ਡੱਬੂ ਰਤਨਾਨੀ ਦੇ ਨਵੇਂ ਕੈਲੰਡਰ 'ਚ Miss World ਮਾਨੁਸ਼ੀ ਛਿੱਲਰ ਦਾ ਬੋਲ‍ਡ ਅੰਦਾਜ
Published : Jan 17, 2018, 3:22 pm IST
Updated : Jan 17, 2018, 9:52 am IST
SHARE ARTICLE

ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਦੇ ਪ੍ਰਸਿੱਧ ਫੋਟੋਗਰਾਫਰ ਡੱਬੂ ਰਤਨਾਨੀ ਇਕ ਵਾਰ ਫਿਰ ਸਿਤਾਰਿਆਂ ਨਾਲ ਸਜਿਆ ਆਪਣਾ ਕੈਲੰਡਰ ਲੈ ਕੇ ਆ ਚੁੱਕੇ ਹਨ। ਡੱਬੂ ਦਾ ਇਹ ਕੈਲੰਡਰ ਬੁੱਧਵਾਰ ਨੂੰ ਰਿਲੀਜ ਕੀਤਾ ਜਾਵੇਗਾ।



ਇਸ ਕੈਲੰਡਰ ਲਈ ਡੱਬੂ ਰਤਨਾਨੀ ਨੇ ਬਾਲੀਵੁੱਡ ਦੇ 24 ਸਿਤਾਰਿਆਂ ਨੂੰ ਚੁਣਿਆ ਅਤੇ ਇਸ ਕੈਲੰਡਰ ਉਤੇ ਜਗ੍ਹਾ ਦਿੱਤੀ ਹੈ। ਇਨ੍ਹਾ ਸਿਤਾਰਿਆਂ ਵਿਚ ਸ਼ਾਹਰੁਖ ਖਾਨ, ਕਾਜੋਲ, ਅਮਿਤਾਭ ਬੱਚਨ, ਐਸ਼‍ਵਰਿਆ ਰਾਏ ਵਰਗੇ ਸਿਤਾਰੇ ਤਾਂ ਹਨ ਅਤੇ ਹਾਲ ਹੀ ਵਿਚ ਦੇਸ਼ ਨੂੰ ਮਿਸ ਵਰਲ‍ਡ ਦਾ ਖਿਤਾਬ ਜਿਤਾਉਣ ਵਾਲੀ ਮਾਨੁਸ਼ੀ ਛਿੱਲਰ ਪਹਿਲੀ ਵਾਰ ਨਜ਼ਰ ਆਵੇਗੀ। 


 
ਦਿਸ਼ਾ ਪਟਾਨੀ ਦੇ ਨਾਲ ਫਿਲ‍ਮ ਬਾਗੀ 2 ਵਿਚ ਨਜ਼ਰ ਆਉਣ ਵਾਲੇ ਟਾਈਗਰ ਸ਼ਰਾਫ ਵੀ ਇਸ ਕੈਲੰਡਰ ਵਿਚ ਅਨੋਖੇ ਅੰਦਾਜ ਵਿਚ ਦਿਖਣਗੇ।


 
ਅਗਲੇ ਮਹੀਨੇ ਫਿਲ‍ਮ 'ਆਯਾਰੀ' ਵਿਚ ਨਜ਼ਰ ਆਉਣ ਵਾਲੇ ਸਿਧਾਰਥ ਮਲਹੋਤਰਾ ਇਕ ਵਾਰ ਫਿਰ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੇ ਹਨ।


 
ਰੋਹਿਤ ਸ਼ੈੱਟੀ ਦੀ ਗੋਲਮਾਲ ਸੀਰੀਜ ਦੀ ਚੌਥੀ ਫਿਲ‍ਮ ਗੋਲਮਾਲ 4 ਵਿਚ ਨਜ਼ਰ ਆਈ ਪਰਿਣੀਤੀ ਚੋਪੜਾ ਵੀ ਇਸ‍ ਕੈਲੰਡਰ ਦਾ ਹਿੱਸ‍ਾ ਹੋਵੇਗੀ। 

 
ਇਨ੍ਹਾਂ ਦਿਨਾਂ ਐਕ‍ਟਰ ਪ੍ਰਭਾਸ ਦੇ ਨਾਲ ਫਿਲ‍ਮ ਸਾਹਾਂ ਦੀ ਸ਼ੂਟਿੰਗ ਕਰ ਰਹੇ ਐਕ‍ਟਰੈਸ ਸ਼ਰਧਾ ਕਪੂਰ ਇਸ ਕੈਲੰਡਰ ਵਿਚ ਚੌਥੀ ਵਾਰ ਨਜ਼ਰ ਆਉਣ ਵਾਲੀ ਹੈ।


 
ਬੱਚ‍ਨ ਪਰਿਵਾਰ ਵੀ ਇਸ ਕੈਲੰਡਰ ਦਾ ਹਿੱਸ‍ਾ ਬਣਿਆ ਹੈ। ਅਭਿਸ਼ੇਕ ਬੱਚਨ, ਐਸ਼‍ਵਰਿਆ ਅਤੇ ਅਮਿਤਾਭ ਬੱਚਨ ਵੀ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੇ ਹਨ। 


 
ਪਿਛਲੇ ਸਾਲ ਫਿਲ‍ਮ ਰਾਬ‍ਤਾ ਅਤੇ ਬਰੇਲੀ ਕੀ ਬਰਫੀ ਵਿਚ ਨਜ਼ਰ ਆਈ ਅਦਾਕਾਰਾ ਕ੍ਰਿਤੀ ਸੇਨਨ ਵੀ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement