ਬਾਲੀਵੁਡ ਕਲਾਕਾਰ ਤੇ ਮਿਊਜ਼ਿਕ ਡਾਇਰੈਕਟਰ ਅੰਕਿਤ ਤਿਵਾੜੀ ਐਲ.ਪੀ.ਯੂ. ਪਹੁੰਚੇ
Published : Sep 18, 2017, 10:22 pm IST
Updated : Sep 18, 2017, 4:52 pm IST
SHARE ARTICLE



ਜਲੰਧਰ, 18 ਸਤੰਬਰ (ਸਤਨਾਮ ਸਿੰਘ ਸਿੱਧੂ): ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਦੇ ਕੈਂਪਸ 'ਚ ਅੱਜ ਬਾੱਲੀਵੁਡ ਦੇ ਪ੍ਰਸਿੱਧ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਅੰਕਿਤ ਤਿਵਾੜੀ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਹਜ਼ਾਰਾਂ ਵਿਦਿਆਰਥੀਆਂ ਨੂੰ ਅਪਣੀ ਕਲਾਕਾਰੀ ਨਾਲ ਮੰਤਰ-ਮੁਗਧ ਕੀਤਾ। 'ਫਿਲਮ-ਫੇਅਰ' ਅਵਾਰਡ ਵਿਜੇਤਾ ਅੰਕਿਤ ਤਿਵਾੜੀ ਨੇ ਅਪਣੇ ਕਈ ਬੇਹਤਰੀਨ ਗਾਣਿਆਂ, ਜਿਨ੍ਹਾਂ 'ਚ 'ਸੁਣ ਰਹਾ ਹੈ ਤੂੰ, ਗਲੀਆਂ ਤੇਰੀ ਗਲੀਆਂ, ਤੂ ਹੈ ਕਿ ਨਹੀਂ' ਆਦਿ ਸ਼ਾਮਲ ਹਨ, ਸੁਣਾ ਕੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਦਾ ਮਨ ਮੋਹ ਲਿਆ।

ਇਸ ਮੌਕੇ 'ਤੇ ਫ਼ਿਲਮ ਪ੍ਰਾਡਕਸ਼ਨ ਤੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਅੰਕਿਤ ਤਿਵਾੜੀ ਤੋਂ ਬਾੱਲੀਵੁਡ 'ਚ ਪ੍ਰਵੇਸ਼ ਕਰਨ ਪ੍ਰਤੀ ਮਹੱਤਵਪੂਰਨ ਟਿਪਸ ਵੀ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਉਨ੍ਹਾਂ ਦੇ ਗੀਤ-ਸੰਗੀਤ 'ਤੇ ਬੇਹੱਦ ਆਨੰਦ ਮਾਣਿਆ ਅਤੇ ਜੰਮ ਕੇ ਸ਼ੋਰ-ਸ਼ਰਾਬਾ ਕਰਦਿਆਂ ਪੂਰੇ ਪ੍ਰੋਗ੍ਰਾਮ ਦੇ ਦੌਰਾਨ ਨੱਚਦੇ-ਟੱਪਦੇ ਰਹੇ।
ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਕੰਮ ਦੇ ਪਿੱਛੇ ਸਖ਼ਤ ਮਿਹਨਤ ਹੁੰਦੀ ਹੈ, ਬੱਸ ਜ਼ਰੂਰਤ ਇਸ ਗੱਲ ਦੀ ਹੈ ਕਿ ਸਾਨੂੰ ਉਸ ਦੇ ਪ੍ਰਤੀ ਸਮਰਪਤ ਰਹਿਣਾ ਚਾਹੀਦਾ ਹੈ ਅਤੇ ਅਪਣੇ ਜਨੂਨ ਨੂੰ ਕਾਇਮ ਰੱਖਣਾ ਚਾਹੀਦਾ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement