ਭੰਸਾਲੀ ਨੂੰ ਓਪਨ ਲੈਟਰ ਲਿਖਣ ਵਾਲੀ ਅਦਾਕਾਰਾ ਹੋਈ ਟ੍ਰੋਲ
Published : Jan 29, 2018, 5:08 pm IST
Updated : Jan 29, 2018, 11:38 am IST
SHARE ARTICLE

ਕਾਫੀ ਸਮੇਂ ਤੋਂ ਵਿਵਾਦਾਂ 'ਚ ਰਹਿਣ ਤੋਂ ਬਾਅਦ 25 ਜਨਵਰੀ ਨੂੰ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤ’ ਦੀ ਹਰ ਪਾਸੇ ਜਿੱਥੇ ਜਮ ਕੇ ਤਾਰੀਫ ਹੋ ਰਹੀ ਹੈ। ਉੱਥੇ ਹੀ ਇਸ ਦੀ ਆਲੋਚਨਾ ਕਰਨ ਵਾਲਿਆਂ ਦੀ ਵੀ ਘਾਟ ਨਹੀਂ ਹੈ , ਜਿੰਨਾ ਵਿਚ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਸ਼ਾਮਿਲ ਹੈ। ਜਿਸਨੇ ‘ਪਦਮਾਵਤ’ ਦੇਖਣ ਤੋਂ ਬਾਅਦ ਬੇਹੱਦ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ਦੇਖਣ ਤੋਂ ਬਾਅਦ ਮੈਂ ਖੁਦ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਹਾਂ। ਸਵਰਾ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਦੇ ਵਿਚ ਇਹ ਸਵਾਲ ਚੁੱਕਿਆ ਗਿਆ ਹੈ ਕਿ ਕੀ ਵਿਧਵਾ, ਯੋਨ ਸੋਸ਼ਣ ਪੀੜਿਤ ਮਹਿਲਾ, ਬਜੁਰਗ, ਪ੍ਰੈਗਨੈਂਟ ਜਾਂ ਕਿਸੇ ਨੌਜਵਾਨ ਨੂੰ ਜਿਉਣ ਦਾ ਅਧਿਕਾਰ ਹੈ ਜਾਂ ਨਹੀਂ।

ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਅਤੇ ਮਹਿਲਾ ਅੰਦੋਲਨਾਂ ਨੂੰ ਸਾਲਾਂ ਬਾਅਦ ਜੋ ਸਾਰੇ ਛੋਟੀ ਉਪਲੱਭਦੀਆਂ , ਵਰਗੇ ਮਤਦਾਨ ਦਾ ਅਧਿਕਾਰ,ਪ੍ਰੋਪਰਟੀ ਦਾ ਅਧਿਕਾਰ,ਸਿੱਖਿਆ ਦਾ ਅਧਿਕਾਰ, ਸਮਾਨ ਕੰਮ ਸਮਾਨ ਵੇਤਨ ਦਾ ਅਧਿਕਾਰ, ਮਾਂ ਬਣਨ ਤੋਂ ਬਾਅਦ ਛੁੱਟੀ, ਵਿਸ਼ਾਖਾ ਆਦੇਸ਼ ਦਾ ਮਾਮਲਾ, ਬੱਚਾ ਗੋਦ ਲੈਣ ਦਾ ਅਧਿਕਾਰ ਮਿਲੇ। ਸਭ ਬਕਵਾਸ ਸਨ ਅਤੇ ਅਸੀਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਆ ਗਏ ਹਾਂ’।ਸਵਰਾ ਨੇ ਜੋਰ ਦਿੰਦੇ ਹੋਏ ਕਿਹਾ ਕਿ ਮਹਿਲਾਵਾਂ ਦੇ ਨਾਲ ਯੋਨ ਸੋਸ਼ਨ ਹੋਣ ਤੋਂ ਬਾਅਦ ਪਤੀ, ਮਹਿਲਾ ਦੀ ਸੁਰੱਖਿਆ ਕਰਨ ਵਾਲੇ , ਮਾਲਿਕ ਅਤੇ ਮਹਿਲਾਵਾਂ ਦੀ ਸੈਕੁਸਐਲਿਟੀ ਤੈਅ ਕਰਨ ਵਾਲੇ ਆਦਮੀ, ਤੁਸੀਂ ਉਨ੍ਹਾਂ ਨੂੰ ਜੋ ਵੀ ਸਮਝਦੇ ਹੋ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਮਹਿਲਾਵਾਂ ਨੂੰ ਜਿਉਣ ਦਾ ਹੱਕ ਹੈ।



ਸਵਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭੰਸਾਲੀ ਆਪਣੀ ਇਸ ਫਿਲਮ ਵਿੱਚ ‘ ਸਤੀਪ੍ਰਥਾ’ ਅਤੇ ‘ ਜੌਹਰ’ ਦੀ ਕੁੱਝ ਹਦ ਤੱਕ ਨਿੰਦਾ ਕਰਨਗੇ। ਉਨ੍ਹਾਂ ਨੇ ਲਿਖਿਆ ਕਿ ਤੁਹਾਡਾ ਸਿਨੇਮਾ ਮੁੱਖ ਰੂਪ ਤੋਂ ਪ੍ਰੇਰਨਾਵਾਦਕ ਅਤੇ ਸ਼ਕਤੀਸ਼ਾਲੀ ਹੈ। ਇਹ ਆਪਣੇ ਦਰਸ਼ਕਾਂ ਦੀ ਭਾਵਨਾਵਾਂ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਹ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਰ ਜੋ ਤੁਸੀਂ ਆਪਣੀ ਫਿਲਮ ਵਿੱਚ ਜੋ ਦਿਖਾ ਰਹੇ ਹੋ ਅਤੇ ਬੋਲ ਰਹੇ ਹੋ ਇਸ ਲਈ ਕੇਵਲ ਤੁਸੀਂ ਹੀ ਜ਼ਿੰਮੇਵਾਰ ਹੋ’।

ਓਪਨ ਲੈਟਰ ਲਿਖਣ ਦੇ ਕਾਰਨ ਤੋਂ ਸਵਰਾ ਭਾਸਕਰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਈ



ਤੁਹਾਨੂੰ ਦੱਸ ਦੇਈਏ ਕਿ ‘ਅਨਾਰਕਲੀ ਆਫ ਆਰਾ’ ਦੀ ਇਸ ਅਦਾਕਾਰਾ ਨੇ ਭੰਸਾਲੀ ਨੂੰ ਇੰਨੀ ਪਰੇਸ਼ਾਨੀਆਂ ਦੇ ਬਾਵਜੂਦ ‘ ਪਦਮਾਵਤ’ ਨੂੰ ਰਿਲੀਜ਼ ਕਰਨ ਦੇ ਲਈ ਵਧਾਈ ਦਿੰਦੇ ਹੋਏ ਆਪਣੇ ਲੈਟਰ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਸਵਰਾ ਨੇ ਸਾਰੀ ਭੜਾਸ ਕੱਢੀ ਜਿਸ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉੱਡ ਰਿਹਾ ਹੈ। ਸਵਰਾ ਦਾ ਇਹ ਲੰਬਾ ਲੈਟਰ ਅਦਾਕਾਰਾ ਅਤੇ ਗਾਇਕਾ ਸੁਚਿੱਤਰਾ ਕ੍ਰਿਸ਼ਨਮੁਰਤੀ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਟਵੀਟ ਕੀਤਾ ਕਿ ‘ ਪਦਮਾਵਤ’ ਤੇ ਇਹ ਬਹਿਸ ਕੀ ਬੇਵਕੂਫੀ ਨਹੀਂ ਹੈ, ਇਹ ਮਹਿਲਾਵਾਂ ਦੀ ਇੱਕ ਕਹਾਣੀ ਭਰ ਹੈ, ਇਸ ਤੋਂ ਬਾਅਦ ਫਿਲਮਕਾਰ ਅਸ਼ੋਕ ਪੰਡਤ ਨੇ ਕਿਹਾ ਕਿ ‘ ਬਕਵਾਸ ਅਤੇ ਆਧਾਰਹੀਨ ਗੱਲਾਂ ਤੋਂ ਸਭ ਦਾ ਧਿਆਨ ਆਪਣੇ ਪਾਸੇ ਖਿੱਚਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement