Happy Birthday 'ਬੇਫਿਕਰ' ਵਾਨੀ ਕਪੂਰ
Published : Aug 23, 2017, 9:49 am IST
Updated : Aug 23, 2017, 4:19 am IST
SHARE ARTICLE

ਬਾਲੀਵੁੱਡ ਅਦਾਕਾਰਾ ਵਾਨੀ ਕਪੂਰ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਟੂਰਿਜ਼ਮ ‘ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਹੋਟਲ ਇੰਡਸਟਰੀ ਜੁਆਇਨ ਕੀਤੀ ਸੀ।

ਬਾਲੀਵੁੱਡ ਅਦਾਕਾਰਾ ਵਾਨੀ ਕਪੂਰ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਟੂਰਿਜ਼ਮ ‘ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਹੋਟਲ ਇੰਡਸਟਰੀ ਜੁਆਇਨ ਕੀਤੀ ਸੀ। ਹੋਟਲ ‘ਚ ਕੰਮ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਮਾਡਲਿੰਗ ਦਾ ਆਫਰ ਮਿਲਿਆ। ਮਾਡਲਿੰਗ ਕਰਦੇ ਹੋਏ ਉਹ ਫਿਲਮਾਂ ਵੱਲ ਆਈ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕੁਝ ਫਿਲਮਾਂ ‘ਚ ਕੰਮ ਕੀਤਾ ਪਰ ਅਜੇ ਤੱਕ ਉਹ ਸਫਲਤਾ ਹਾਸਿਲ ਕਰਨ ‘ਚ ਸਫਲ ਨਹੀਂ ਹੋ ਪਾਈ ਹੈ। ਹਾਲਾਂਕਿ ਫਿਲਮਾਂ ‘ਚ ਕਿਸਿੰਗ ਸੀਨਜ਼ ਦੇ ਕੇ ਵਾਨੀ ਨੇ ਸੁਰਖੀਆਂ ਜ਼ਰੂਰ ਬਟੋਰੀਆਂ ਸਨ।

ਜਾਣਕਾਰੀ ਮੁਤਾਬਿਕ ਵਾਨੀ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਫਿਲਮ ਇੰਡਸਟਰੀ ‘ਚ ਆਵੇ ਪਰ ਐਲਾਈਟ ਮਾਡਲ ਮੈਨੇਜਮੈਂਟ ਦੇ ਨਾਲ ਮਾਡਲਿੰਗ ਦਾ ਪ੍ਰੋਜੈਕਟਰ ਸਾਈਨ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ‘ਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਦਾ ਮੰਨਣਾ ਸੀ ਕਿ ਲੜਕੀਆਂ ਦਾ ਵਿਆਹ ਕਰਕੇ ਉਨ੍ਹਾਂ ਦਾ ਘਰ ਵਸਾ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਵੱਡੀ ਭੈਣ ਦਾ ਵਿਆਹ ਸਿਰਫ 18 ਸਾਲ ਦੀ ਉਮਰ ‘ਚ ਹੋ ਰਿਆ ਸੀ ਪਰ ਉਹ ਸਭ ਕੁਝ ਆਪਣੇ ਮਨ ਦਾ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿਤਾ ਤਾਂ ਉਨ੍ਹਾਂ ਨੂੰ ਮਾਡਲ ਵੀ ਨਹੀਂ ਬਣਾਉਣਾ ਚਾਹੁੰਦੇ ਸਨ ਪਰ ਮਾਂ ਨੇ ਸਾਥ ਦਿੱਤਾ ਅਤੇ ਪਾਪਾ ਨੂੰ ਮਨਾਉਣ ‘ਚ ਹੈਲਪ ਕੀਤੀ।

 

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement