ਛੇਤੀ ਹੀ ਤਾਰਕ ਮਹਿਤਾ ਨੂੰ ਅਲਵਿਦਾ ਕਹਿ ਸਕਦੀ ਹੈ 'ਦਯਾਬੇਨ'
Published : Mar 12, 2018, 1:16 pm IST
Updated : Mar 12, 2018, 7:46 am IST
SHARE ARTICLE

ਪਿਛਲੇ ਕਈ ਸਾਲ ਤੋਂ ਸਬ ਟੀ. ਵੀ. ਦੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਯਾਬੇਨ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲੀ ਅਦਾਕਾਰਾ ਦਿਸ਼ਾ ਵਕਾਨੀ ਬਹੁਤ ਛੇਤੀ ਇਸ ਸ਼ੋਅ ਨੂੰ ਛਡਣ ਜਾ ਰਹੀ ਹੈ। ਇਸ ਦੀ ਜਾਣਕਾਰੀ ਹਾਲ ਹੀ 'ਚ ਸ਼ੋਅ ਦੇ ਨਿਰਮਾਤਾ ਆਸਿਤ ਕੁਮਾਰ ਮੋਦੀ ਨੇ ਦਿਤੀ। ਮੋਦੀ ਦਾ ਕਹਿਣਾ ਹੈ ਕਿ ਦਿਸ਼ਾ ਬੀਤੇ ਸਾਲ ਹੀ ਇਕ ਬੇਟੀ ਦੀ ਮਾਂ ਬਣੀ ਹੈ ਅਤੇ ਉਸ ਦੀ ਬੇਟੀ ਅਜੇ ਬਹੁਤ ਛੋਟੀ ਹੈ ਜਿਸ ਨੂੰ ਉਸ ਦੀ ਮਾਂ ਦੀ ਬਹੁਤ ਜ਼ਰੂਰਤ ਹੈ ਅਤੇ ਉਹ ਕੁੱਝ ਸਮੇਂ ਲਈ ਅਪਣੇ ਕੰਮ ਤੋਂ ਬ੍ਰੇਕ ਲੈ ਕੇ ਅਪਣੇ ਪਰਵਾਰ ਵਲ ਧਿਆਨ ਦੇਣਾ ਚਾਹੁੰਦੀ ਹੈ। 


ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਦਿਸ਼ਾ ਨਾਲ ਕੋਈ ਗੱਲ ਨਹੀਂ ਹੋਈ । ਦਿਸ਼ਾ ਵਲੋਂ ਸ਼ੋਅ ਨੂੰ ਛੱਡਣ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਹੈ। ਅਜਿਹੇ 'ਚ ਅਸੀਂ ਲੋਕ ਇਹ ਨਹੀਂ ਕਹਿ ਸਕਦੇ ਹਾਂ ਕਿ ਦਿਸ਼ਾ ਨੇ ਸ਼ੋਅ ਛੱਡ ਦਿਤਾ ਹੈ। ਦਰਅਸਲ ਦਿਸ਼ਾ ਵਕਾਨੀ ਪਿਛਲੇ ਸਾਲ ਤੋਂ ਮੈਟਰਨਿਟੀ ਲੀਵ 'ਤੇ ਸੀ ਜਿਸ ਤੋਂ ਬਾਅਦ ਉਹ ਕਾਫੀ ਸਮੇਂ ਤੋਂ ਇਸ ਸ਼ੋਅ ਵਿਚ ਨਜ਼ਰ ਨਹੀਂ ਆ ਰਹੀ ਸੀ। 


ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਚ 2008 ਤੋਂ ਦਯਾ ਬੇਨ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਅਪਣੇ ਵਖਰੇ ਜਿਹੇ ਅੰਦਾਜ਼ ਵਿਚ ਬੋਲਣ ਕਾਰਨ ਉਹ ਲੋਕ ਦੇ ਦਿਲਾਂ 'ਚ ਘਰ ਕਰ ਕੇ ਬੈਠੀ ਹੋਈ ਹੈ ਅਤੇ ਇੰਨੇ ਸਾਲ ਤੋਂ ਇਹ ਸ਼ੋਅ ਵੀ ਨੰਬਰ ਇਕ 'ਤੇ ਬਣਿਆ ਹੋਇਆ ਸੀ। 


ਇਸ ਦੇ ਵਿਚ ਦਯਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਜੇਠਾ ਲਾਲ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਆ ਰਹੇ ਹਨ ਅਤੇ ਹੁਣ ਤਕ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਜੇਠਾ ਅਤੇ ਦਯਾ ਦੇ ਕਿਰਦਾਰ ਦੇ ਲਈ ਕਈ ਐਵਾਰਡ ਵੀ ਮਿਲ ਚੁਕੇ ਹਨ। ਦਸਣਯੋਗ ਹੈ ਕਿ ਦਿਸ਼ਾ ਹੁਣ ਤਾਰਕ ਮਹਿਤਾ ਤੋਂ ਇਲਾਵਾ ਹੁਣ ਤਕ 'ਜੋਧਾ ਅਕਬਰ', 'ਦੇਵਦਾਸ', 'ਲਵ ਸਟੋਰੀ 2050' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁਕੀ ਹੈ ਅਤੇ ਅਪਣੀ ਬੇਹਤਰੀਨ ਅਦਾਕਾਰੀ ਲਈ ਕਾਫੀ ਪ੍ਰਸ਼ੰਸਾ ਵੀ ਹਾਸਲ ਕਰ ਚੁਕੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement