ਰਾਣੀ ਪਦਮਾਵਤੀ ਦੀ ਭੂਮਿਕਾ ਵਿਚੋਂ ਬਾਹਰ ਆ ਗਈ ਹੈ। ਜਿਥੇ ਦੀਪਿਕਾ ਪਾਦੂਕੋਣ ਦੀ ਫਿਲਮ ਤੋਂ ਬਾਅਦ ਬਹੁਤ ਸ਼ਲਾਘਾ ਕੀਤੀ ਗਈ। ਉਸ ਦੀ ਫਿਲਮ ਵੀ ਕਾਫੀ ਧਮਾਕੇਦਾਰ ਕਮਾਈ ਕਰ ਰਹੀ ਹੈ। ਇਹਨਾਂ ਸਭ ਤੋਂ ਬਾਅਦ ਦੀਪਿਕਾ ਦਾ 'ਵੋਗ ਮੈਗਜ਼ੀਨ' ਲਈ ਫੋਟੋਸ਼ੂਟ ਕਾਫੀ ਚਰਚਾ ਵਿਚ ਹੈ। ਵੋਗ ਦਾ ਫਰਵਰੀ ਦਾ ਐਡੀਸ਼ਨ ਸਾਹਮਣੇ ਆਇਆ ਹੈ ਜਿਥੇ ਇਸ ਐਡੀਸ਼ਨ 'ਚ ਦੀਪਿਕਾ ਕਵਰ ਪੇਜ਼ 'ਤੇ ਨਜ਼ਰ ਆ ਰਹੀ ਹੈ। 


ਵੋਗ ਦੇ ਫਰਵਰੀ ਮਹੀਨੇ ਦੇ ਐਡੀਸ਼ਨ ਦਾ ਨਾਂ ਹੈਪੀ ਇਸ਼ੂ ਹੈ ਰੱਖਿਆ ਗਿਆ ਹੈ। ਇਸ ਮੈਗਜ਼ੀਨ 'ਚ ਦੀਪਿਕਾ ਉਨ੍ਹਾਂ ਕੁਝ ਮੁੱਦਿਆਂ ਬਾਰੇ ਗੱਲ ਕਰੇਗੀ, ਜੋ ਫੈਨਸ ਲਈ ਨਵਾਂ ਹੋਵੇਗਾ। ਇਸ ਦੇ ਨਾਲ ਹੀ, ਦੀਪਿਕਾ ਡਿਪਰੈਸ਼ਨ ਦੇ ਸਮੇਂ ਬਾਰੇ ਕੁਝ ਦਿਲਚਸਪ ਗੱਲਾਂ ਕਰੇਗੀ।

 
ਜ਼ਿਕਰੇਯੋਗ ਹੈ ਕਿ ਦੀਪਿਕਾ ਦੀ ਫਿਲਮ 'ਪਦਮਾਵਤ' ਦੀ ਰਿਲੀਜ਼ ਹਾਲੇ ਵੀ ਬਹੁਤ ਸਾਰੇ ਵਿਵਾਦਾਂ 'ਚ ਹੈ। ਇਸ ਦੇ ਬਾਵਜੂਦ, ਫਿਲਮ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਰਿਲੀਜ਼ ਦੇ ਪੰਜ ਦਿਨਾਂ 'ਚ ਫਿਲਮ ਨੇ ਘਰੇਲੂ ਬਾਕਸ ਆਫਿਸ 'ਚ 129 ਕਰੋੜ ਦੀ ਕਮਾਈ ਕਰ ਲਈ ਸੀ। ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤ' ਫਿਲਮ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਦੀਪਿਕਾ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਇਸ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਹਾਲ ਹੀ ਚ ਇਸਦੇ ਲਈ ਪਾਰਟੀ ਵੀ ਰੱਖੀ ਗਈ ਸੀ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement