ਹਰਿਆਣਾ ਦੀ ਗੁਰਪ੍ਰੀਤ ਕੌਰ ਬਣੀ 'ਮਿਸ ਵਰਲਡ ਪੰਜਾਬਣ 2017'
Published : Nov 17, 2017, 10:36 pm IST
Updated : Nov 17, 2017, 5:06 pm IST
SHARE ARTICLE

ਵਿਨੀਪੈਗ, 17 ਨਵੰਬਰ (ਸੁਰਿੰਦਰ ਮਾਵੀ) : ਸਭਿਆਚਾਰਕ ਸੱਥ ਵਲੋਂ ਟਰਾਂਟੋ ਖੇਤਰ ਦੇ ਮਿਸੀਸਾਗਾ ਸ਼ਹਿਰ ਦੇ ਲਿਵਿੰਗ ਆਰਟਸ ਸੈਂਟਰ ਵਿਚ ਅੰਤਰਰਾਸ਼ਟਰੀ ਵਿਲੱਖਣ ਵਾਲਾ ਸੁੰਦਰਤਾ ਮੁਕਾਬਲਾ 'ਮਿਸ ਵਰਲਡ ਪੰਜਾਬਣ 2017'  ਕਰਵਾਇਆ ਗਿਆ। ਸ. ਜਸਮੇਰ ਸਿੰਘ ਢੱਟ ਦੀ ਨਿਰਦੇਸ਼ਾਂ ਵਿਚ ਅਪਣੀ ਨਿਵੇਕਲੀ ਪਹਿਚਾਣ ਨੂੰ ਅੱਗੇ ਤੋਰਦਾ ਹੋਇਆ ਕਾਮਯਾਬੀ ਨਾਲ ਸਮਾਪਤ ਹੋਇਆ। ਇਸ ਦਾ ਤਾਜ ਹਰਿਆਣੇ ਦੀ ਪੰਜ ਫੁੱਟ ਸੱਤ ਇੰਚ ਲੰਬੀ ਨੀਲੀ ਅੱਖਾਂ ਵਾਲੀ ਖੂਬਸੂਰਤ ਮੁਟਿਆਰ ਗੁਰਪ੍ਰੀਤ ਕੌਰ ਨੇ ਅਪਣੀ ਦਿਲਕਸ਼ ਤੇ ਮਨਮੋਹਕ ਅਦਾਕਾਰੀ ਨਾਲ ਅਪਣੇ ਨਾਂਅ ਕੀਤਾ।ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਪੜਾਵਾਂ ਵਿਚ ਪੰਜਾਬਣਾਂ ਮੁਕਾਬਲੇ ਜਿੱਤ ਕੇ ਫ਼ਾਈਨਲ ਵਿਚ ਪੁੱਜੀਆਂ 13 ਪੰਜਾਬਣਾਂ ਨੇ ਸਾਬਤ ਕਰ ਵਿਖਾਇਆ ਕਿ ਉਹ ਸਿਰਫ਼ 13 ਪੰਜਾਬੀ ਮਾਪਿਆਂ ਦੀਆਂ ਧੀਆਂ ਨਹੀਂ ਸਗੋਂ ਪੰਜਾਬੀ ਜਗਤ ਦੀਆਂ ਸਮੁੱਚੀਆਂ ਪੰਜਾਬਣਾਂ ਦੀ ਲਿਆਕਤ, ਹੁਸਨ ਤੇ ਚੜ੍ਹਦੀ ਕਲਾ ਦੀਆਂ ਅਲੰਬਰਦਾਰ ਹਨ। ਮੁਕਾਬਲੇ ਵਿਚ ਦਿੱਲੀ ਦੀ ਰਹਿਣ ਵਾਲੀ ਸਿਮਰਨ ਭੰਰਾਹ ਨੂੰ ਪਹਿਲੀ ਉਪ ਜੇਤੂ ਅਤੇ ਵਿਨੀਪੈਗ  ਵਿਖੇ ਰਹਿਣ ਵਾਲੀ ਸੁਖਦੀਪ ਕੌਰ ਝੱਜ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ।ਮੁਕਾਬਲੇ ਵਿਚ ਪ੍ਰਭਦੀਪ ਵਿਨੀਪੈਗ ਨੂੰ ਖੂਬਸੂਰਤ ਚਿਹਰਾ, ਟਰਾਂਟੋ ਦੀ ਹਰਪ੍ਰੀਤ ਨੂੰ ਖੂਬਸੂਰਤ ਮੁਸਕਾਨ, ਮਿਸੀਸਾਗਾ ਦੀ ਰਾਬੀਆਂ ਰੰਧਾਵਾ ਨੂੰ ਮ੍ਰਿਗ ਨੈਣੀ ਦੇ ਖ਼ਿਤਾਬ ਦਿਤੇ ਗਏ ਜਦੋਂ ਕਿ ਅਮਰੀਕਾ ਦੀ ਗੁਰਲੀਨ ਨੂੰ ਲੰਮਸਲੰਮੀ ਗੁੱਤ, ਬਰੈਂਪਟਨ ਦੀ ਜਸਪ੍ਰੀਤ ਮਾਂਗਟ ਸੁੰਦਰ ਤਵੱਚਾ, ਓਟਾਵਾ ਦੀ ਰਜਿੰਦਰ ਖਹਿਰਾ ਨੂੰ ਗੁਣਵੰਤੀ ਪੰਜਾਬਣ, ਜਰਮਨ ਦੀ ਇਕੱਲਪ੍ਰੀਤ ਨੂੰ ਸੁੰਦਰ ਲਾੜੀ, ਆਸਟ੍ਰੇਲੀਆ ਦੀ ਖਾਹਸ਼ ਕਾਹਲੋਂ ਨੂੰ ਨਿਪੁੰਨ ਪੰਜਾਬਣ, ਵੈਨਕੂਵਰ ਦੀ ਸੁਖਪਿੰਦਰ ਮਾਨ ਨੂੰ ਗਿੱਧਿਆਂ ਦੀ ਰਾਣੀ ਅਤੇ ਖੂਬਸੂਰਤ ਡਾਂਸ ਦਾ ਖ਼ਿਤਾਬ ਬੰਗਲੌਰ ਦੀ ਹਰਨੀਤ ਕੌਰ ਦੀ ਝੋਲੀ ਪਿਆ। ਨਿਰਣਾਇਕਾਂ ਦੀ ਭੂਮਿਕਾ ਸਿਰਮੌਰ ਗਾਇਕਾ ਅਮਰ ਨੂਰੀ, ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ , ਪਾਕਿਸਤਾਨ ਤੋਂ ਗਾਇਕਾ ਫਰਵਾ ਖਾਨ ਨੇ ਨਿਭਾਈ । ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮਾਗਮ ਦੇ ਆਰੰਭ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। 

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement