CINTA ਵੱਲੋਂ ਰਾਮ ਰਹੀਮ ਤੇ ਹਨੀਪ੍ਰੀਤ ਦਾ ਲਾਇਸੈਂਸ ਰੱਦ
Published : Sep 2, 2017, 1:11 pm IST
Updated : Sep 2, 2017, 9:46 am IST
SHARE ARTICLE

ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਸਾਧਵੀ ਬਲਾਤਕਾਰ ਮਾਮਲੇ 'ਚ ਰੋਹਤਕ ਜੇਲ 'ਚ ਬੰਦ ਹੈ। ਉਸ ਨੂੰ ਸੀ. ਬੀ. ਆਈ. ਦੀ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਿਕ ਸੀ. ਬੀ. ਆਈ. ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਰਹੀਮ ਨੂੰ ਸਿਨੇਮਾ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ (CINTA) ਨੇ ਵੀ ਝਟਕਾ ਦਿੱਤਾ ਹੈ। ਐਸੋਸੀਏਸ਼ਨ ਨੇ ਰਾਮ ਰਹੀਮ ਦੇ ਵਰਕ ਪਰਮਿਟ ਨੂੰ ਰੱਦ ਕਰ ਦਿੱਤਾ ਹੈ। ਉਸ ਦੇ ਦੋਸ਼ੀ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਰਾਮ ਰਹੀਮ ਦੇ ਕੋਲ ਕਾਫੀ ਸਮੇਂ ਤੋਂ CINTA ਦੀ ਮੈਂਬਰਸ਼ਿਪ ਸੀ।

CINTA ਤੋਂ ਇਲਾਵਾ IFTDA ਯਾਨੀ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਸ ਐਸੋਸੀਏਸ਼ਨ ਨੇ ਵੀ ਕੜੀ ਕਾਰਵਾਈ ਕਰਦੇ ਹੋਏ ਉਸ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ। IFTDA ਨੇ ਨਾ ਸਿਰਫ ਰਾਮ ਰਹੀਮ ਸਗੋਂ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾ ਦੀ ਵੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਹਨੀਪ੍ਰੀਤ ਵੀ IFTDA ਦੀ ਮੈਂਬਰਸ਼ਿਪ ਸੀ ਤੇ ਰਾਮ ਰਹੀਮ ਦੀਆਂ ਫਿਲਮਾਂ 'ਚ ਨਿਰਦੇਸ਼ਨ ਦਾ ਕੰਮ ਕਰ ਚੁੱਕੀ ਹੈ।

ਸਜ਼ਾ ਤੋਂ ਬਾਅਦ ਰਾਮ ਰਹੀਮ ਲਈ ਹਰ ਪਾਸੇ ਤੋਂ ਦਰਵਾਜੇ ਬੰਦ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਟਵਿੱਟਰ ਭਾਰਤ ਨੇ ਰਾਮ ਰਹੀਮ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਰੋਕ ਲਾ ਦਿੱਤੀ ਹੈ। ਬਲਿਊ ਟਿਕ ਸਮੇਤ ਰਾਮ ਰਹੀਮ ਦੇ ਟਵਿਟਰ 'ਤੇ ਹੁਣ ਤੱਕ ਲਗਭਗ 3 ਮਿਲੀਅਨ ਫਾਲੋਅਰਸ ਸਨ। ਅਕਾਊਂਟ 'ਤੇ ਰੋਕ ਲਾਉਣ ਤੋਂ ਬਾਅਦ ਉਸ ਦੇ ਸਮਰਥਕ ਟਵਿਟਰ 'ਤੇ ਕੋਈ ਜਾਣਕਾਰੀ ਨਹੀਂ ਪਾ ਸਕਣਗੇ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ 4 ਹੋਰ ਟਵਿਟਰ ਅਕਾਊਂਟਸ ਨੂੰ ਵੀ ਬਲਾਕ (ਰੱਦ) ਕਰ ਦਿੱਤਾ ਗਿਆ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement